ਪੁਕੋਵਸਕੀ ਦੇ ਸਿਰ ''ਤੇ ਸੱਟ ਲੱਗਣ ਦੇ ਤਾਜ਼ਾ ਮਾਮਲੇ ਤੋਂ ਦੁਖੀ ਹਨ ਟਿਮ ਪੇਨ
Friday, Oct 15, 2021 - 06:58 PM (IST)
ਹੋਬਾਰਟ- ਵਿਲ ਪੁਕੋਵਸਕੀ ਦੇ ਕਨਕਸ਼ਨ (ਸਿਰ 'ਤੇ ਸੱਟ) ਦਾ ਸ਼ਿਕਾਰ ਹੋਣ ਦੇ ਤਾਜ਼ਾ ਮਾਮਲੇ ਨਾਲ ਆਸਟਰੇਲੀਆ ਦੇ ਟੈਸਟ ਕਪਤਾਨ ਟਿਮ ਪੇਨ ਕਾਫ਼ੀ ਦੁਖੀ ਹਨ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਦਸੰਬਰ 'ਚ ਹੋਣ ਵਾਲੀ ਏਸ਼ੇਜ਼ ਸੀਰੀਜ਼ ਦੇ ਲਈ ਟੀਮ ਦੀ ਤਿਆਰੀਆਂ 'ਤੇ ਅਸਰ ਪਵੇਗਾ।
ਪੁਕੋਵਸਕੀ ਨੂੰ ਮੰਗਲਵਾਰ ਨੂੰ ਅਭਿਆਸ ਸੈਸ਼ਨ ਦੇ ਦੌਰਾਨ ਸਿਰ 'ਤੇ ਸੱਟ ਲੱਗੀ ਸੀ ਜੋ ਕਿ ਉਨ੍ਹਾਂ ਦੇ ਕਰੀਅਰ 'ਚ ਇਸ ਤਰ੍ਹਾਂ ਦੀ ਸੱਟ ਲੱਗਣ ਦਾ ਦਸਵਾਂ ਮਾਮਲਾ ਹੈ। ਪੇਨ ਨੇ ਕਿਹਾ, "ਇਹ ਚੰਗੀ ਸਥਿਤੀ ਨਹੀਂ ਹੈ। ਮੈਨੂੰ ਜਦੋਂ ਪਤਾ ਲੱਗਾ ਤਾਂ ਮੈਂ ਹੈਰਾਨ ਰਹਿ ਗਿਆ। ਮੈਂ ਪਿਛਲੇ ਕੁਝ ਦਿਨਾਂ 'ਚ ਉਸ ਨਾਲ ਥੋੜ੍ਹੀ ਗੱਲਬਾਤ ਕੀਤੀ ਹੈ। ਉਹ ਹੌਲੇ-ਹੌਲੇ ਠੀਕ ਹੋ ਰਿਹਾ ਹੈ। ਇਹ ਸੱਟ ਪਹਿਲੇ ਦੀ ਸੱਟ ਵਾਂਗ ਗੰਭੀਰ ਨਹੀਂ ਹੈ। ਪਰ ਇਸ ਤਰ੍ਹਾਂ ਦੀਆਂ ਸੱਟਾਂ ਨੂੰ ਲੈ ਕੇ ਉਸ ਦੇ ਇਤਿਹਾਸ ਨੂੰ ਦੇਖਦੇ ਹੋਏ ਸਾਨੂੰ ਥੋੜ੍ਹੀ ਸਾਵਧਾਨੀ ਵਰਤਨੀ ਹੋਵੇਗੀ।"
ਪੇਨ ਨੇ ਕਿਹਾ, "ਇਸ ਸਮੇਂ ਉਸ ਦੀ ਵਾਪਸੀ ਨੂੰ ਲੈ ਕੇ ਜਲਦਬਾਜ਼ੀ ਦੀ ਜ਼ਰੂਰਤ ਨਹੀਂ ਹੈ। ਉਹ 22-2 ਸਾਲ ਦਾ ਹੈ ਤੇ ਉਸ ਅੱਗੇ ਲੰਬਾ ਕਰੀਅਰ ਹੈ। ਸਾਡੇ ਲਈ ਇਹ ਝਟਕਾ ਹੈ ਕਿਉਂਕਿ ਉਹ ਪਹਿਲੇ ਟੈਸਟ 'ਚ ਡੇਵਿਡ ਵਾਰਨਰ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਵਾਲਾ ਸੀ।"