ਕੋਰੋਨਾ ਮਹਾਮਾਰੀ ਕਾਰਨ ਤਿੰਨ ਏਸ਼ੀਆਈ ਬੈਡਮਿੰਟਨ ਟੂਰਨਾਮੈਂਟ ਰੱਦ
Wednesday, Aug 11, 2021 - 07:24 PM (IST)
ਸਪੋਰਟਸ ਡੈਸਕ— ਕੋਰੋਨਾ ਪਾਬੰਦੀਆਂ ਕਾਰਨ ਤਿੰਨ ਏਸ਼ੀਆਈ ਬੈਡਮਿੰਟਨ ਟੂਰਨਾਮੈਂਟਸ ਕੋਰੀਆ ਓਪਨ 2021, ਮਕਾਊ ਓਪਨ 2021 ਤੇ ਕੋਰੀਆ ਮਾਸਟਰ 2021 ਨੂੰ ਰੱਦ ਕਰ ਦਿੱਤਾ ਗਿਆ ਹਾ। ਵਿਸ਼ਵ ਬੈਡਮਿੰਟਨ ਮਹਾਸੰਘ (ਬੀ. ਡਬਲਯੂ. ਐੱਫ.) ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਬੈਡਮਿੰਟਨ ਦੀ ਵਿਸ਼ਵ ਪ੍ਰਸ਼ਾਸਨਿਕ ਬਾਡੀ ਨੇ ਇਕ ਬਿਆਨ ’ਚ ਕਿਹਾ ਕਿ ਅਗਸਤ ਤੇ ਸਤੰਬਰ ਦੇ ਅੰਤ ਚ ਹੋਣ ਵਾਲਾ ਕੋਰੀਆ ਓਪਨ ਤੇ ਨਵੰਬਰ ’ਚ ਆਯੋਜਿਤ ਹੋਣ ਵਾਲਾ ਮਕਾਊ ਓਪਨ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਹੈ। ਜਦਕਿ ਕੋਰੀਆ ਮਾਸਟਰਸ 2021 ਜਿਸ ਨੂੰ ਪਹਿਲਾਂ ਜੂਨ ’ਚ ਅਸਲ ਤਾਰੀਖ਼ਾਂ ਤੋਂ ਮੁਅੱਤਲ ਕੀਤਾ ਗਿਆ ਸੀ, ਨੂੰ ਵੀ ਹੁਣ ਰੱਦ ਕਰ ਦਿੱਤਾ ਗਿਆ ਹੈ।
ਮੌਜੂਦਾ ਕੋਰੋਨਾ ਪਾਬੰਦੀਆਂ ਕਾਰਨ ਸਥਾਨਕ ਆਯੋਜਕਾਂ ਦੇ ਸਾਹਮਣੇ ਟੂਰਨਾਮੈਂਟ ਰੱਦ ਕਰਨ ਦੇ ਇਲਾਵਾ ਕੋਈ ਹੋਰ ਬਦਲ ਨਹੀਂ ਸੀ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਨੇ ਪਿਛਲੇ ਸਾਲ ਵੀ ਬੈਡਮਿੰਟਨ ਕੈਲੰਡਰ ’ਚ ਉਥਲ-ਪੁਥਲ ਮਚਾ ਦਿੱਤੀ ਸੀ। ਹਾਲਾਂਕਿ ਕੌਮਾਂਤਰੀ ਪ੍ਰਤੀਯੋਗਿਤਾਵਾਂ ਹੌਲੀ-ਹੌਲੀ ਰਫ਼ਤਾਰ ਫੜ ਰਹੀਆਂ ਹਨ ਪਰ ਕੋਰੋਨਾ ਵਾਇਰਸ ਦੀ ਤਾਜ਼ਾ ਮਾਰ ਤੇ ਹੌਲੀ ਰਫ਼ਤਾਰ ਨਾਲ ਹੋਹ ਰਹੇ ਟੀਕਾਕਰਨ ਕਾਰਨ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।