ਅਬਦੁਲ ਦੇ ਸ਼ਾਨਦਾਰ ਖੇਡ ''ਤੇ ਇਰਫਾਨ ਪਠਾਨ ਤੇ ਭੱਜੀ ਨੇ ਕਹੀ ਇਹ ਗੱਲ

Monday, Nov 09, 2020 - 02:19 AM (IST)

ਆਬੂ ਧਾਬੀ- ਸ਼ਿਖਰ ਧਵਨ ਦੀ ਇਕ ਹੋਰ ਵੱਡੀ ਪਾਰੀ ਤੇ ਮਰਕਸ ਸਟੋਇੰਸ ਦੇ ਆਲਰਾਊਂਡ ਖੇਡ ਨਾਲ ਦਿੱਲੀ ਕੈਪੀਟਲਸ ਨੇ ਐਤਵਾਰ ਨੂੰ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 17 ਦੌੜਾਂ ਨਾਲ ਹਰਾ ਕੇ ਪਹਿਲੀ ਬਾਰ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ 'ਚ ਜਗ੍ਹਾ ਬਣਾਈ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤਿੰਨ ਵਿਕਟ 'ਤੇ 189 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇਸ ਦੇ ਜਵਾਬ 'ਚ ਸਨਰਾਈਜ਼ਰਜ਼ 8 ਵਿਕਟ 'ਤੇ 172 ਦੌੜਾਂ ਹੀ ਬਣਾ ਸਕੀ। ਧਵਨ ਨੇ ਸ਼ਾਨਦਾਰ 78 ਦੌੜਾਂ ਦੀ ਪਾਰੀ ਖੇਡੀ। ਉੱਥੇ ਹੀ ਸਟੋਇੰਸ ਨੇ ਪਹਿਲਾਂ ਓਪਨਿੰਗ ਕਰਦੇ ਹੋਏ 38 ਦੌੜਾਂ ਬਣਾਈਆਂ ਤੇ 3 ਵਿਕਟਾਂ ਹਾਸਲ ਕੀਤੀਆਂ। ਵਿਲੀਅਮਸਨ ਨੇ ਸ਼ਾਨਦਾਰ 67 ਦੌੜਾਂ ਦੀ ਪਾਰੀ ਖੇਡੀ, ਆਪਣੀ ਪਾਰੀ 'ਚ ਵਿਲੀਅਮਸਨ ਨੇ 5 ਚੌਕੇ ਤੇ 4 ਛੱਕੇ ਲਗਾਏ। ਵਿਲੀਅਮਸਨ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਅਬਦੁਲ ਸਮਦ ਨੇ ਆਪਣੀ ਤੂਫਾਨੀ ਪਾਰੀ ਨਾਲ ਕ੍ਰਿਕਟ ਦੇ ਦਿੱਗਜਾਂ ਦਾ ਦਿਲ ਜਿੱਤ ਲਿਆ। ਸਮਦ ਨੇ 16 ਗੇਂਦਾਂ 'ਤੇ 33 ਦੌੜਾਂ ਦੀ ਪਾਰੀ ਖੇਡੀ। ਆਪਣੀ ਪਾਰੀ 'ਚ ਉਨ੍ਹਾਂ ਨੇ 2 ਚੌਕੇ ਤੇ 2 ਛੱਕੇ ਲਗਾਏ।


ਦੱਸ ਦੇਈਏ ਕਿ ਸਮਦ ਆਈ. ਪੀ. ਐੱਲ. 'ਚ ਖੇਡਣ ਵਾਲੇ ਜੰਮੂ-ਕਸ਼ਮੀਰ ਦੇ ਤੀਜੇ ਖਿਡਾਰੀ ਬਣ ਗਏ ਹਨ। ਸਮਦ ਤੋਂ ਪਹਿਲਾਂ ਕਸ਼ਮੀਰ ਪਰਵੇਜ ਰਸੂਲ ਤੇ ਰਸਿਖ ਸਲਾਮ ਅਜਿਹੇ ਖਿਡਾਰੀ ਰਹੇ ਹਨ ਜਿਨ੍ਹਾਂ ਨੇ ਆਈ. ਪੀ. ਐੱਲ. ਖੇਡਣ ਦਾ ਮੌਕਾ ਮਿਲਿਆ। ਮੈਚ ਤੋਂ ਬਾਅਦ ਇਰਫਾਨ ਪਠਾਨ ਨੇ ਟਵੀਟ ਕਰ ਸਮਦ ਨੂੰ ਵਧਾਈ ਦਿੱਤੀ। ਇਰਫਾਨ ਨੇ ਆਪਣੇ ਟਵੀਟ 'ਚ ਲਿਖਿਆ ਕਿ- ਜ਼ਰੂਰ ਹੈਦਰਾਬਾਦ ਦੀ ਟੀਮ ਨੂੰ ਮੈਚ ਜਿਤਾਉਣਾ ਚਾਹੀਦਾ ਸੀ ਪਰ ਮੈਨੂੰ ਅਬਦੁੱਲ ਸਮਦ 'ਤੇ ਮਾਣ ਹੈ, ਉਸ ਨੇ ਖੁਦ ਨੂੰ ਸਾਬਤ ਕੀਤਾ ਹੈ। ਹਰਭਜਨ ਸਿੰਘ ਨੇ ਵੀ ਸਮਦ ਨੂੰ ਲੈ ਕੇ ਟਵੀਟ ਕੀਤਾ। ਭੱਜੀ ਨੇ ਆਪਣੇ ਟਵੀਟ 'ਚ ਲਿਖਿਆ- ਅਬਦੁੱਲ ਸਮਦ ਭਵਿੱਖ 'ਚ ਵੱਡਾ ਖਿਡਾਰੀ ਬਣਨ ਵਾਲਾ ਹੈ। ਉਨ੍ਹਾਂ ਨੇ ਕੁਝ ਸ਼ਾਨਦਾਰ ਸ਼ਾਟ ਖੇਡੇ। ਅਨਰਿਚ ਦੇ ਵਿਰੁੱਧ ਜੋ ਪੂਲ ਸ਼ਾਟ ਉਨ੍ਹਾਂ ਨੇ ਖੇਡਿਆ ਉਹ ਕਮਾਲ ਦੀ ਸੀ।

 


Gurdeep Singh

Content Editor

Related News