IND vs NZ : ਨਿਊਜ਼ੀਲੈਂਡ ਦੌਰੇ ਲਈ ਇਸ ਧਾਕੜ ਦੀ ਭਾਰਤ ਦੇ ਫੀਲਡਿੰਗ ਕੋਚ ਵੱਜੋਂ ਹੋਈ ਚੋਣ

Saturday, Nov 12, 2022 - 04:13 PM (IST)

IND vs NZ : ਨਿਊਜ਼ੀਲੈਂਡ ਦੌਰੇ ਲਈ ਇਸ ਧਾਕੜ ਦੀ ਭਾਰਤ ਦੇ ਫੀਲਡਿੰਗ ਕੋਚ ਵੱਜੋਂ ਹੋਈ ਚੋਣ

ਨਵੀਂ ਦਿੱਲੀ : ਮੁਨੀਸ਼ ਬਾਲੀ ਨੂੰ ਨਿਊਜ਼ੀਲੈਂਡ ਦੇ ਸੀਮਤ ਓਵਰਾਂ ਦੇ ਦੌਰੇ ਲਈ ਭਾਰਤੀ ਟੀਮ ਦਾ ਫੀਲਡਿੰਗ ਕੋਚ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਵੀ. ਵੀ. ਐੱਸ. ਲਕਸ਼ਮਣ ਦੀ ਅਗਵਾਈ ਵਾਲੇ ਸਪੋਰਟ ਸਟਾਫ ਦਾ ਹਿੱਸਾ ਹੋਣਗੇ। ਰਾਹੁਲ ਦ੍ਰਾਵਿੜ ਦੀ ਅਗਵਾਈ ਵਾਲੇ ਸਪੋਰਟ ਸਟਾਫ ਨੂੰ ਟੀ-20 ਵਿਸ਼ਵ ਕੱਪ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ।  ਲਕਸ਼ਮਣ ਨੇ ਵੈਲਿੰਗਟਨ ਵਿੱਚ 18 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਦੌਰੇ ਲਈ ਮੁੱਖ ਕੋਚ ਦਾ ਅਹੁਦਾ ਸੰਭਾਲਿਆ ਹੈ। ਭਾਰਤ ਇਸ ਦੌਰੇ 'ਤੇ ਤਿੰਨ ਟੀ-20 ਅਤੇ ਓਨੇ ਹੀ ਵਨਡੇ ਮੈਚ ਖੇਡੇਗਾ।

ਇਹ ਵੀ ਪੜ੍ਹੋ : 30 ਸਾਲ ਮਗਰੋਂ ਭਲਕੇ WC 'ਚ ਆਹਮੋ ਸਾਹਮਣੇ ਹੋਣਗੇ ਇੰਗਲੈਂਡ ਤੇ ਪਾਕਿ, ਜਾਣੋ ਕੁਝ ਅਜਿਹੇ ਹੀ ਰੌਚਕ ਅੰਕੜੇ

ਨਿਊਜ਼ੀਲੈਂਡ 'ਚ ਬਾਲੀ, ਰਿਸ਼ੀਕੇਸ਼ ਕਾਨਿਤਕਰ (ਬੱਲੇਬਾਜ਼ੀ ਕੋਚ) ਅਤੇ ਸਾਈਰਾਜ ਭਾਥੁਲੇ (ਬੋਲਿੰਗ ਕੋਚ) ਸਪੋਰਟ ਸਟਾਫ ਦਾ ਹਿੱਸਾ ਹੋਣਗੇ। ਬਾਲੀ ਆਇਰਲੈਂਡ ਵਿੱਚ ਭਾਰਤੀ ਟੀਮ ਦਾ ਹਿੱਸਾ ਸੀ। ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ਤੋਂ ਇਲਾਵਾ ਉਹ ਇਸ ਸਾਲ ਦੇ ਸ਼ੁਰੂ 'ਚ ਕੁਝ ਸਮਾਂ ਇੰਗਲੈਂਡ 'ਚ ਵੀ ਟੀਮ ਦੇ ਨਾਲ ਸੀ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ, “ਇਹ ਤਿੰਨੇ ਨਿਊਜ਼ੀਲੈਂਡ ਵਿੱਚ ਲਕਸ਼ਮਣ ਦੇ ਸਹਾਇਕ ਹੋਣਗੇ।"

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News