IPL 2019: ਕਾਰਤਿਕ ਨੂੰ ਕਪਤਾਨੀ ਤੋਂ ਹਟਾਏ ਜਾਣ ''ਤੇ ਕੋਚ ਕੈਲਿਸ ਨੇ ਦਿੱਤਾ ਇਹ ਬਿਆਨ
Wednesday, Apr 24, 2019 - 09:19 PM (IST)

ਕੋਲਕਾਤਾ— ਕੋਲਕਾਤਾ ਨਾਈਟ ਰਾਈਡਰਜ਼ ਦੀ ਆਈ. ਪੀ. ਐੱਲ. 'ਚ ਲਗਾਤਾਰ ਪੰਜ ਹਾਰ ਨਾਲ ਦਿਨੇਸ਼ ਕਾਰਤਿਕ ਦੀ ਕਪਤਾਨੀ 'ਤੇ ਸਵਾਲ ਉੱਠ ਰਹੇ ਹਨ ਪਰ ਕੋਚ ਜਾਕ ਕੈਲਿਸ ਨੇ ਕਿਹਾ ਕਿ ਕਪਤਾਨ ਨੂੰ ਅਹੁਦੇ ਤੋਂ ਹਟਾਉਣ 'ਤੇ ਕਿਸੇ ਤਰ੍ਹਾ ਦੀ ਚਰਚਾ ਨਹੀਂ ਹੋਈ। ਕੈਲਿਸ ਤੋਂ ਜਦੋਂ ਪੁੱਛਿਆ ਕਿ ਜਿਸ ਤਰ੍ਹਾ ਨਾਲ ਰਾਜਸਥਾਨ ਰਾਇਲਜ਼ ਨੇ ਅੰਜਿਕਿਆ ਰਹਾਣੇ ਨੂੰ ਖਰਾਬ ਪ੍ਰਦਰਸ਼ਨ ਕਾਰਨ ਅਹੁਦੇ ਤੋਂ ਹਟਾਇਆ, ਕੀ ਕੇ. ਕੇ. ਆਰ. ਇਸ ਤਰ੍ਹਾਂ ਕਰਨ 'ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਹੀਂ ਅਸੀਂ ਇਸ 'ਤੇ ਚਰਚਾ ਨਹੀਂ ਕੀਤੀ ਤੇ ਕਿਸੇ ਨੇ ਇਹ ਮਾਮਲਾ ਨਹੀਂ ਉਠਾਇਆ।
ਕਾਰਤਿਕ ਨੇ ਹੁਣ ਤਕ 9 ਪਾਰੀਆਂ 'ਚ 16.71 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਕੇ. ਕੇ. ਆਰ. ਟੀਮ ਮਾਲਕ ਸ਼ਾਹਰੁਖ ਖਾਨ ਨੇ ਮੁੰਬਈ 'ਚ ਚੋਟੀ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਬਾਰੇ 'ਚ ਪੁੱਛੇ ਜਾਣ 'ਤੇ ਕੈਲਿਸ ਨੇ ਕਿਹਾ ਕਿ ਮੇਰੀ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ। ਕਾਰਤਿਕ ਵੀ ਇਕ ਦਿਨ ਦੇ ਲਈ ਘਰ ਗਿਆ ਸੀ। ਅਸੀਂ ਕੱਲ ਮਿਲਾਂਗੇ ਤੇ ਅਗਲੇ ਮੈਚ ਦੇ ਲਈ ਰਣਨੀਤੀ ਤਿਆਰ ਕਰਾਂਗੇ। ਵਿਦੇਸ਼ੀ ਖਿਡਾਰੀਆ ਵਰਗੇ ਜਿਸ ਤਰ੍ਹਾਂ ਆਂਦਰੇ ਰਸੇਲ ਕੋਲਕਾਤਾ 'ਚ ਹੀ ਅਭਿਆਸ ਕਰ ਰਹੇ ਸਨ, ਸ਼ੁੱਭਮਾਨ ਗਿੱਲ ਤੇ ਕੁਲਦੀਪ ਯਾਦਵ ਮੁੰਬਈ 'ਚ ਕੇ. ਕੇ. ਆਰ ਅਕਾਦਮੀ 'ਚ ਅਭਿਆਸ ਕਰ ਰਹੇ ਸਨ।