ਪੰਜਾਬ ਸ਼ਰਮਸਾਰ ! ਘਰ ਆਉਂਦੇ ਦੋਸਤ ਨੇ ਦੋਸਤ ਦੀ ਭੈਣ ਨੂੰ ਕਰ ਦਿੱਤਾ...
Friday, Mar 07, 2025 - 05:27 PM (IST)

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਅਧੀਨ ਪੈਂਦੇ ਇਕ ਪਿੰਡ ਵਿਚ ਇਕ ਦੋਸਤ ਨੇ ਆਪਣੇ ਦੋਸਤ ਨਾਲ ਦਗਾ ਕਮਾ ਕੇ ਉਸਦੀ ਨਾਬਾਲਗ ਭੈਣ ਨੂੰ 9 ਮਹੀਨੇ ਦੀ ਗਰਭਵਤੀ ਬਣਾ ਦਿੱਤਾ। ਪੀੜਤ ਨਾਬਾਲਗ ਨੇ ਦਾਖਾ ਪੁਲਸ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸ ਦੇ ਵੱਡੇ ਭਰਾ ਦੇ ਦੋਸਤ ਦਾ ਉਸਦੇ ਘਰ ਆਉਣਾ ਜਾਣਾ ਸੀ ਅਤੇ ਇਕ ਦਿਨ ਮੈਨੂੰ ਇਹ ਕਹਿ ਕੇ ਘਰ ਬੁਲਾ ਲਿਆ ਕਿ ਉਸ ਦੀ ਭੈਣ ਨੇ ਉਸ ਨੂੰ ਆਪਣੇ ਘਰ ਬੁਲਾਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਨਾਲ ਵੱਡਾ ਹਾਦਸਾ, ਮਚਿਆ ਚੀਕ ਚਿਹਾੜਾ
ਉਕਤ ਨੇ ਦੱਸਿਆ ਕਿ ਜਦੋਂ ਮੈਂ ਉਸ ਦੇ ਘਰ ਗਈ ਤਾਂ ਉੱਥੇ ਘਰ ਵਿਚ ਹੋਰ ਕੋਈ ਨਹੀਂ ਸੀ, ਜਿੱਥੇ ਉਸ ਨੇ ਮੇਰੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ। ਮੈਂ ਡਰਦੀ ਮਾਰੀ ਚੁੱਪ ਰਹੀ। ਫਿਰ ਉਹ ਮੇਰੇ ਨਾਲ ਜ਼ਬਰਨ ਪਿਛਲੇ ਇਕ ਸਾਲ ਤੋਂ ਸਰੀਰਕ ਸੰਬੰਧ ਬਣਾਉਂਦਾ ਰਿਹਾ ਅਤੇ ਮੈਂ 9 ਮਹੀਨੇ ਦੀ ਗਰਭਵਤੀ ਹਾਂ। ਥਾਣਾ ਦਾਖਾ ਦੀ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਰਿਵਾਰਾਂ ਨੂੰ ਮਿਲਣਗੇ 20 ਹਜ਼ਾਰ ਰੁਪਏ, ਇੰਝ ਲਵੋ ਇਸ ਸਕੀਮ ਦਾ ਲਾਭ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e