ਵਿਨੋਦ ਕਾਂਬਲੀ ਨੂੰ ਹੋਈ ਇਹ ਦਿਮਾਗੀ ਬਿਮਾਰੀ, ਮੈਡੀਕਲ ਰਿਪੋਰਟ 'ਚ ਹੋਇਆ ਸਨਸਨੀਖੇਜ਼ ਖੁਲਾਸਾ
Tuesday, Dec 24, 2024 - 05:57 AM (IST)
ਸਪੋਰਟਸ ਡੈਸਕ : ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਨੂੰ ਠਾਣੇ ਜ਼ਿਲ੍ਹੇ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹੁਣ ਡਾਕਟਰੀ ਜਾਂਚ 'ਚ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਦਿਮਾਗ 'ਚ ਖੂਨ ਦੇ ਥੱਕੇ ਹਨ। ਸੋਮਵਾਰ ਨੂੰ ਕਾਂਬਲੀ ਦੇ ਡਾਕਟਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟਰ ਨੇ ਯੂਰਿਨਰੀ ਇਨਫੈਕਸ਼ਨ ਅਤੇ ਕ੍ਰੈਂਪ ਆਉਣ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਨੀਵਾਰ ਨੂੰ ਕਲਹੇਰ ਸਥਿਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਪਰ ਹੁਣ ਉਹ ਠਾਣੇ ਸਥਿਤ ਆਕ੍ਰਿਤੀ ਹਸਪਤਾਲ 'ਚ ਇਲਾਜ ਅਧੀਨ ਹਨ।
ਹਸਪਤਾਲ ਦੇ ਸੀਨੀਅਰ ਡਾ. ਵਿਵੇਕ ਤ੍ਰਿਵੇਦੀ ਨੇ ਦੱਸਿਆ ਕਿ ਜਾਂਚ ਦੌਰਾਨ ਕਾਂਬਲੀ ਦੇ ਦਿਮਾਗ ਵਿਚ ਖੂਨ ਦੇ ਥੱਕੇ ਦੇਖੇ ਗਏ। ਹੁਣ ਮੰਗਲਵਾਰ ਨੂੰ ਉਨ੍ਹਾਂ ਦੇ ਕੁਝ ਹੋਰ ਟੈਸਟ ਕੀਤੇ ਜਾਣਗੇ। ਡਾ. ਤ੍ਰਿਵੇਦੀ ਨੇ ਇਹ ਵੀ ਖੁਲਾਸਾ ਕੀਤਾ ਕਿ ਹਸਪਤਾਲ ਇੰਚਾਰਜ ਡਾ. ਐੱਸ ਸਿੰਘ ਨੇ ਕਾਂਬਲੀ ਨੂੰ ਉਮਰ ਭਰ ਮੁਫ਼ਤ ਇਲਾਜ ਦਾ ਭਰੋਸਾ ਦਿੱਤਾ ਹੈ। ਇਹ ਖੁਲਾਸਾ ਹੋਇਆ ਸੀ ਕਿ ਵਿਨੋਦ ਕਾਂਬਲੀ ਦੀ ਹਾਲਤ ਹੁਣ ਠੀਕ ਹੈ, ਪਰ ਫਿਰ ਵੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਹਾਲ ਹੀ 'ਚ ਕਾਂਬਲੀ ਦੇ ਕਈ ਵੀਡੀਓ ਸਾਹਮਣੇ ਆਏ ਹਨ, ਜਿਸ 'ਚ ਸਾਫ ਦਿਖਾਈ ਦੇ ਰਿਹਾ ਸੀ ਕਿ ਉਹ ਖਰਾਬ ਸਿਹਤ ਤੋਂ ਪੀੜਤ ਹਨ।
ਇਹ ਵੀ ਪੜ੍ਹੋ : ਅਟਲ ਟਨਲ 'ਚ ਫਸੇ 1000 ਤੋਂ ਵੱਧ ਵਾਹਨ, ਪੁਲਸ ਕਰ ਰਹੀ ਰੈਸਕਿਉ
ਪਿਛਲੇ ਕੁਝ ਸਾਲਾਂ ਤੋਂ ਵਿਨੋਦ ਕਾਂਬਲੀ ਦੀ ਸਿਹਤ 'ਚ ਕਾਫੀ ਗਿਰਾਵਟ ਆਈ ਹੈ। ਸਾਲ 2013 ਵਿਚ ਉਨ੍ਹਾਂ ਦਾ ਦੋ ਵਾਰ ਦਿਲ ਦਾ ਆਪ੍ਰੇਸ਼ਨ ਹੋਇਆ ਸੀ। ਉਸ ਸਮੇਂ ਸਚਿਨ ਤੇਂਦੁਲਕਰ ਨੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਸੀ। ਕਾਂਬਲੀ ਦੀ ਵਿਗੜਦੀ ਸਿਹਤ ਉਦੋਂ ਸਾਹਮਣੇ ਆਈ, ਜਦੋਂ ਉਹ ਇਸ ਮਹੀਨੇ ਅਨੁਭਵੀ ਕੋਚ ਰਮਾਕਾਂਤ ਆਚਰੇਕਰ ਦੇ ਯਾਦਗਾਰੀ ਸਮਾਰੋਹ ਵਿਚ ਸ਼ਾਮਲ ਹੋਏ। ਸਚਿਨ ਤੇਂਦੁਲਕਰ ਸਮਾਗਮ ਵਿਚ ਕਾਂਬਲੀ ਨੂੰ ਮਿਲਣ ਆਏ ਸਨ ਪਰ ਉਨ੍ਹਾਂ ਲਈ ਕੁਰਸੀ ਤੋਂ ਉੱਠਣਾ ਵੀ ਮੁਸ਼ਕਲ ਸੀ। ਕੁਝ ਦਿਨ ਪਹਿਲਾਂ ਕਾਂਬਲੀ ਨੇ ਖੁਦ ਖੁਲਾਸਾ ਕੀਤਾ ਸੀ ਕਿ ਉਹ ਯੂਰਿਨਰੀ ਇਨਫੈਕਸ਼ਨ ਤੋਂ ਪੀੜਤ ਹਨ। ਕਪਿਲ ਦੇਵ ਅਤੇ ਸੁਨੀਲ ਗਾਵਸਕਰ ਵਰਗੇ ਮਹਾਨ ਕ੍ਰਿਕਟਰਾਂ ਨੇ ਵੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8