ਟੀਮ ਇੰਡੀਆ ਦਾ ਇਹ ਖਿਡਾਰੀ ਫਿਰ ਆਇਆ ਕੋਰੋਨਾ ਪਾਜ਼ੇਟਿਵ, ਇੰਗਲੈਂਡ ਦੌਰੇ ਦਾ ਹੈ ਹਿੱਸਾ
Friday, May 14, 2021 - 04:23 PM (IST)
ਸਪੋਰਟਸ ਡੈਸਕ : ਵਿਸ਼ਵ ਟੈਸਟ ਚੈਂਪੀਅਨਸ਼ਿਪ ਤੇ ਇੰਗਲੈਂਡ ਖ਼ਿਲਾਫ਼ 5 ਟੈਸਟ ਮੈਚਾਂ ਲਈ ਚੁਣੀ ਗਈ ਭਾਰਤੀ ਟੀਮ ਦਾ ਕੁਆਰੰਟਾਈਨ ਅਗਲੇ ਹਫਤੇ ਸ਼ੁਰੂ ਹੋਵੇਗਾ ਤੇ ਟੀਮ 2 ਜੂਨ ਨੂੰ ਲੰਡਨ ਰਵਾਨਾ ਹੋਵੇਗੀ ਪਰ ਇਸ ਤੋਂ ਪਹਿਲਾਂ ਟੀਮ ਦੇ ਮੈਂਬਰ ਰਿਧੀਮਾਨ ਸਾਹਾ ਇਕ ਵਾਰ ਫਿਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਾਹਾ ਦੀ ਦੋ ਵਾਰ ਜਾਂਚ ਕੀਤੀ ਗਈ, ਜਿਸ ’ਚ ਪਹਿਲੇ ਟੈਸਟ ’ਚ ਉਹ ਨੈਗੇਟਿਵ ਤੇ ਦੂਸਰੇ ਟੈਸਟ ’ਚ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਠੀਕ ਹਨ।
— Wriddhiman Saha (@Wriddhipops) May 14, 2021
ਸਾਹਾ ਨੇ ਟਵਿਟਰ ’ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਮੇਰਾ ਕੁਆਰੰਟਾਈਨ ਸਮਾਂ ਅਜੇ ਪੂਰਾ ਨਹੀਂ ਹੋਇਆ ਹੈ। ਉਨ੍ਹਾਂ ਲਿਖਿਆ ਕਿ ਰੁਟੀਨ ਚੈੱਕਅਪ ਦੌਰਾਨ 2 ਟੈਸਟ ਹੋਏ, ਜਿਸ ਵਿਚੋਂ ਇਕ ’ਚ ਉਹ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ ਮੈਂ ਪਹਿਲਾਂ ਤੋਂ ਕਾਫ਼ੀ ਠੀਕ ਹਾਂ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਝੂਠੀਆਂ ਖਬਰਾਂ ਨਾ ਫੈਲਾਉਣ ਦੀ ਅਪੀਲ ਕੀਤੀ। ਇਸੇ ਟਵਿੱਟਰ ਪੋਸਟ ’ਚ ਉਨ੍ਹਾਂ ਲਿਖਿਆ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਪੂਰੀ ਜਾਣਕਾਰੀ ਤੋਂ ਬਿਨਾਂ ਝੂਠੀਆਂ ਤੇ ਗ਼ਲਤ ਖਬਰਾਂ ਨਾ ਫੈਲਾਓ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਸਾਹਾ ਨੇ ਇਕ ਇੰਟਰਵਿਊ ਦੌਰਾਨ ਕੋਰੋਨਾ ਨਾਲ ਜੰਗ ਦੀ ਕਹਾਣੀ ਬਿਆਨ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਲੱਗਭਗ ਠੀਕ ਹਨ ਤੇ ਤੇਜ਼ੀ ਨਾਲ ਰਿਕਵਰ ਹੋ ਰਹੇ ਹਨ। ਮੈਂ ਯਕੀਨੀ ਤੌਰ ’ਤੇ ਡਰ ਗਿਆ ਸੀ। ਇਕ ਵਾਇਰਸ ਜਿਸ ਨੇ ਧਰਤੀ ਨੂੰ ਰੋਕ ਦਿੱਤਾ, ਉਸ ਤੋਂ ਪੀੜਤ ਹੋਣ ਤੋਂ ਬਾਅਦ ਮੈਨੂੰ ਡਰ ਲੱਗਣ ਲੱਗਾ ਸੀ। ਪਰਿਵਾਰ ’ਚ ਸਾਰੇ ਲੋਕ ਬਹੁਤ ਚਿੰਤਿਤ ਸਨ। ਅਸੀਂ ਉਨ੍ਹਾਂ ਨੂੰ ਵੀਡੀਓ ਕਾਲ ਰਾਹੀਂ ਭਰੋਸਾ ਦਿਵਾਇਆ ਕਿ ਡਰਨ ਦੀ ਕੋਈ ਗੱਲ ਨਹੀਂ ਹੈ। ਮੇਰੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ।