T-20 WC ''ਚ ਇਹ ਖਿਡਾਰੀ ਨਿਭਾ ਸਕਦਾ ਹੈ ਫਿਨਿਸ਼ਰ ਦੀ ਭੂਮਿਕਾ : ਸੁਨੀਲ ਗਾਵਸਕਰ

04/19/2022 7:24:32 PM

ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ ਮੌਜੂਦਾ ਸੈਸ਼ਨ 'ਚ ਸ਼ਾਨਦਾਰ ਲੈਅ 'ਚ ਚਲ ਰਹੇ ਦਿਨੇਸ਼ ਕਾਰਤਿਕ ਦੀ ਬੱਲੇਬਾਜ਼ੀ ਤੋਂ ਪ੍ਰਭਾਵਿਤ ਹੋ ਕੇ ਸਾਬਕਾ ਧਾਕੜ ਸੁਨੀਲ ਗਾਵਸਕਰ ਨੇ ਕਿਹਾ ਕਿ ਇਹ ਤਜਰਬੇਕਾਰ ਵਿਕਟਕੀਪਰ ਆਗਾਮੀ ਟੀ20 ਵਿਸ਼ਵ ਕੱਪ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਲਈ ਫਿਨਿਸ਼ਰ (ਹੇਠਲੇ ਮੱਧਕ੍ਰਮ 'ਚ ਆਖ਼ਰੀ ਓਵਰਾਂ ਦਾ ਬੱਲੇਬਾਜ਼) ਦੀ ਭੂਮਿਕਾ ਨਿਭਾ ਸਕਦੇ ਹਨ। ਕਾਰਤਿਕ ਮੌਜੂਦਾ ਸੈਸ਼ਨ 'ਚ ਆਪਣੀ ਨਵੀਂ ਟੀਮ ਲਈ ਬੇਖ਼ੌਫ਼ ਹੋ ਕੇ ਦੌੜਾਂ ਬਣਾ ਰਹੇ ਹਨ। ਕੋਲਕਾਤਾ ਨਾਈਟ ਰਾਈਡਰਜ ਦੇ ਇਸ ਸਾਬਕਾ ਕਪਤਾਨ ਨੇ ਇਸ ਸੈਸ਼ਨ 'ਚ 32, 14, 44, 7, 34 ਤੇ 66 ਦੌੜਾਂ ਦੀਆਂ ਪਾਰੀਆਂ ਖੇਡੀਆਂ ਜਿਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 209.57 ਹੈ ਤੇ ਔਸਤ 197 ਦਾ ਰਿਹਾ ਹੈ।

ਇਹ ਵੀ ਪੜ੍ਹੋ : IPL 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਨ੍ਹਾਂ ਭਾਰਤੀ ਕ੍ਰਿਕਟਰਾਂ ਨੂੰ T-20 WC 'ਚ ਮਿਲ ਸਕਦੈ ਮੌਕਾ

PunjabKesari

ਗਾਵਸਕਰ ਨੇ ਕਿਹਾ ਕਿ ਕਾਰਤਿਕ ਨੇ ਕਿਹਾ ਸੀ ਕਿ ਉਹ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹਨ। ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਉਸ ਦੀ ਉਮਰ ਨੂੰ ਨਾ ਦੇਖੋ, ਬਸ ਇਹ ਦੇਖੋ ਕਿ ਉਹ ਕਿਸ ਤਰ੍ਹਾਂ ਦੀਆਂ ਪਾਰੀਆਂ ਖੇਡ ਰਿਹਾ ਹੈ। ਕਾਰਤਿਕ ਨੇ ਦਿੱਲੀ ਕੈਪੀਟਲਸ ਦੇ ਖ਼ਿਲਾਫ਼ 34 ਗੇਂਦ 'ਚ ਅਜੇਤੂ 66 ਦੌੜਾਂ ਦੀ ਪਾਰੀ ਖੇਡ ਕੇ ਮੈਚ ਦਾ ਰੁਖ਼ ਹੀ ਮੋੜ ਦਿੱਤਾ ਸੀ। ਉਨ੍ਹਾਂ ਨੇ ਇਸ ਦੌਰਾਨ ਤਜਰਬੇਕਾਰ ਮੁਸਤਫਿਜ਼ੁਰ ਰਹਿਮਨ ਤੇ ਭਾਰਤ ਦੇ ਯੁਵਾ ਤੇਜ਼ ਗੇਂਦਬਾਜ਼ ਖ਼ਲੀਲ ਅਹਿਮਦ ਦੇ ਖ਼ਿਲਾਫ਼ ਆਸਾਨੀ ਨਾਲ ਦੌੜਾਂ ਬਣਾਈਆਂ। ਇਸ ਮੈਚ 'ਚ ਟੀਮ ਨੇ ਮੁਸ਼ਕਲ ਹਾਲਾਤ ਤੋਂ ਉੱਭਰ ਕੇ ਪੰਜ ਵਿਕਟਾਂ 'ਤੇ 189 ਦੌੜਾਂ ਬਣਾਉਣ ਦੇ ਬਾਅਦ 16 ਦੌੜਾਂ ਨਾਲ ਜਿੱਤ ਦਰਜ ਕੀਤੀ ਤੇ ਕਾਰਤਿਕ ਮੈਨ ਆਫ਼ ਦਿ ਮੈਚ ਬਣੇ।

ਇਹ ਵੀ ਪੜ੍ਹੋ : ਨੀਦਰਲੈਂਡ ਦੇ ਕੋਚ ਕੈਂਪਬੈਲ ਨੂੰ ਪਿਆ ਦਿਲ ਦਾ ਦੌਰਾ, ICU 'ਚ ਦਾਖ਼ਲ

PunjabKesari

ਗਾਵਸਕਰ ਨੇ ਕਿਹਾ ਕਿ ਉਸ ਨੇ ਆਪਣੇ ਪ੍ਰਦਰਸ਼ਨ ਨਾਲ ਮੈਚ ਦਾ ਰੁਖ਼ ਮੋੜ ਦਿੱਤਾ। ਉਹ ਉਸ ਤਰ੍ਹਾਂ ਦਾ ਹੀ ਪ੍ਰਦਰਸ਼ਨ ਕਰ ਰਿਹਾ ਹੈ ਜਿਵੇਂ ਕਿ ਛੇਵੇਂ ਜਾਂ ਸਤਵੇਂ ਕ੍ਰਮ ਦੇ ਬੱਲੇਬਾਜ਼ ਤੋਂ ਟੀ20 ਵਿਸ਼ਵ ਕੱਪ (ਅਕਤੂਬਰ-ਨਵੰਬਰ 2022) 'ਚ ਉਮੀਦ ਕੀਤੀ ਜਾਵੇਗੀ। ਕਾਰਤਿਕ ਨੇ ਭਾਰਤ ਲਈ 26 ਟੈਸਟ, 94 ਵਨ-ਡੇ ਤੇ 32 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਇਸ 36 ਸਾਲਾ ਖਿਡਾਰੀ ਨੇ ਭਾਰਤ ਲਈ ਆਪਣਾ ਪਿਛਲਾ ਕੌਮਾਂਤਰੀ ਮੈਚ ਵਨ-ਡੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਡਿਆ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News