ਸਚਿਨ ਨੂੰ ਵਰਲਡ ਕੱਪ 2011 ''ਚ ਆਊਟ ਨਾ ਕਰ ਸਕਣ ਕਾਰਨ ਅਜੇ ਵੀ ਨਿਰਾਸ਼ ਹੈ ਪਾਕਿ ਗੇਂਦਬਾਜ਼

04/28/2020 2:47:14 PM

ਕਰਾਚੀ : ਪਾਕਿਸਤਾਨ ਦੇ ਆਫ ਸਪਿਨਰ ਸਈਦ ਅਜਮਲ ਵਰਲਡ ਕੱਪ 2011 ਵਿਚ ਭਾਰਤ ਖਿਲਾਫ ਸੈਮੀਫਾਈਨਲ ਵਿਚ ਸਚਿਨ ਤੇਂਦੁਲਕਰ ਦੀ ਵਿਕਟ ਨਾ ਮਿਲਣ ਦੀ ਨਿਰਾਸ਼ਾ ਤੋਂ ਹੁਣ ਤਕ ਉਭਰ ਨਹੀਂ ਸਕੇ ਹਨ। ਕਿਉਂਕਿ ਉਸ ਨੂੰ ਅੱਜ ਵੀ ਲਗਦਾ ਹੈ ਕਿ ਉਸ ਨੇ ਭਾਰਤੀ ਸਟਾਰ ਨੂੰ ਆਊਟ ਕਰ ਦਿੱਤਾ ਸੀ। ਇੰਗਲੈਂਡ ਦੇ ਅੰਪਾਇਰ ਇਯਾਨ ਗਾਊਲਡ ਨੇ ਵੀ ਹਾਲ ਹੀ 'ਚ ਕਿਹਾ ਸੀ ਕਿ ਤੇਂਦੁਲਕਰ ਤਦ ਆਊਟ ਸੀ ਪਰ ਤੀਜੇ ਅੰਪਾਇਰ ਨੇ ਉਸਦਾ ਫੈਸਲਾ ਪਲਟ ਦਿੱਤਾ ਸੀ। ਸਚਿਨ ਨੇ ਮੋਹਾਲੀ ਵਿਚ ਖੇਡੇ ਗਏ ਸੈਮੀਫਾਈਨਲ ਵਿਚ 85 ਦੌੜਾਂ ਬਣਾਈਆਂ ਸੀ, ਜਿਸ ਨਾਲ ਭਾਰਤ ਇਹ ਮੈਚ ਜਿੱਤਣ 'ਚ ਸਫਲ ਰਿਹਾ ਸੀ। ਸਚਿਨ ਜਦੋਂ 23 ਦੌੜਾਂ 'ਤੇ ਖੇਡ ਰਹੇ ਸੀ ਤਦ ਗਾਊਲਡ ਨੇ ਅਜਮਲ ਦੀ ਗੇਂਦ ਉਸ ਨੂੰ ਐੱਲ. ਬੀ. ਡਲਬਯੂ. ਆਊਟ ਦਿੱਤਾ ਸੀ ਪਰ ਤੀਜੇ ਅੰਪਾਇਰ ਬਿਲੀ ਬਾਰਡੇਨ ਨੇ ਰਿਵਿਊ ਤੋਂ ਬਾਅਦ ਇਸ ਨੂੰ ਪਲਟ ਦਿੱਤਾ ਸੀ। 

PunjabKesari

ਆਈ. ਸੀ. ਸੀ. ਐਲੀਟ ਪੈਨਲ ਦੇ ਮੈਂਬਰ ਰਹੇ ਗਾਊਲਡ ਨੇ ਹਾਲ ਹੀ 'ਚ ਕਿਹਾ ਸੀ ਕਿ ਤੇਂਦੁਲਕਰ ਨੂੰ ਆਊਟ ਦੇਣ ਦੇ ਫੈਸਲੇ 'ਤੇ ਉਹ ਕਾਇਮ ਹੈ। ਅਜਮਲ ਨੇ ਉਸ ਘਟਨਾ ਨੂੰ ਯਾਦ ਕਰਦਿਆਂ ਕਿਹਾ, ''ਇਹ ਸਿੱਧੀ ਗੇਂਦ ਸੀ ਅਤੇ ਵਿਕਟਾਂ ਦੇ ਅੱਗੇ ਸਚਿਨ ਦੇ ਲੈਗ ਪੈਡ ਨਾਲ ਟਕਰਾਈ ਸੀ। ਮੈਨੂੰ ਪੂਰਾ ਭਰੋਸਾ ਸੀ ਕਿ ਉਹ ਆਊਟ ਹੈ। ਸ਼ਾਇਦ, ਅਫਰੀਦੀ, ਕਾਮਰਾਨ ਅਕਮਲ, ਵਹਾਬ ਰਿਆਜ਼ ਅਤੇ ਹੋਰ ਖਿਡਾਰੀਆਂ ਨੇ ਮੈਨੂੰ ਪੁੱਛਿਆ ਸੀ ਕਿ ਕੀ ਸਚਿਨ ਆਊਟ ਹੈ ਅਤੇ ਮੈਂ ਕਿਹਾ ਸੀ ਕਿ ਉਸ ਦੀ ਪਾਰੀ ਖਤਮ ਹੋ ਚੁੱਕੀ ਹੈ।''

PunjabKesari

ਉਸ ਨੇ ਕਿਹਾ ਕਿ ਤੀਜੇ ਅੰਪਾਇਰ ਨੇ ਫੈਸਲਾ ਬਦਲਿਆ ਤਾਂ ਉਸ ਦਾ ਦਿਲ ਟੁੱਟ ਗਿਆ ਸੀ। ਅਜਮਲ ਨੇ ਕਿਹਾ, ''ਮੈਨੂੰ ਟੈਸਟ ਮੈਚਾਂ ਵਿਚ ਕਦੇ ਉਸ ਨੂੰ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਇਸ ਲਈ ਜਦੋਂ ਵੀ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਉਸ ਦੇ ਖਿਲਾਫ ਖੇਡਣ ਦਾ ਮੌਕਾ ਮਿਲਦਾ ਸੀ ਤਾਂ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ। ਉਸ ਨੇ ਇਕ ਟੈਲੀਵਿਜ਼ਨ ਚੇਨਲ 'ਤੇ ਕਿਹਾ ਕਿ ਸਭ ਤੋਂ ਜ਼ਿਆਦਾ ਨਿਰਾਸ਼ਾ ਇਹ ਰਹੀ ਕਿ ਅਸੀਂ ਸੈਮੀਫਾਈਨਲ ਵਿਚ ਹਾਰ ਗਏ ਅਤੇ ਯਕੀਨੀ ਤੌਰ 'ਤੇ ਤੇਂਦੁਲਕਰ ਦੀਆਂ 85 ਦੌੜਾਂ ਨੇ ਫਰਕ ਪੈਦਾ ਕੀਤਾ ਸੀ। ਇੱਥੇ ਤਕ ਕਿ ਅੱਜ ਵੀ ਤੀਜੇ ਅੰਪਾਇਰ ਦਾ ਫੈਸਲਾ ਮੈਨੂੰ ਹੈਰਾਨ ਕਰ ਦਿੰਦਾ ਹੈ ਪਰ ਉਸ ਦਿਨ ਕਿਸਮਤ ਉਸ ਦੇ ਨਾਲ ਸੀ ਅਤੇ ਉਸ ਨੇ ਆਪਣੀ ਟੀਮ ਦੇ ਲਈ ਅਹਿਮ ਪਾਰੀ ਖੇਡੀ।


Ranjit

Content Editor

Related News