ਚਾਹਲ ਤੇ ਕੁਲਦੀਪ ਨੂੰ ਲੈ ਕੇ ਕੋਹਲੀ ਨੇ ਕਹੀ ਇਹ ਗੱਲ
Monday, Feb 05, 2018 - 08:25 AM (IST)
ਸੈਂਚੁਰੀਅਨ (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਰਿਸਟ ਸਪਿਨਰ ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਨੇ ਇਕ ਵਾਰ ਫਿਰ ਤੋਂ ਸਾਬਤ ਕਰ ਦਿੱਤਾ ਕਿ ਦੱਖਣ ਅਫਰੀਕੀ ਬੱਲੇਬਾਜ਼ਾਂ ਲਈ ਦੋਨੋਂ ਵੱਡੀ ਚੁਣੌਤੀ ਹਨ। ਇਨ੍ਹਾਂ ਦੋਨਾਂ ਦੀਆਂ ਗੇਂਦਾਂ ਨੂੰ ਖੇਡਣਾ ਮੇਜ਼ਬਾਨ ਲਈ ਆਸਾਨ ਨਹੀਂ ਹੈ। ਚਾਹਲ ਅਤੇ ਕੁਲਦੀਪ ਦੇ ਪਹਿਲੇ ਦੋਨਾਂ ਵਨਡੇ ਵਿਚ ਪ੍ਰਦਰਸ਼ਨ ਦੇ ਬਾਅਦ ਕਪਤਾਨ ਵਿਰਾਟ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਦੋਨੋਂ ਕਿਸੇ ਵੀ ਮੈਦਾਨ ਉੱਤੇ ਆਪਣੀ ਗੇਂਦ ਨੂੰ ਟਰਨ ਕਰਾ ਸਕਦੇ ਹਨ।
ਅਫਰੀਕੀ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ
ਦੂਜੇ ਵਨਡੇ ਵਿਚ ਯਾਨੀ ਸੈਂਚੁਰੀਅਨ ਵਿਚ ਦੋਨੋਂ ਗੇਂਦਬਾਜ਼ਾਂ ਨੂੰ ਪਿੱਚ ਤੋਂ ਕਾਫ਼ੀ ਮਦਦ ਮਿਲੀ ਅਤੇ ਇਨ੍ਹਾਂ ਨੇ ਮੇਜ਼ਬਾਨ ਟੀਮ ਨੂੰ ਵਨਡੇ ਵਿਚ ਉਨ੍ਹਾਂ ਦੀ ਧਰਤੀ ਉੱਤੇ ਸਭ ਤੋਂ ਘੱਟ (118 ਦੌੜਾਂ) ਸਕੋਰ ਉੱਤੇ ਆਲਆਊਟ ਕਰ ਦਿੱਤਾ। ਚਾਹਲ ਨੇ ਇਸ ਮੈਚ ਵਿਚ ਆਪਣੇ ਵਨਡੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਜਦੋਂ ਕਿ ਕੁਲਦੀਪ ਨੇ ਤਿੰਨ ਵਿਕਟ ਹਾਸਲ ਕੀਤੀਆਂ। ਚਾਹਲ ਨੇ 22 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਵਿਰਾਟ ਨੇ ਕਿਹਾ ਕਿ ਇੱਥੋਂ ਦੀ ਪਿੱਚ ਡਰਬਨ ਦੇ ਮੁਕਾਬਲੇ ਥੋੜ੍ਹੀ ਸਖਤ ਸੀ ਅਤੇ ਸਾਡੇ ਸਪਿਨਰਾਂ ਨੇ ਇਸਦਾ ਵਧੀਆ ਇਸਤੇਮਾਲ ਕੀਤਾ। ਸਾਨੂੰ ਪਤਾ ਸੀ ਕਿ ਇੱਥੋਂ ਦੀ ਪਿੱਚ ਉੱਤੇ ਘਾਹ ਨਹੀਂ ਮਿਲੇਗਾ ਕਿਉਂਕਿ ਜੇਕਰ ਪਿੱਚ ਉੱਤੇ ਸੀਮ ਮਿਲਦੀ ਹੈ ਤਾਂ ਖੇਡ ਕਿਸੇ ਦੇ ਵੀ ਪੱਖ ਵਿਚ ਜਾ ਸਕਦਾ ਸੀ। ਸਾਨੂੰ ਇਹ ਵੀ ਪਤਾ ਸੀ ਕਿ ਵਿਕਟ ਹਾਰਡ ਹੋਵੇਗਾ ਅਤੇ ਸਾਡੇ ਰਿਸਟ ਸਪਿਨਰ ਕਿਸੇ ਵੀ ਪਿੱਚ ਉੱਤੇ ਗੇਂਦ ਨੂੰ ਟਰਨ ਕਰਾ ਸਕਦੇ ਹਨ। ਉਨ੍ਹਾਂ ਨੇ ਦੱਖਣ ਅਫਰੀਕੀ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ।
