ਮੈਚ ਹਾਰਨ ਤੋਂ ਬਾਅਦ ਕਪਤਾਨ ਡੀ ਕੌਕ ਨੇ ਦਿੱਤਾ ਇਹ ਬਿਆਨ

09/18/2019 11:50:22 PM

ਜਲੰਧਰ— ਦੱਖਣੀ ਅਫਰੀਕਾ ਦੇ ਲਈ ਪਹਿਲੀ ਵਾਰ ਟੀ-20 ਫਾਰਮੈਟ ਦੇ ਕਪਤਾਨ ਬਣੇ ਕੁਇੰਟਨ ਡੀ ਕੌਕ ਦੇ ਲਈ ਬਤੌਰ ਕਪਤਾਨ ਪਹਿਲਾ ਮੈਚ ਯਾਦਗਾਰ ਨਹੀਂ ਰਿਹਾ। ਡੀ ਕੌਕ ਨੇ ਭਾਵੇਂ ਹੀ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜਾ ਲਗਾਇਆ ਪਰ ਉਹ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ ਤਕ ਨਹੀਂ ਪਹੁੰਚਾ ਸਕੇ, ਜਿਸਦਾ ਫਾਇਦਾ ਭਾਰਤੀ ਟੀਮ ਨੇ ਆਸਾਨੀ ਨਾਲ ਚੁੱਕਿਆ ਤੇ ਮੈਚ ਜਿੱਤ ਲਿਆ। ਮੈਚ ਹਾਰਨ ਤੋਂ ਬਾਅਦ ਡੀ ਕੌਕ ਨਾਰਾਜ਼ ਦਿਖੇ। ਮੈਚ ਖਤਮ ਹੋਣ ਤੋਂ ਬਾਅਦ ਉਸ ਨੇ ਕਿਹਾ ਕਿ ਸਾਡੀ ਸ਼ੁਰੂਆਤ ਵਧੀਆ ਸੀ ਪਰ ਆਖਰ ਦੇ ਓਵਰਾਂ 'ਚ ਸਾਡੇ ਬੱਲੇਬਾਜ਼ਾਂ ਨੇ ਲੈਅ ਨੂੰ ਗੁਆ ਦਿੱਤਾ। ਜੇਕਰ ਸਕੋਰ ਵਧੀਆ ਬਣਾਉਂਦੇ ਤਾਂ ਸਾਡਾ ਟੀਚਾ ਵਧੀਆ ਹੋਣਾ ਸੀ।
ਡੀ ਕੌਕ ਨੇ ਕਿਹਾ ਕਿ ਅਸੀਂ ਵਧੀਆ ਸ਼ੁਰੂਆਤ ਕੀਤੀ ਤਾਂ ਮਿਡਿਲ ਓਵਰਾਂ 'ਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਸ਼ੁਰੂ ਕਰ ਦਿੱਤੀ। ਭਾਰਤੀ ਗੇਂਦਬਾਜ਼ਾਂ ਨੇ ਆਪਣੀ ਕੰਡੀਸ਼ਨ ਦਾ ਪੂਰਾ ਲਾਭ ਚੁੱਕਿਆ ਤੇ ਨਾਲ ਹੀ ਇਹੀ ਸਾਡਾ ਨਿਗੇਟਿਵ ਪਆਇੰਟ ਸੀ। ਇਸ ਵੱਡੇ ਮੁਕਾਬਲੇ ਦੇ ਦੌਰਾਨ ਸਾਡੇ ਨੌਜਵਾਨ ਕ੍ਰਿਕਟਰਾਂ 'ਤੇ ਥੋੜਾ ਪ੍ਰੈਸ਼ਰ ਵੀ ਸੀ ਪਰ ਇਸ ਪ੍ਰੈਸ਼ਰ ਦੇ ਬਾਵਜੂਦ ਉਨ੍ਹਾਂ ਨੇ ਵਧੀਆ ਖੇਡ ਦਿਖਾਇਆ। ਸਾਨੂੰ ਵਧੀਆ ਲੱਗ ਰਿਹਾ ਹੈ ਕਿ ਵਿਸ਼ਵ ਕਲਾਸ ਟੀਮ ਦੇ ਸਾਹਮਣੇ ਅਸੀਂ ਵਧੀਆ ਪ੍ਰਦਰਸ਼ਨ ਕੀਤਾ।
 


Gurdeep Singh

Content Editor

Related News