ਇਹ ਹੈ ਧੋਨੀ ਦੀ ਪ੍ਰੈਕਟਿਸ ਦਾ ਵੱਖਰਾ ਅੰਦਾਜ਼, ਇਸ ਲਈ ਹੈ ਸਭ ਤੋਂ ਫਿੱਟ (ਵੀਡੀਓ)

08/20/2017 11:36:19 AM

ਦਾਮਬੁਲਾ— ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਹੋਣ ਵਾਲੇ ਵਨਡੇ ਮੈਚ ਤੋਂ ਪਹਲੇ ਮਹਿੰਦਰ ਸਿੰਘ ਧੋਨੀ ਦੇ ਵੀਡੀਓ ਸਾਹਮਣੇ ਆਈ ਹੈ। ਜਿਸਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਉਹ ਹੁਣ ਵੀ ਕਾਫ਼ੀ ਫਿੱਟ ਹਨ ਅਤੇ ਨੈੱਟ ਉੱਤੇ ਖੂਬ ਪਸੀਨਾ ਬਹਾਉਂਦੇ ਹਨ। ਇਸ ਤੋਂ ਪਹਿਲੇ ਧੋਨੀ ਆਈ.ਸੀ.ਸੀ. ਚੈਂਪੀਅਨਸ ਟਰਾਫੀ 2017 ਵਿਚ ਸ਼੍ਰੀਲੰਕਾ ਖਿਲਾਫ ਖੇਡੇ ਸਨ। ਇਸ ਵਾਰ ਵੀ ਉਨ੍ਹਾਂ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੈ। 36 ਸਾਲ ਦੇ ਧੋਨੀ ਉੱਤੇ ਸਭ ਦੀ ਨਜ਼ਰਾਂ ਹੋਣਗੀਆਂ। ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਦੀ ਫਾਰਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਬੱਲਾ ਵੀ ਕਾਫ਼ੀ ਸਮੇਂ ਤੋਂ ਸ਼ਾਂਤ ਹੈ। ਚੀਫ ਸਲੈਕਟਰ ਐਮ.ਐਸ.ਕੇ. ਪ੍ਰਸਾਦ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਧੋਨੀ ਤਾਂ ਹੀ ਟੀਮ ਵਿੱਚ ਹੋਣਗੇ ਜੇਕਰ ਉਨ੍ਹਾਂ ਦਾ ਬੱਲਾ ਚੱਲੇਗਾ।

ਵਿਰਾਟ ਕੋਹਲੀ ਦੀ ਕਪਤਾਨੀ ਵਿਚ ਭਾਰਤੀ ਟੀਮ ਸ਼੍ਰੀਲੰਕਾ ਨੂੰ ਉਨ੍ਹਾਂ ਦੀ ਹੀ ਧਰਤੀ ਉੱਤੇ 3-0 ਨਾਲ ਟੈਸਟ ਸੀਰੀਜ਼ ਹਰਾ ਚੁੱਕੀ ਹੈ। ਹੁਣ ਭਾਰਤ ਅਤੇ ਸ਼੍ਰੀਲੰਕਾ ਪੰਜ ਮੈਚਾਂ ਦੀ ਵਨਡੇ ਸੀਰੀਜ ਖੇਡਣਗੇ। ਪਹਿਲਾਂ ਮੈਚ 20 ਅਗਸਤ ਨੂੰ ਖੇਡਿਆ ਜਾਵੇਗਾ। ਟੈਸਟ ਸੀਰੀਜ ਜਿੱਤ ਕੇ ਭਾਰਤੀ ਟੀਮ ‍ਆਤਮ-ਵਿਸ਼ਵਾਸ ਨਾਲ ਭਰੀ ਹੋਈ ਹੈ। ਮਹਿੰਦਰ ਸਿੰਘ ਧੋਨੀ ਨਾਲ ਹੀ ਸ਼ਾਰਦੁਲ ਠਾਕੁਰ, ਯੁਜਵੇਂਦਰ ਚਹਿਲ, ਅਕਸ਼ਰ ਪਟੇਲ ਅਤੇ ਜਸਪ੍ਰੀਤ ਬੁਮਰਾਹ ਨੂੰ ਵੀ ਨੈੱਟ ਉੱਤੇ ਪਸੀਨਾ ਬਹਾਉਂਦੇ ਹੋਏ ਵੇਖਿਆ ਗਿਆ। ਇਹ ਲੋਕ ਟੈਸਟ ਟੀਮ ਵਿਚ ਸ਼ਾਮਲ ਨਹੀਂ ਸੀ। ਇਨ੍ਹਾਂ ਲੋਕਾਂ ਦੇ ਇਲਾਵਾ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਨੇ ਵੀ ਖੂਬ ਅਭਿਆਸ ਕੀਤਾ। ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਦਰਮਿਆਨ ਫੁੱਟਬਾਲ ਦਾ ਮੁਕਾਬਲਾ ਵੀ ਹੋਇਆ ਸੀ।


Related News