ਕੋਰੋਨਾ ਮਹਾਮਾਰੀ ਤੋਂ ਬਾਅਦ ਮੈਦਾਨ ਉੱਤੇ ਇਸ ਤਰਾਂ ਮਨਾਵਾਂਗੇ ਵਿਕਟ ਦਾ ਜਸ਼ਨ : ਰਹਾਨੇ

Thursday, May 07, 2020 - 12:37 PM (IST)

ਕੋਰੋਨਾ ਮਹਾਮਾਰੀ ਤੋਂ ਬਾਅਦ ਮੈਦਾਨ ਉੱਤੇ ਇਸ ਤਰਾਂ ਮਨਾਵਾਂਗੇ ਵਿਕਟ ਦਾ ਜਸ਼ਨ : ਰਹਾਨੇ

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਤੋਂ ਉਭਰਨ ਤੋਂ ਬਾਅਦ ਕ੍ਰਿਕਟ ਦੀ ਕਲਪਨਾ ਕਰਦੇ ਹੋਏ ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਨੇ ਨੇ ਬੁੱਧਵਾਰ ਨੂੰ ਕਿਹਾ ਕਿ ਹੁਣ ਜਦੋਂ ਵੀ ਮੈਦਾਨ ਵਿਚ ਵਾਪਸੀ ਹੋਈ ਤਾਂ ਵਿਕਟ ਦਾ ਜਸ਼ਨ 'ਨਮਸਤੇ' ਅਤੇ 'ਹਾਈ-ਫਾਈਵ' (ਦੂਰੋਂ ਹੀ ਹੱਥ ਚੁੱਕ ਕੇ ਦਿਖਾਉਣਾ) ਦਾ ਇਸਤੇਮਾਲ ਕਰਨਾ ਪਵੇਗਾ। ਰਹਾਨੇ ਨੇ ਕਿਹਾ ਕਿ ਕੋਵਿਡ-19 ਕਾਰਨ ਆਮ ਜੀਵਨ ਸ਼ੈਲੀ ਦੇ ਨਾਲ ਕ੍ਰਿਕਟ ਦਾ ਮੈਦਾਨ ਵੀ ਬਦਲਾਅ ਤੋਂ ਵੱਖਰਾ ਨਹੀਂ ਰਹੇਗਾ। 

PunjabKesari

ਰਹਾਨੇ ਨੇ ਕਿਹਾ ਕਿ ਮੈਦਾਨ ਵਿਚ ਖਿਡਾਰੀਆਂ ਨੂੰ ਹੋਰ ਜ਼ਿਆਦਾ ਅਨੁਸ਼ਾਸਿਤ ਰਹਿਣਾ ਪਵੇਗਾ। ਸਮਾਜਿਕ ਦੂਰੀ ਦਾ ਧਿਆਨ ਰੱਖਣਾ ਪਵੇਗਾ। ਵਿਕਟ ਡਿੱਗਣ ਤੋਂ ਬਾਅਦ ਸਾਨੂੰ ਜਸ਼ਨ ਲਈ ਸ਼ਾਇਦ ਨਮਸਤੇ ਦਾ ਸਹਾਰਾ ਲੈਣਾ ਪਵੇ। ਅਸੀਂ ਇਕ ਚੀਜ਼ ਨੂੰ ਹਲਕੇ ਵਿਚ ਨਹੀਂ ਲੈ ਸਕਦੇ। ਉਸ ਨੇ ਕਿਹਾ ਕਿ ਵਿਕਟ ਡਿੱਗਣ 'ਤੇ ਸਾਨੂੰ ਪੁਰਾਣੇ ਤਰੀਕੇ ਨਾਲ ਜਸ਼ਨ ਮਨਾਉਣਾ ਪਵੇਗਾ। ਜਿੱਥੇ ਅਸੀਂ ਆਪਣੀ ਜਗ੍ਹਾ ਖੜ੍ਹੇ ਰਹਿ ਕੇ ਤਾੜੀ ਵਜਾਉਂਦੇਹੋਏ ਖੁਸ਼ੀ ਦਾ ਇਜ਼ਹਾਰ ਕਰਾਂਗੇ। ਫਿੱਟਨੈਸ 'ਤੇ ਗੱਲ ਕਰਦਿਆਂ ਰਹਾਨੇ ਨੇ ਦੱਸਿਆ ਕਿ ਲਾਕਡਾਊਨ ਵਿਚ ਉਹ ਆਪਣੀ ਫਿੱਟਨੈਸ 'ਤੇ ਧਿਆਨ ਦੇ ਰਿਹਾ ਹੈ। ਖਿਡਾਰੀ ਦੇ ਤੌਰ 'ਤੇ ਮੈਦਾਨ ਵਿਚ ਉਤਰਨ ਤੋਂ ਪਹਿਲਾਂ ਦੀ ਚੁਣੌਤੀ ਦੇ ਬਾਰੇ ਵੀ ਪੁੱਛੇ ਜਾਣ 'ਤੇ ਇਸ ਬੱਲੇਬਾਜ਼ ਨੇ ਕਿਹਾ ਕਿ ਇਸ ਦੇ ਲਈ ਘੱਟ ਤੋਂ ਘੱਟ ਤਿੰਨ ਜਾਂ ਚਾਰ ਹਫਤੇ ਦੇ ਸਖਤ ਅਭਿਆਸ ਦੀ ਜ਼ਰੂਰਤ ਪਵੇਗੀ। 

PunjabKesari

ਦੇਸ਼ ਦੇ ਲਈ 65 ਟੈਸਟ, 90 ਵਨ ਡੇ ਅਤੇ20 ਟੀ-20 ਖੇਡਣ ਵਾਲੇ ਇਸ ਖਿਡਾਰੀ ਨੇ ਕਿਹਾ ਕਿ ਮੈਨੁੰ ਲਗਦਾ ਹੈ ਕਿ ਕਿਸੇ ਵੀ ਮੈਚ ਨੂੰ ਖੇਡਣ ਤੋਂ ਪਹਿਲਾਂ ਕਿਸੇ ਵੀ ਕ੍ਰਿਕਟਰ ਨੂੰ ਮੈਦਾਨ ਤੇ ਨੈਟ ਉੱਤੇ 3-4 ਹਫਤੇ ਜਾਂ ਇਕ ਮਹੀਨਾ ਚਾਹੀਦਾ ਹੈ ਅਭਿਆਸ ਲਈ। ਦੱਸ ਦਈਏ ਕਿ ਇੰਗਲਿਸ਼ ਲੈਂਗੂਏਜ ਸਪੀਟ ਅਸਿਸਟੈਂਟ ਕਾਰਪੋਰੇਸ਼ਨ ਨੇ ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਨੇ ਨੂੰ ਭਾਰਤਲਈ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ।


author

Ranjit

Content Editor

Related News