ਇਸ ਭਾਰਤੀ ਕ੍ਰਿਕਟਰ ਦੀ ਗਰਲਫ੍ਰੈਂਡ ਨੇ ਪਿਤਾ ਨੂੰ ਬਚਾਉਣ ਲਈ ਦੇ ਦਿੱਤਾ ਆਪਣਾ ਲੀਵਰ
Monday, Jul 22, 2019 - 10:58 AM (IST)

ਨਵੀਂ ਦਿੱਲੀ : ਵੈਸਟਇੰਡੀਜ਼ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਹੋ ਚੁੱਕਾ ਹੈ, ਜਿਸ ਵਿਚ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਵੀ ਮੌਕਾ ਮਿਲਿਆ ਹੈ। ਨਵਦੀਪ ਸੈਣੀ ਨੂੰ ਉਸਦੀ ਰਫਤਾਰ ਲਈ ਵੀ ਜਾਣਿਆ ਜਾਂਦਾ ਹੈ। ਦਿੱਲੀ ਰਣਜੀ ਟੀਮ ਦਾ ਇਹ ਤੇਜ਼ ਗੇਂਦਬਾਜ਼ 150 ਕਿ.ਮੀ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਦਾ ਹੈ। ਇਹੀ ਵਜ੍ਹਾ ਹੈ ਕਿ ਵਰਲਡ ਕੱਪ ਲਈ ਟੀਮ ਇੰਡੀਆ ਨੂੰ ਨਵਦੀਪ ਸੈਣੀ ਦੀ ਜ਼ਰੂਰਤ ਪਈ। ਸੈਣੀ ਨੇ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਧੋਨੀ ਵਰਗੇ ਬੱਲੇਬਾਜ਼ਾਂ ਨੂੰ ਨੈਟਸ 'ਤੇ ਪ੍ਰੈਕਟਿਸ ਕਰਾਈ। ਹੁਣ ਨਵਦੀਪ ਸੈਣੀ ਟੀਮ ਇੰਡੀਆ ਵਿਚ ਸ਼ਾਮਲ ਹੋ ਚੁੱਕੇ ਹਨ। ਉਸ ਨੂੰ ਵੈਸਟਇੰਡੀਜ਼ ਖਿਲਾਫ ਵਨ ਡੇ ਅਤੇ ਟੀਮ-20 ਸੀਰੀਜ਼ ਲਈ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਨਵਦੀਪ ਸੈਣੀ ਦੀ ਗਰਲਫ੍ਰੈਂਡ ਵੀ ਬੇਹੱਦ ਖਾਸ ਹੈ। ਰੋਹਤਕ 'ਚ ਜਨਮੇ ਨਵਦੀਪ ਸੈਣੀ ਦੀ ਗਰਲਫ੍ਰੈਂਡ ਦਾ ਨਾਂ ਪੂਜਾ ਬਿਜਾਰਨਿਆ ਹੈ। ਸੋਸ਼ਲ ਮੀਡੀਆ 'ਤੇ ਨਵਦੀਪ ਪੂਜਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੇ ਹਨ। ਹਾਲ ਹੀ 'ਚ ਆਈ. ਪੀ. ਐੱਲ. ਦੌਰਾਨ ਪੂਜਾ ਅਤੇ ਨਵਦੀਪ ਇਕੱਠੇ ਦਿਖਾਈ ਦਿੱਤੇ ਸੀ। ਦੋਵਾਂ ਨੇ ਕਪਤਾਨ ਵਿਰਾਟ ਕੋਹਲੀ ਅਤੇ ਉਸਦੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਫੋਟੋ ਵੀ ਖਿਚਵਾਈ ਸੀ। ਨਵਦੀਪ ਸੈਣੀ ਦੀ ਗਰਲਫ੍ਰੈਂਡ ਨੇ ਆਪਣੇ ਪਿਤਾ ਲਈ ਅਜਿਹਾ ਕੰਮ ਕੀਤਾ ਜਿਸ ਦੀਆਂ ਮਿਸਾਲਾਂ ਦਿੱਤੀਆਂ ਜਾ ਰਹੀਆਂ ਹਨ।
ਦਰਅਸਲ ਪੂਜਾ ਬਿਜਾਰਨਿਆ ਨੇ ਆਪਣੇ ਪਿਤਾ ਦੀ ਜ਼ਿੰਦਗੀ ਬਚਾਉਣ ਲਈ ਆਪਣਾ ਇਕ ਲੀਵਰ ਦਾਨ ਕਰ ਦਿੱਤਾ ਸੀ। ਪੂਜਾ ਦੇ ਪਿਤਾ ਦਾ ਲੀਵਰ ਟ੍ਰਾਂਸਪਲਾਂਟ ਕਰਨ ਵਾਲੇ ਡਾਕਟਰ ਭੂਸ਼ਣ ਸ਼੍ਰੀਵਾਸਤਵ ਨੇ ਸਾਲ 2017 ਵਿਚ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਇਸਦੀ ਜਾਣਕਾਰੀ ਦਿੱਤੀ। ਦਸ ਦਈਏ ਕਿ ਪਿਤਾ ਦੇ ਇਲਾਜ ਲਈ ਪੂਜਾ ਅਤੇ ਉਸਦੇ ਪਰਿਵਾਰ ਨੂੰ ਆਪਣੀ ਜ਼ਮੀਨ ਤੱਕ ਵੇਚਣੀ ਪਈ ਸੀ। ਲੋਕ ਆਪਣੀ ਕੋਈ ਅੰਗ ਦਾਨ ਕਰਨ ਤੋਂ ਝਿਜਕਦੇ ਹਨ ਪਰ ਪੂਜਾ ਨੇ ਆਪਣੇ ਪਿਤਾ ਦੀ ਜਾਨ ਬਚਾਉਣ ਲਈ ਹਸਦੇ-ਹਸਦੇ ਆਪਣਾ ਲੀਵਰ ਦਾਨ ਕਰ ਦਿੱਤਾ।ਨਵੀਂ ਦਿੱਲੀ : ਵੈਸਟਇੰਡੀਜ਼ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਹੋ ਚੁੱਕਾ ਹੈ, ਜਿਸ ਵਿਚ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਵੀ ਮੌਕਾ ਮਿਲਿਆ ਹੈ। ਨਵਦੀਪ ਸੈਣੀ ਨੂੰ ਉਸਦੀ ਰਫਤਾਰ ਲਈ ਵੀ ਜਾਣਿਆ ਜਾਂਦਾ ਹੈ। ਦਿੱਲੀ ਰਣਜੀ ਟੀਮ ਦਾ ਇਹ ਤੇਜ਼ ਗੇਂਦਬਾਜ਼ 150 ਕਿ.ਮੀ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਦਾ ਹੈ। ਇਹੀ ਵਜ੍ਹਾ ਹੈ ਕਿ ਵਰਲਡ ਕੱਪ ਲਈ ਟੀਮ ਇੰਡੀਆ ਨੂੰ ਨਵਦੀਪ ਸੈਣੀ ਦੀ ਜ਼ਰੂਰਤ ਪਈ। ਸੈਣੀ ਨੇ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਧੋਨੀ ਵਰਗੇ ਬੱਲੇਬਾਜ਼ਾਂ ਨੂੰ ਨੈਟਸ 'ਤੇ ਪ੍ਰੈਕਟਿਸ ਕਰਾਈ। ਹੁਣ ਨਵਦੀਪ ਸੈਣੀ ਟੀਮ ਇੰਡੀਆ ਵਿਚ ਸ਼ਾਮਲ ਹੋ ਚੁੱਕੇ ਹਨ। ਉਸ ਨੂੰ ਵੈਸਟਇੰਡੀਜ਼ ਖਿਲਾਫ ਵਨ ਡੇ ਅਤੇ ਟੀਮ-20 ਸੀਰੀਜ਼ ਲਈ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਨਵਦੀਪ ਸੈਣੀ ਦੀ ਗਰਲਫ੍ਰੈਂਡ ਵੀ ਬੇਹੱਦ ਖਾਸ ਹੈ।
ਰੋਹਤਕ 'ਚ ਜਨਮੇ ਨਵਦੀਪ ਸੈਣੀ ਦੀ ਗਰਲਫ੍ਰੈਂਡ ਦਾ ਨਾਂ ਪੂਜਾ ਬਿਜਾਰਨਿਆ ਹੈ। ਸੋਸ਼ਲ ਮੀਡੀਆ 'ਤੇ ਨਵਦੀਪ ਪੂਜਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੇ ਹਨ। ਹਾਲ ਹੀ 'ਚ ਆਈ. ਪੀ. ਐੱਲ. ਦੌਰਾਨ ਪੂਜਾ ਅਤੇ ਨਵਦੀਪ ਇਕੱਠੇ ਦਿਖਾਈ ਦਿੱਤੇ ਸੀ। ਦੋਵਾਂ ਨੇ ਕਪਤਾਨ ਵਿਰਾਟ ਕੋਹਲੀ ਅਤੇ ਉਸਦੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਫੋਟੋ ਵੀ ਖਿਚਵਾਈ ਸੀ। ਨਵਦੀਪ ਸੈਣੀ ਦੀ ਗਰਲਫ੍ਰੈਂਡ ਨੇ ਆਪਣੇ ਪਿਤਾ ਲਈ ਅਜਿਹਾ ਕੰਮ ਕੀਤਾ ਜਿਸ ਦੀਆਂ ਮਿਸਾਲਾਂ ਦਿੱਤੀਆਂ ਜਾ ਰਹੀਆਂ ਹਨ।
ਦਰਅਸਲ ਪੂਜਾ ਬਿਜਾਰਨਿਆ ਨੇ ਆਪਣੇ ਪਿਤਾ ਦੀ ਜ਼ਿੰਦਗੀ ਬਚਾਉਣ ਲਈ ਆਪਣਾ ਇਕ ਲੀਵਰ ਦਾਨ ਕਰ ਦਿੱਤਾ ਸੀ। ਪੂਜਾ ਦੇ ਪਿਤਾ ਦਾ ਲੀਵਰ ਟ੍ਰਾਂਸਪਲਾਂਟ ਕਰਨ ਵਾਲੇ ਡਾਕਟਰ ਭੂਸ਼ਣ ਸ਼੍ਰੀਵਾਸਤਵ ਨੇ ਸਾਲ 2017 ਵਿਚ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਇਸਦੀ ਜਾਣਕਾਰੀ ਦਿੱਤੀ। ਦਸ ਦਈਏ ਕਿ ਪਿਤਾ ਦੇ ਇਲਾਜ ਲਈ ਪੂਜਾ ਅਤੇ ਉਸਦੇ ਪਰਿਵਾਰ ਨੂੰ ਆਪਣੀ ਜ਼ਮੀਨ ਤੱਕ ਵੇਚਣੀ ਪਈ ਸੀ। ਲੋਕ ਆਪਣੀ ਕੋਈ ਅੰਗ ਦਾਨ ਕਰਨ ਤੋਂ ਝਿਜਕਦੇ ਹਨ ਪਰ ਪੂਜਾ ਨੇ ਆਪਣੇ ਪਿਤਾ ਦੀ ਜਾਨ ਬਚਾਉਣ ਲਈ ਹਸਦੇ-ਹਸਦੇ ਆਪਣਾ ਲੀਵਰ ਦਾਨ ਕਰ ਦਿੱਤਾ।