'ਦੁਸ਼ਮਨੀ' ਤੋਂ ਬਾਅਦ ਇਸ ਦੋਸਤ ਨੂੰ ਆਇਆ ਸਚਿਨ 'ਤੇ ਪਿਆਰ, ਕਿਹਾ-ਆਈ ਲਵ ਯੂ

05/29/2017 5:43:01 PM

ਨਵੀਂ ਦਿੱਲੀ— ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਇਨ੍ਹਾਂ ਦਿਨਾਂ 'ਚ ਆਪਣੀ ਫਿਲਮ 'ਸਚਿਨ : ਏ ਬਿਲੀਅਨ ਡ੍ਰੀਮਜ਼' ਦੀ ਵਜ੍ਹਾ ਨਾਲ ਸੁਰਖੀਆਂ 'ਚ ਹਨ। ਇਸ ਦੌਰਾਨ ਸਚਿਨ ਦੇ ਬਚਪਨ ਦੇ ਦੋਸਤ ਅਤੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨੇ ਵੀ ਉਨ੍ਹਾਂ ਨੂੰ ਯਾਦ ਕੀਤਾ ਹੈ। ਕਾਂਬਲੀ ਨੇ ਟਵਿੱਟਰ 'ਤੇ ਆਪਣੇ ਬਚਪਨ ਦੇ ਦੋਸਤ ਦੇ ਲਈ ਇਕ ਜਜ਼ਬਾਤੀ ਸੰਦੇਸ਼ ਲਿਖਿਆ ਹੈ। ਕਾਂਬਲੀ ਨੇ ਮਾਸਟਰ ਬਲਾਸਟਰ ਦੇ ਨਾਂ ਤੋਂ ਮਸ਼ਹੂਰ ਸਚਿਨ ਦੇ ਨਾਲ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ ਅਤੇ ਇਸ ਤਸਵੀਰ ਦੇ ਨਾਲ ਕੁਮੈਂਟ ਕੀਤਾ ਹੈ, 'ਡੀਅਰ ਮਾਸਟਰ ਬਲਾਸਟਰ, ਆਈ ਲਵ ਯੂ'। ਫਿਲਹਾਲ ਇਹ ਸਾਫ ਨਹੀਂ ਹੈ ਕਿ ਸਚਿਨ ਦੇ ਲਈ ਵਿਨੋਦ ਕਾਂਬਲੀ ਦਾ ਪਿਆਰ 'ਸਚਿਨ : ਏ ਬਿਲੀਅਨ ਡ੍ਰੀਮਜ਼' ਦੇਖ ਕੇ ਪ੍ਰਗਟ ਹੋਇਆ ਹੈ ਜਾਂ ਇਸ ਦੀ ਵਜ੍ਹਾ ਕੁਝ ਹੋਰ ਹੈ। ਵਿਨੋਦ ਕਾਂਬਲੀ ਵੱਲੋਂ ਵੀ ਇਸ ਟਵੀਟ 'ਚ ਕੋਈ ਵਜ੍ਹਾ ਸਾਫ ਨਹੀਂ ਕੀਤੀ ਗਈ ਹੈ।  
PunjabKesari
ਸਚਿਨ ਦੀ ਫਿਲਮ 'ਚ ਵਿਨੋਦ ਕਾਂਬਲੀ ਦਾ ਵੀ ਜ਼ਿਕਰ ਹੈ। ਵਿਨੋਦ ਕਾਂਬਲੀ ਅਤੇ ਸਚਿਨ ਤੇਂਦੁਲਕਰ ਦੀ ਦੋਸਤੀ ਦੇ ਕਿੱਸੇ ਕ੍ਰਿਕਟ ਦੀ ਦੁਨੀਆ 'ਚ ਸਾਲਾਂ ਤੋਂ ਚਰਚਾ 'ਚ ਰਹੇ ਹਨ। ਹਾਲਾਂਕਿ ਕੁਝ ਸਮਾਂ ਪਹਿਲਾਂ ਦੋਹਾਂ ਦੇ ਰਿਸ਼ਤਿਆਂ 'ਚ ਕੁਝ ਖਟਾਸ ਜਿਹੀ ਆ ਗਈ ਸੀ। ਕਾਂਬਲੀ ਨੇ ਇਕ ਇੰਟਰਵਿਊ 'ਚ ਆਪਣਾ ਕ੍ਰਿਕਟ ਕਰੀਅਰ ਛੋਟਾ ਰਹਿਣ ਦਾ ਕਾਰਨ ਅਪ੍ਰਤੱਖ ਤੌਰ ਸਚਿਨ ਤੇਂਦੁਲਕਰ ਨੂੰ ਦੱਸਿਆ ਸੀ। ਇਸ ਤੋਂ ਬਾਅਦ ਦੋਹਾਂ ਦੋਸਤਾਂ ਵਿਚਾਲੇ ਸਬੰਧ ਖਰਾਬ ਹੋ ਗਏ ਸਨ।

ਜ਼ਿਕਰਯੋਗ ਹੈ ਕਿ ਇਨ੍ਹਾਂ ਦੋਹਾਂ ਖਿਡਾਰੀਆਂ ਨੇ ਹੈਰਿਸ ਸ਼ੀਲਡ 'ਚ 664 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਦੋਵੇਂ ਖਿਡਾਰੀ ਕ੍ਰਿਕਟ 'ਚ ਨਵੇਂ-ਨਵੇਂ ਰਿਕਾਰਡ ਆਪਣੇ ਨਾਂ ਕਰਦੇ ਚਲੇ ਗਏ। ਕਾਂਬਲੀ ਅਤੇ ਸਚਿਨ ਨੂੰ ਕੌਮਾਂਤਰੀ ਪੱਧਰ 'ਤੇ ਮੌਕਾ ਮਿਲਿਆ ਤਾਂ ਦੋਹਾਂ ਦੋਸਤਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ੁਰੂਆਤੀ ਮੈਚਾਂ 'ਚ ਕਾਂਬਲੀ ਦਾ ਰਿਕਾਰਡ ਸਚਿਨ ਤੋਂ ਕਿਤੇ ਬਿਹਤਰ ਸੀ, ਪਰ ਬਾਅਦ 'ਚ ਲੈਅ ਖਰਾਬ ਹੋਣ ਦੀ ਵਜ੍ਹਾ ਨਾਲ ਕਾਂਬਲੀ ਟੀਮ 'ਚ ਜਗ੍ਹਾ ਪ੍ਰਾਪਤ ਕਰਨ 'ਚ ਅਸਫਲ ਰਹੇ ਅਤੇ ਸਚਿਨ ਨੇ ਇਤਿਹਾਸ ਲਿਖ ਦਿੱਤਾ।


Related News