ਇਸ ਸਾਬਕਾ ਖਿਡਾਰੀ ਨੇ ਭਾਰਤੀ ਗੇਂਦਬਾਜ਼ ਸ਼ਮੀ ਦੀ ਕੀਤੀ ਤਾਰੀਫ

Sunday, Jan 21, 2018 - 05:34 PM (IST)

ਜੋਹਾਨਿਸਬਰਗ— ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਤਾਰੀਫ ਕਰਦੇ ਹੋਏ ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਫੈਨੀ ਡਿਵੀਲਿਅਰਸ ਨੇ ਕਿਹਾ ਕਿ ਉਹ ਭਾਰਤੀ ਦਾ ਬਿਹਤਰੀਨ ਟੈਸਟ ਗੇਂਦਬਾਜ਼ ਹੈ। ਡਿਵੀਲਿਅਰਸ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ ਦੀ ਟੀਮ ਉਸ ਨੂੰ ਆਪਣੇ ਬਿਹਤਰੀਨ ਮੁਕਾਬਲੇ ਤੇਜ਼ ਗੇਂਦਬਾਜ਼ੀ ਹਮਲਾਵਰ 'ਚ ਆਸਾਨੀ ਨਾਲ ਸ਼ਾਮਲ ਕਰ ਸਕਦੀ ਸੀ।
ਉਸ ਨੇ ਸ਼ਮੀ ਦੇ ਸੇਂਚੁਰੀਅਨ 'ਚ49 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਸ਼ਮੀ ਕਾਫੀ ਵਧੀਆ ਗੇਂਦਬਾਜ਼ੀ ਕਰਦਾ ਹੈ। ਉਹ ਦੱਖਣੀ ਅਫਰੀਕਾ ਲਈ ਵੀ ਖੇਡ ਸਕਦਾ ਸੀ ਅਤੇ ਤੇਜ਼ ਗੇਂਦਬਾਜ਼ੀ ਹਮਲਾਵਰ 'ਚ ਵਧੀਆ ਤਰ੍ਹਾਂ ਫਿੱਟ ਵੀ ਬੈਠਦਾ। ਡਿਵੀਲਿਅਰਸ ਨੇ ਕਿਹਾ ਕਿ ਉਸ ਦੀ ਆਊਟ-ਸਵਿੰਗਰ ਗੇਂਦ ਕਾਫੀ ਖੂਬਸੂਰਤ ਹੈ ਜੋ 140 ਦੀ ਰਫਤਾਰ ਨਾਲ ਜਾਂਦੀ ਹੈ ਅਤੇ ਸਾਰਿਆ ਤੋਂ ਅਹਿੰਮ ਹੈ ਕਿ ਉਹ ਲਗਾਤਾਰ ਇਸ ਤਰ੍ਹਾਂ ਦੀ ਗੇਂਦਬਾਜ਼ੀ ਹੀ ਕਰਦਾ ਹੈ।
ਉਹਰ ਉਸ ਹੀ ਲਾਇਨ 'ਚ ਗੇਂਦਬਾਜ਼ੀ ਕਰਦਾ ਹੈ ਜਿਸ ਤਰ੍ਹਾਂ ਗਲੇਨ ਮੈਕਗ੍ਰਾ ਕਰਦਾ ਸੀ, ਸ਼ਾਨ ਪੋਲਾਕ, ਇਯਾਨ ਬਾਥਮ ਅਤੇ ਡੇਲ ਸਟੇਨ ਕਰਦਾ ਸੀ। ਉਹ ਭਾਰਤ ਦਾ ਬਿਹਤਰੀਨ ਤੇਜ਼ ਗੇਂਦਬਾਜ਼ ਹੈ। ਵੈਸੇ ਟੈਸਟ ਸੀਰੀਜ਼ 'ਚ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ 'ਚ ਵਰਨਾਨ ਫਿਲੈਂਡਰ ਤੋਂ ਬਾਅਦ ਦੂਜੇ ਨੰਬਰ 'ਤੇ ਹੈ।


Related News