World Cup 2023 ''ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਸ ਕ੍ਰਿਕਟਰ ਵੱਲੋਂ ਸੰਨਿਆਸ ਦਾ ਐਲਾਨ
Saturday, Nov 18, 2023 - 02:48 AM (IST)

ਕੋਲਕਾਤਾ (ਵਾਰਤਾ): ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਕੁਇੰਟਨ ਡੀ ਕਾਕ ਨੇ ਪਹਿਲਾਂ ਐਲਾਨ ਕੀਤੇ ਅਨੁਸਾਰ ਵਨਡੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਆਸਟ੍ਰੇਲੀਆ ਖ਼ਿਲਾਫ਼ ਖੇਡੇ ਗਏ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ 'ਚ ਹਾਰ ਤੋਂ ਬਾਅਦ ਡੀ ਕਾਕ ਨੇ ਸੰਨਿਆਸ ਲੈ ਲਿਆ ਹੈ। ਉਸ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਭਾਰਤ 'ਚ ਇਸ ਫਾਰਮੈਟ 'ਚ ਉਸ ਦਾ ਇਹ ਆਖ਼ਰੀ ਪ੍ਰਦਰਸ਼ਨ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਯੋਗੀ ਸਰਕਾਰ ਦਾ ਮੁਹੰਮਦ ਸ਼ਮੀ ਨੂੰ ਵੱਡਾ ਤੋਹਫ਼ਾ, ਫ਼ਾਈਨਲ ਮੁਕਾਬਲੇ ਤੋਂ ਪਹਿਲਾਂ ਹੀ ਕਰ ਦਿੱਤਾ ਐਲਾਨ
ਆਈ.ਸੀ.ਸੀ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡੀ ਕਾਕ ਦਾ ਵਨਡੇ ਕਰੀਅਰ ਪੂਰੇ ਟੂਰਨਾਮੈਂਟ ਵਿਚ ਇਕ ਸ਼ਾਨਦਾਰ ਵਿਅਕਤੀਗਤ ਕੋਸ਼ਿਸ਼ ਦੇ ਬਾਅਦ ਸੈਮੀਫਾਈਨਲ ਪੜਾਅ ਵਿਚ ਖ਼ਤਮ ਹੋ ਗਿਆ।
ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਆਸਟਰੇਲੀਆ ਤੋਂ ਸੈਮੀਫਾਈਨਲ ਹਾਰਨ ਤੋਂ ਬਾਅਦ ਡੀ ਕਾਕ ਬਾਰੇ ਕਿਹਾ, "ਉਹ ਸ਼ਾਇਦ ਕਿਸੇ ਹੋਰ ਤਰੀਕੇ ਨਾਲ ਚੀਜ਼ਾਂ ਨੂੰ ਖਤਮ ਕਰਨਾ ਚਾਹੁੰਦਾ ਸੀ, ਪਰ ਇਕ ਟੀਮ ਦੇ ਰੂਪ ਵਿਚ ਅਸੀਂ ਜਿਸ ਤਰ੍ਹਾਂ ਦੀ ਪਾਰੀ ਅਤੇ ਲੜਾਈ ਦਿਖਾਈ, ਉਹ ਯਾਦ ਰੱਖੇਗਾ। ਖਿਡਾਰੀ ਹੋਣ ਦੇ ਨਾਤੇ ਅਸੀਂ ਸਾਲਾਂ ਦੌਰਾਨ ਉਸ ਨਾਲ ਖੇਡਣ ਦਾ ਆਨੰਦ ਮਾਣਿਆ ਹੈ।'' ਬਾਵੁਮਾ ਨੇ ਕਿਹਾ, ''ਉਹ ਦੱਖਣੀ ਅਫਰੀਕਾ ਵਿਚ ਮਹਾਨ ਖਿਡਾਰੀਆਂ ਵਿਚੋਂ ਇਕ ਵਜੋਂ ਜਾਣਿਆ ਜਾਵੇਗਾ।''
ਇਹ ਖ਼ਬਰ ਵੀ ਪੜ੍ਹੋ - ਦੁਬਈ ਤੋਂ ਪੰਜਾਬ ਪਰਤੇ ਵਿਅਕਤੀ ਦੀ ਸੜਕ ਹਾਦਸੇ 'ਚ ਹੋਈ ਮੌਤ, ਕੁਝ ਦਿਨ ਪਹਿਲਾਂ ਹੀ ਹੋਇਆ ਸੀ ਧੀ ਦਾ ਜਨਮ
ਵਿਸ਼ਵ ਕੱਪ 'ਚ ਸ਼ਾਨਦਾਰ ਰਿਹਾ ਪ੍ਰਦਰਸ਼ਨ
ਡੀ ਕਾਕ ਨੇ ਇਸ ਟੂਰਨਾਮੈਂਟ ਦੀਆਂ 10 ਪਾਰੀਆਂ ਵਿਚ 59.40 ਦੀ ਔਸਤ ਨਾਲ 594 ਦੌੜਾਂ ਬਣਾਈਆਂ, ਜਿਸ ਵਿਚ ਸਿਰਫ਼ ਵਿਰਾਟ ਕੋਹਲੀ ਨੇ ਡੀ ਕਾਕ ਤੋਂ ਵੱਧ ਦੌੜਾਂ ਬਣਾਈਆਂ। ਟੂਰਨਾਮੈਂਟ ਦੇ ਅੰਕੜੇ ਦੱਸਦੇ ਹਨ ਕਿ ਡੀ ਕਾਕ ਨੇ ਆਪਣੇ ਵਨਡੇ ਕੈਰੀਅਰ ਨੂੰ ਬਹੁਤ ਪ੍ਰਭਾਵਸ਼ਾਲੀ ਅੰਕੜਿਆਂ ਨਾਲ ਖ਼ਤਮ ਕੀਤਾ। ਆਪਣੇ 155 ਇਕ ਰੋਜ਼ਾ ਮੈਚਾਂ ਵਿਚ, ਖੱਬੇ ਹੱਥ ਦੇ ਬੱਲੇਬਾਜ਼ ਨੇ 45.74 ਦੀ ਔਸਤ ਅਤੇ 96.64 ਦੀ ਸਟ੍ਰਾਈਕ ਰੇਟ ਨਾਲ 6770 ਦੌੜਾਂ ਬਣਾਈਆਂ, ਜਿਸ ਵਿਚ 21 ਸੈਂਕੜੇ ਸ਼ਾਮਲ ਹਨ। ਹਾਲਾਂਕਿ, ਦੱਖਣੀ ਅਫਰੀਕੀ ਕ੍ਰਿਕਟ ਵਿਚ ਡੀ ਕਾਕ ਦਾ ਕਰੀਅਰ ਅਜੇ ਖਤਮ ਨਹੀਂ ਹੋਇਆ ਹੈ ਕਿਉਂਕਿ 2024 ਦਾ ਟੀ-20 ਵਿਸ਼ਵ ਕੱਪ ਨੇੜੇ ਹੈ। ਉਹ ਛੋਟੇ ਫਾਰਮੈਟ ਵਿਚ ਦੱਖਣੀ ਅਫ਼ਰੀਕਾ ਦੇ ਰਿਕਾਰਡ ਸਕੋਰਰ ਹੈ। ਉਸ ਨੇ 79 ਪਾਰੀਆਂ ਵਿਚ 32.52 ਅਤੇ 137.33 ਦੀ ਔਸਤ ਨਾਲ 2277 ਦੌੜਾਂ ਬਣਾਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8