ਆਸਟ੍ਰੇਲੀਆ ਚੈਂਪੀਅਨਜ਼ ਦੀ ਕਮਾਨ ਸੰਭਾਲੇਗਾ ਇਹ ਧਾਕੜ ਬੱਲੇਬਾਜ਼
Wednesday, Sep 09, 2026 - 10:08 AM (IST)
ਮੈਲਬੋਰਨ : ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਮੰਗਲਵਾਰ ਨੂੰ ‘ਵਰਲਡ ਚੈਂਪੀਅਨਸ਼ਿਪ ਆਫ ਲੀਜੈਂਡਜ਼ (ਡਬਲਯੂ. ਸੀ. ਐੱਲ.)’ ਦੇ ਤੀਜੇ ਸੈਸ਼ਨ ਲਈ ਆਸਟ੍ਰੇਲੀਆ ਚੈਂਪੀਅਨਜ਼ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ। ਟੀਮ ਦਾ ਸਾਂਝਾ ਮਾਲਕਾਨਾ ਹੱਕ ਹੁਣ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਕੋਲ ਹੈ।
ਤੀਜੇ ਸੈਸ਼ਨ ਤੋਂ ਪਹਿਲਾਂ ਆਯੋਜਿਤ ਇਕ ਪ੍ਰੋਗਰਾਮ ’ਚ ਟੀਮ ਨੇ ਆਪਣੀ ਨਵੀਂ ਪਛਾਣ ਦੀ ਘੁੰਡਚੁਕਾਈ ਕੀਤੀ। ਇਸੇ ਦੌਰਾਨ ਪੋਂਟਿੰਗ ਨੂੰ ਪੁਣੇ ਦੇ ਰਹਿਣ ਵਾਲੇ ਪੁਨੀਤ ਸਿੰਘ ਦੇ ਨਾਲ ਫ੍ਰੈਂਚਾਈਜ਼ੀ ਦਾ ਸਾਂਝਾ ਮਾਲਕ ਐਲਾਨ ਕੀਤਾ ਗਿਆ। ਵਾਰਨਰ ਨੇ ਬਿਆਨ ’ਚ ਕਿਹਾ,‘‘ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ ਕਿ ਫਿਰ ਮੈਦਾਨ ’ਤੇ ਉਤਰਨ, ਖੇਡ ਦੇ ਕੁਝ ਮਹਾਨ ਖਿਡਾਰੀਆਂ ਨਾਲ ਖੇਡਣ ਤੇ ਪ੍ਰਸ਼ੰਸਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਮਿਲ ਸਕੇ।’’
