Auction ਤੋਂ ਪਹਿਲਾਂ ਵੱਡੀ ਖ਼ਬਰ ; ਪੰਜਾਬ ਕਿੰਗਜ਼ ਛੱਡੇਗਾ ਅਰਸ਼ਦੀਪ ! ਇਸ ਧਾਕੜ ਦੀ ਹੋਵੇਗੀ ਟੀਮ 'ਚ ਐਂਟਰੀ

Tuesday, Nov 03, 2026 - 02:19 PM (IST)

Auction ਤੋਂ ਪਹਿਲਾਂ ਵੱਡੀ ਖ਼ਬਰ ; ਪੰਜਾਬ ਕਿੰਗਜ਼ ਛੱਡੇਗਾ ਅਰਸ਼ਦੀਪ ! ਇਸ ਧਾਕੜ ਦੀ ਹੋਵੇਗੀ ਟੀਮ 'ਚ ਐਂਟਰੀ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (IPL) 2027 ਤੋਂ ਪਹਿਲਾਂ ਟ੍ਰੇਡਿੰਗ ਵਿੰਡੋ ਦੌਰਾਨ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ। ਮੁੰਬਈ ਇੰਡੀਅਨਜ਼ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਦੇ ਪੰਜਾਬ ਕਿੰਗਜ਼ ਵਿੱਚ ਸ਼ਾਮਲ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਬਦਲੇ ਵਿਚ ਅਰਸ਼ਦੀਪ ਸਿੰਘ ਤੇ ਵਿਸ਼ਨੂ ਵਿਨੋਦ ਮੁੰਬਈ ਇੰਡੀਅਨਜ਼ ਵਿਚ ਸ਼ਾਮਲ ਹੋਣਗੇ। ਸਪੋਰਟਸਟਾਰ ਦੀ ਰਿਪੋਰਟ ਮੁਤਾਬਕ, ਦੋਵਾਂ ਫ੍ਰੈਂਚਾਈਜ਼ੀਆਂ ਵਿਚਾਲੇ ਇਹ ਡੀਲ ਲਗਭਗ ਫਾਈਨਲ ਹੋਣ ਦੇ ਨੇੜੇ ਹੈ। ਇਸ ਡੀਲ ਨੂੰ ਨੇਪਰੇ ਚਾੜ੍ਹਨ ਵਿੱਚ ਪੰਜਾਬ ਕਿੰਗਜ਼ ਦੇ ਹੈੱਡ ਕੋਚ ਰਿਕੀ ਪੋਂਟਿੰਗ ਅਹਿਮ ਭੂਮਿਕਾ ਨਿਭਾ ਰਹੇ ਹਨ, ਜੋ ਪਹਿਲਾਂ ਮੁੰਬਈ ਇੰਡੀਅਨਜ਼ ਦੇ ਸੈੱਟਅੱਪ ਦਾ ਹਿੱਸਾ ਰਹਿ ਚੁੱਕੇ ਹਨ।

ਇਹ ਇੱਕ 'ਆਲ-ਕੈਸ਼ ਡੀਲ' ਨਹੀਂ ਹੋਵੇਗੀ। ਹਾਰਦਿਕ ਦੇ ਬਦਲੇ ਪੰਜਾਬ ਕਿੰਗਜ਼ ਨੂੰ ਆਪਣੇ ਦੋ ਖਿਡਾਰੀ ਮੁੰਬਈ ਇੰਡੀਅਨਜ਼ ਨੂੰ ਸੌਂਪਣੇ ਪੈਣਗੇ। ਇਨ੍ਹਾਂ ਵਿੱਚੋਂ ਪਹਿਲਾ ਪ੍ਰਮੁੱਖ ਨਾਂ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਹੈ, ਜੋ ਲੰਬੇ ਸਮੇਂ ਤੋਂ ਪੰਜਾਬ ਕਿੰਗਜ਼ ਨਾਲ ਜੁੜੇ ਹੋਏ ਹਨ। ਦੂਜੇ ਖਿਡਾਰੀ ਵਜੋਂ ਵਿਕਟਕੀਪਰ-ਬੱਲੇਬਾਜ਼ ਵਿਸ਼ਨੂੰ ਵਿਨੋਦ ਮੁੰਬਈ ਇੰਡੀਅਨਜ਼ ਵਿੱਚ ਸ਼ਾਮਲ ਹੋ ਸਕਦੇ ਹਨ।

ਦੋਵਾਂ ਟੀਮਾਂ ਦਾ ਸੀਨੀਅਰ ਮੈਨੇਜਮੈਂਟ ਇਸ ਪ੍ਰਸਤਾਵਿਤ ਅਦਲਾ-ਬਦਲੀ 'ਤੇ ਲਗਭਗ ਸਹਿਮਤ ਹੋ ਗਿਆ ਹ। 17 ਨਵੰਬਰ ਦੀ ਰਿਟੇਂਸ਼ਨ ਡੈੱਡਲਾਈਨ ਤੋਂ ਪਹਿਲਾਂ ਇਸ ਹਫ਼ਤੇ ਦੇ ਅੰਤ ਤੱਕ ਇਸ ਸਬੰਧੀ ਅਧਿਕਾਰਤ ਐਲਾਨ ਹੋਣ ਦੀ ਸੰਭਾਵਨਾ ਹੈ। ਹਾਰਦਿਕ ਪਾਂਡਿਆ ਦੇ ਆਉਣ ਨਾਲ ਪੰਜਾਬ ਕਿੰਗਜ਼ ਦਾ ਮੱਧਕ੍ਰਮ ਅਤੇ ਡੈੱਥ ਓਵਰਾਂ ਦੀ ਬੱਲੇਬਾਜ਼ੀ ਕਾਫ਼ੀ ਮਜ਼ਬੂਤ ਹੋਵੇਗੀ।


author

Tarsem Singh

Content Editor

Related News