ਲਾਹਿੜੀ ਨੇ ਤੀਜੀ ਵਾਰ ਯੂ. ਐੱਸ. ਓਪਨ ਲਈ ਕੀਤਾ ਕੁਆਲੀਫਾਈ
Tuesday, Jun 04, 2019 - 06:22 PM (IST)

ਕੋਲੰਬਸ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਸੇਕਸਨਲ ਕੁਆਲੀਫਾਇਰ ਦੇ ਦੋ ਦੌਰ ਵਿਚ ਸ਼ਾਨਦਾਰ ਖੇਡ ਦੇ ਦਮ 'ਤੇ ਯੂ. ਐੱਸ. ਓਪਨ ਲਈ ਤੀਜੀ ਵਾਰ ਕੁਆਲੀਫਾਈ ਕਰ ਲਿਆ ਹੈ। 31 ਸਾਲਾ ਇਸ ਗੋਲਫਰ ਦਾ ਕੁਲ ਸਕੋਰ 10 ਅੰਡਰ ਦਾ ਹੈ, ਜਿਹੜਾ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਰਿਹਾ। ਕੁਆਲੀਫਾਇਰ ਵਿਚ ਹਿੱਸਾ ਲੈਣ ਵਾਲੇ ਹੋਰ ਭਾਰਤੀ ਸ਼ੁਭੰਕਰ ਸ਼ਰਮਾ (69,71) ਦੋ ਅੰਡਰ ਦੇ ਸਕੋਰ ਨਾਲ ਕੁਆਲੀਫਾਈ ਕਰਨ ਵਿਚ ਅਸਫਲ ਰਿਹਾ।