ਪਿਛਲੇ 11 ਸੀਜਨਾਂ ''ਚ ਇਹ ਟੀਮਾਂ ਬਣੀਆਂ ਹਨ ਵਿਸ਼ਵ ਕੱਪ ਦੀ ਚੈਂਪੀਅਨ

Thursday, May 30, 2019 - 06:06 PM (IST)

ਸਪੋਰਟਸ ਡੈਸਕ—ਇੰਗਲੈਂਡ ਐਂਡ ਵੇਲਸ ਵਿਚ ਅੱਜ ਤੋਂ ਸ਼ੁਰੂ ਹੋਣ ਜਾ ਰਹੇ ਕ੍ਰਿਕਟ ਵਿਸ਼ਵ ਕੱਪ 'ਤੇ ਦੁਨੀਆ ਭਰ ਦੀਆਂ ਨਜ਼ਰਾਂ ਹਨ। ਕ੍ਰਿਕਟ ਦੇ ਮਹਾਮੁਕਾਬਲੇ ਦੇ ਅਭਿਆਸ ਮੈਚ ਪੂਰੇ ਹੋ ਚੁਕੇ ਹਨ। ਸਾਰੀਆਂ ਟੀਮਾਂ ਨੇ ਇਕ-ਦੂਜੇ ਦੀ ਤਾਕਤ ਨੂੰ ਮਾਪ ਲਿਆ ਹੈ। ਹੁਣ ਅਸਲੀ ਮੁਕਾਬਲੇ ਦੀ ਬਾਰੀ ਆ ਗਈ ਹੈ। ਵਿਸ਼ਵ ਕੱਪ ਦੀਆਂ 10 ਟੀਮਾਂ ਪਿਛਲੇ ਚੈਂਪੀਅਨ ਆਸਟਰੇਲੀਆ, ਮੇਜ਼ਬਾਨ ਇੰਗਲੈਂਡ, ਭਾਰਤ, ਦੱਖਣੀ ਅਫਰੀਕਾ, ਨਿਊਜ਼ੀਲੈਂਡ, ਪਾਕਿਸਤਾਨ, ਸ਼੍ਰੀਲੰਕਾ, ਵੈਸਟਇੰਡੀਜ਼, ਬੰਗਲਾਦੇਸ਼ ਅਤੇ ਅਫਗਾਨੀਸਤਾਨ ਕਮਰ ਕਸ ਚੁਕੀ ਹੈ ਅਤੇ ਮੁਕਾਬਲੇ ਲਈ ਤਿਆਰ ਹੈ। ਹੁਣ ਤੱਕ ਹੋਏ 11 ਸੀਜਨ ਕਾਫ਼ੀ ਯਾਦਗਾਰ ਰਹੇ ਹਨ। ਇਕ ਨਜ਼ਰ ਵਿਸ਼ਵ ਕੱਪ ਦੇ ਪਿਛਲੇ 11 ਸੀਜਨਾਂ 'ਤੇ ਮਾਰਦੇ ਹਾਂ ਤੇ ਦੇਖਦੇ ਹਾਂ ਕਿ ਹੁਣ ਤੱਕ ਕਿਹੜੀ ਟੀਮ ਕਦੋਂ ਚੈਂਪੀਅਨ ਬਣੀ ਹੈ।PunjabKesari

ਹੁਣ ਤਕ ਦੇ ਚੈਂਪੀਅਨ
ਸਾਲ ਜੇਤੂ ਸਕੋਰ                             ਉਪ-ਜੇਤੂ ਸਕੋਰ                               ਨਤੀਜੇ
1975 ਵੈਸਟਇੰਡੀਜ਼ 291/8           ਆਸਟਰੇਲੀਆ 274               ਵਿੰਡੀਜ਼ 17 ਦੌੜਾਂ ਨਾਲ ਜਿੱਤਿਆ
1979 ਵੈਸਟਇੰਡੀਜ਼ 286/9           ਇੰਗਲੈਂਡ 194                      ਵੈਸਟਇੰਡੀਜ਼   92 ਦੌੜਾਂ ਨਾਲ ਜਿੱਤਿਆ
1983 ਭਾਰਤ 183                     ਵੈਸਟਇੰਡੀਜ਼ 140                  ਭਾਰਤ 43 ਦੌੜਾਂ ਨਾਲ ਜਿੱਤਿਆ
1987 ਆਸਟਰੇਲੀਆ 253/5         ਇੰਗਲੈਂਡ 246/8                   ਆਸਟਰੇਲੀਆ 7 ਦੌੜਾਂ ਨਾਲ ਜਿੱਤਿਆ
1992  ਪਾਕਿਸਤਾਨ 249/6           ਇੰਗਲੈਂਡ 227                      ਪਾਕਿਸਤਾਨ 22 ਦੌੜਾਂ ਨਾਲ ਜਿੱਤਿਆ
1996  ਸ਼੍ਰੀਲੰਕਾ 245/3              ਆਸਟਰੇਲੀਆ 241                ਸ਼੍ਰੀਲੰਕਾ 7 ਵਿਕਟਾਂ ਨਾਲ ਜਿੱਤਿਆ
1999 ਆਸਟਰੇਲੀਆ 133/2         ਪਾਕਿਸਤਾਨ 132                  ਆਸਟਰੇਲੀਆ 8 ਵਿਕਟਾਂ ਨਾਲ ਜਿੱਤਿਆ
2003 ਆਸਟਰੇਲੀਆ 359/2          ਭਾਰਤ 234                       ਆਸਟਰੇਲੀਆ 125 ਦੌੜਾਂ ਨਾਲ ਜਿੱਤਿਆ
2007 ਆਸਟਰੇਲੀਆ 281/4         ਸ਼੍ਰੀਲੰਕਾ 215/8                  ਆਸਟਰੇਲੀਆ 53 ਦੌੜਾਂ ਨਾਲ ਜਿੱਤਿਆ
2011 ਭਾਰਤ 277/4                  ਸ਼੍ਰੀਲੰਕਾ 274/6                   ਭਾਰਤ 6 ਵਿਕਟਾਂ ਨਾਲ ਜਿੱਤਿਆ
2015 ਆਸਟਰੇਲੀਆ 186/3        ਨਿਊਜ਼ੀਲੈਂਡ 183                   ਆਸਟਰੇਲੀਆ 7 ਵਿਕਟਾਂ ਨਾਲ ਜਿੱਤਿਆ


Related News