ਇਨ੍ਹਾਂ ਕ੍ਰਿਕਟਰਾਂ 'ਤੇ ਲੱਗ ਸਕਦੈ Ban! ਭਾਰਤੀ ਟੀਮ ਦੇ ਨਾਲ-ਨਾਲ IPL 'ਚੋਂ ਵੀ ਹੋਣਗੇ ਬਾਹਰ
Saturday, Jan 18, 2025 - 02:54 PM (IST)
ਮੁੰਬਈ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਟੀਮ ਵਿਚ ‘ਅਨੁਸ਼ਾਸਨ, ਏਕਤਾ ਤੇ ਹਾਂ-ਪੱਖੀ ਮਾਹੌਲ’ ਨੂੰ ਬੜ੍ਹਾਵਾ ਦੇਣ ਲਈ ਕਦਮ ਚੁੱਕਦੇ ਹੋਏ 10 ਬਿੰਦੂਆਂ ਵਾਲੀ ਨਿਯਮਾਵਾਲੀ ਜਾਰੀ ਕਰਦੇ ਹੋਏ ਕਿਹਾ ਕਿ ਇਸਦੀ ਪਾਲਣਾ ਨਾ ਕਰਨ ਵਾਲੇ ਖਿਡਾਰੀਆਂ ਦਾ ਕਰਾਰ ਖਤਮ ਕਰਕੇ ਉਨ੍ਹਾਂ ਦੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੇ ਘਰੇਲੂ ਕ੍ਰਿਕਟ ਖੇਡਣ ’ਤੇ ਰੋਕ ਲਾ ਦਿੱਤੀ ਜਾਵੇਗੀ।
‘ਪਾਲਿਸੀ ਡਾਕੂਮੈਂਟ ਫਾਰ ਟੀਮ ਇੰਡੀਆ’ ਨਾਮੀ ਇਹ ਨਿਯਮਾਵਾਲੀ ਵੀਰਵਾਰ ਨੂੰ ਖਿਡਾਰੀਆਂ ਨੂੰ ਭੇਜ ਦਿੱਤੀ ਗਈ ਹੈ। ਇਸ ਨੂੰ ਪਿਛਲੇ ਹਫਤੇ ਹੋਈ ਸਮੀਖਿਆ ਮੀਟਿੰਗ ਦੀ ਸਲਾਹ ’ਤੇ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਖਰੀਦਿਆ ਨਵਾਂ ਘਰ, ਕਰੋੜਾਂ 'ਚ ਹੈ ਕੀਮਤ, ਇੰਝ ਮਨਾਈ ਲੋਹੜੀ
ਨਿਯਮਾਵਾਲੀ ਵਿਚ ਕਿਹਾ ਗਿਆ ਹੈ ਕਿ ਦੌਰੇ, ਮੈਚ ਤੇ ਅਭਿਆਸ ਲਈ ਖਿਡਾਰੀ ਵੱਖਰੇ ਤੌਰ ’ਤੇ ਯਾਤਰਾ ਨਹੀਂ ਕਰ ਸਕਣਗੇ। ਮੀਟਿੰਗ ਵਿਚ ਕਿਹਾ ਗਿਆ ਹੈ ਕਿ ਕੁਝ ਖਿਡਾਰੀ ਮੈਚ ਜਾਂ ਅਭਿਆਸ ਲਈ ਟੀਮ ਬੱਸ ਦੀ ਜਗ੍ਹਾ ਆਪਣੇ ਵੱਖਰੇ ਤੌਰ ’ਤੇ ਵਾਹਨ ਨਾਲ ਸਫਰ ਕਰਦੇ ਹਨ, ਜਿਸ ਨਾਲ ਟੀਮ ਦਾ ਅਨੁਸ਼ਾਸਨ ਭੰਗ ਹੁੰਦਾ ਹੈ।
ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਕੁਝ ਖਿਡਾਰੀ ਅਭਿਆਸ ਸੈਸ਼ਨਾਂ ਵਿਚ ਗਰੁੱਪ ਦੇ ਨਾਲ ਸਮਾਂ ਨਹੀਂ ਬਿਤਾ ਰਹੇ, ਜਿਸ ਨਾਲ ਟੀਮ ਦਾ ਮਾਹੌਲ ਖਰਾਬ ਹੁੰਦਾ ਹੈ। ਬੀ. ਸੀ. ਸੀ. ਆਈ. ਨੇ ਕਿਹਾ ਕਿ ਜੇਕਰ ਕਿਸੇ ਖਿਡਾਰੀ ਨੂੰ ਕਿਸੇ ਵਿਸ਼ੇਸ਼ ਹਾਲਾਤ ਵਿਚ ਮੈਚ ਜਾਂ ਅਭਿਆਸ ਲਈ ਵੱਖਰੇ ਤੌਰ ’ਤੇ ਸਫਰ ਕਰਨਾ ਹੈ ਤਾਂ ਉਸ ਨੂੰ ਮੁੱਖ ਕੋਚ ਜਾਂ ਮੁੱਖ ਚੋਣਕਾਰ ਤੋਂ ਪਹਿਲਾਂ ਤੋਂ ਮਨਜ਼ੂਰੀ ਲੈਣੀ ਪਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਿਸੇ ਵੀ ਅਭਿਆਸ ਸੈਸ਼ਨ ਵਿਚ ਪੂਰੇ ਸਮੇਂ ਤੱਕ ਰਹਿਣਾ ਪਵੇਗਾ, ਭਾਵੇਂ ਹੀ ਉਨ੍ਹਾਂ ਦਾ ਅਭਿਆਸ ਪਹਿਲਾਂ ਖਤਮ ਹੋ ਜਾਵੇ।
ਵਿਦੇਸ਼ੀ ਦੌਰਿਆਂ ’ਤੇ ਵੀ ਖਿਡਾਰੀਆਂ ਨੂੰ ਪਰਿਵਾਰ ਦੇ ਨਾਲ ਵੱਖਰੇ ਤੌਰ ’ਤੇ ਸਫਰ ਕਰਨ ਦੀ ਬਜਾਏ ਟੀਮ ਦੇ ਨਾਲ ਹੀ ਸਫਰ ਕਰਨ ਦਾ ਸੁਝਾਅ ਦਿੱਤਾ ਗਿਆ ਤਾਂ ਕਿ ਟੀਮ ਵਿਚ ਅਨੁਸ਼ਾਸਨ ਤੇ ਸੰਗਠਨ ਨੂੰ ਬਲ ਮਿਲੇ। ਇਸ ਵਿਚ ਦੱਸਿਆ ਗਿਆ ਕਿ ਸੀਰੀਜ਼ ਜਾਂ ਦੌਰਾ ਤੈਅ ਸਮੇਂ ਤੋਂ ਪਹਿਲਾਂ ਖਤਮ ਹੋਣ ’ਤੇ ਵੀ ਖਿਡਾਰੀ ਵੱਖਰੇ ਤੌਰ ’ਤੇ ਸਫਰ ਨਾ ਕਰਨ, ਇਸ ਨਾਲ ਟੀਮ ਦੀ ਏਕਤਾ ਪ੍ਰਭਾਵਿਤ ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਖੇਡੇਗਾ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ ਬਾਹਰ
ਬੀ. ਸੀ. ਸੀ. ਆਈ. ਨੇ ਕਿਹਾ ਕਿ 45 ਦਿਨਾਂ ਜਾਂ ਇਸ ਤੋਂ ਵੱਧ ਦੇ ਦੌਰ ’ਤੇ ਖਿਡਾਰੀਆਂ ਦੇ ਪਰਿਵਾਰ ਦੇ ਮੈਂਬਰ-ਸਾਥੀ ਬੱਚੇ (18 ਸਾਲ ਤੱਕ) 14 ਦਿਨਾਂ ਤੋਂ ਵੱਧ ਉਨ੍ਹਾਂ ਨਾਲ ਨਹੀਂ ਰਹਿ ਸਕਦੇ ਹਨ। ਖਿਡਾਰੀ ਦਾ ਪਰਿਵਾਰ ਸਿਰਫ ਇਕ ਵਾਰ ਹੀ ਉਨ੍ਹਾਂ ਨਾਲ ਆ ਸਕਦਾ ਹੈ ਤੇ ਉਨ੍ਹਾਂ ਦੇ ਸਫਰ ਦਾ ਪ੍ਰਬੰਧ ਕੋਚ, ਕਪਤਾਨ ਤੇ ਬੀ. ਸੀ. ਸੀ. ਆਈ. ਦੇ ਜਨਰਲ ਮੈਨੇਜਰ ਦੀ ਮਨਜ਼ੂਰੀ ਤੋਂ ਬਾਅਦ ਸਬੰਧਿਤ ਖਿਡਾਰੀ ਨੂੰ ਕਰਨਾ ਪਵੇਗਾ।
ਮਹਿਮਾਨਾਂ ਦੇ ਦੌਰੇ ਦੀ ਮਿਆਦ ਲਈ ਖਿਡਾਰੀ ਨਾਲ ਸਾਂਝੀ ਰਿਹਾਇਸ਼ ਦਾ ਖਰਚਾ ਬੀ.ਸੀ.ਸੀ.ਆਈ. ਸਹਿਣ ਕਰੇਗਾ। ਜਾਰੀ ਕੀਤੇ ਗਏ ਦਸਤਾਵੇਜ਼ ’ਚ ਕਿਹਾ ਗਿਆ ਹੈ, ‘ਬਾਕੀ ਸਾਰੇ ਖਰਚੇ ਖਿਡਾਰੀ ਸਹਿਣ ਕਰਨਗੇ।’
ਬੀ. ਸੀ. ਸੀ. ਆਈ. ਨੇ ਇਹ ਵੀ ਕਿਹਾ ਹੈ ਕਿ ਪਰਿਵਾਰ ਲਈ ਪਹਿਲਾਂ ਤੋਂ ਮਨਜ਼ੂਰਸ਼ੁਦਾ ਮਿਆਦ ਤੋਂ ਬਾਹਰ ਵਾਧੂ ਲਾਗਤ ਖਿਡਾਰੀਆਂ ਵੱਲੋਂ ਸਹਿਣ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 'ਯੋਗਰਾਜ ਸਿੰਘ ਹੈ ਕੌਣ...?' ਗੋਲ਼ੀ ਵਾਲੇ ਦਾਅਵੇ ਮਗਰੋਂ ਕਪਿਲ ਦੇਵ ਦਾ ਪਹਿਲਾ ਬਿਆਨ
ਜ਼ਿਕਰਯੋਗ ਹੈ ਕਿ ਬੀ. ਸੀ. ਸੀ. ਆਈ. ਨੇ ਭਾਰਤ ਦੇ ਖਰਾਬ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਸਮੀਖਿਆ ਮੀਟਿੰਗ ਬੁਲਾਈ ਸੀ, ਜਿਸਦੀ ਸ਼ੁਰੂਆਤ ਨਿਊਜ਼ੀਲੈਂਡ ਵਿਰੁੱਧ ਘਰੇਲੂ ਟੈਸਟ ਲੜੀ ਵਿਚ ਹਾਰ ਤੋਂ ਹੋਈ, ਜਿੱਥੇ ਭਾਰਤ 3-0 ਨਾਲ ਹਾਰਿਆ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਵਿਚ ਬਾਰਡਰ-ਗਾਵਸਕਰ ਟਰਾਫੀ ਵਿਚ 3-1 ਨਾਲ ਹਾਰ ਹੋਈ। ਸਮੀਖਿਆ ਮੀਟਿੰਗ ਵਿਚ ਮੁੱਖ ਕੋਚ ਗੌਤਮ ਗੰਭੀਰ, ਟੈਸਟ ਤੇ ਵਨ ਡੇ ਕਪਤਾਨ ਰੋਹਿਤ ਸ਼ਰਮਾ, ਚੋਣ ਕਮੇਟੀ ਦੇ ਮੁਖੀ ਅਜੀਤ ਅਗਰਕਰ ਤੇ ਬੀ. ਸੀ. ਸੀ. ਆਈ. ਸਕੱਤਰ ਦੇਵਜੀਤ ਸੈਕੀਆ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8