ਬਾਕਸਿੰਗ-ਡੇਅ ਟੈਸਟ ਲਈ ਆਸਟ੍ਰੇਲੀਆਈ ਟੀਮ ’ਚ ਕੋਈ ਤਬਦੀਲੀ ਨਹੀਂ

Friday, Dec 25, 2020 - 02:22 AM (IST)

ਬਾਕਸਿੰਗ-ਡੇਅ ਟੈਸਟ ਲਈ ਆਸਟ੍ਰੇਲੀਆਈ ਟੀਮ ’ਚ ਕੋਈ ਤਬਦੀਲੀ ਨਹੀਂ

ਮੈਲਬੋਰਨ– ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 26 ਦਸੰਬਰ ਤੋਂ ਹੋਣ ਵਾਲੇ ਦੂਜੇ ਬਾਕਸਿੰਗ-ਡੇਅ ਟੈਸਟ ’ਚ ਆਸਟ੍ਰੇਲੀਆ ਆਪਣੀ ਟੀਮ ’ਚ ਕੋਈ ਤਬਦੀਲੀ ਨਹੀਂ ਕਰੇਗਾ। ਆਸਟ੍ਰੇਲੀਆ ਦੇ ਮੁੱਖ ਕੋਚ ਜਸਟਿਨ ਲੇਂਗਰ ਨੇ ਦੱਸਿਆ ਕਿ ਟੀਮ ਦੂਜੇ ਮੈਚ ’ਚ ਪਿਛਲੇ ਮੈਚ ਦੀ ਹੀ ਆਖਰੀ ਇਲੈਵਨ ਨਾਲ ਉਤਰੇਗੀ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਆਖਰੀ ਟੈਸਟ ਮੈਚ ਦੀ ਆਖਰੀ ਇਲੈਵਨ ’ਚ ਕੋਈ ਤਬਦੀਲੀ ਹੋ ਸਕਦੀ ਹੈ। ਪਿਛਲੇ ਕੁਝ ਦਿਨਾਂ ’ਚ ਦੁਨੀਆ ’ਚ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ ਅਸੀਂ ਪਿਛਲੀ ਆਖਰੀ ਇਲੈਵਨ ਨਾਲ ਹੀ ਖੇਡਣਾ ਪਸੰਦ ਕਰਾਂਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 


author

Inder Prajapati

Content Editor

Related News