ਅਜਿਹੇ 5 ਮੌਕੇ ਜਦੋਂ ਬੰਗਲਾਦੇਸ਼ੀ ਖਿਡਾਰੀਆਂ ਦੀਆਂ ਹਰਕਤਾਂ ਕਾਰਨ ਕ੍ਰਿਕਟ ਨੂੰ ਹੋਣਾ ਪਿਆ ਸ਼ਰਮਸਾਰ

02/10/2020 2:12:21 PM

ਨਵੀਂ ਦਿੱਲੀ : ਐਤਵਾਰ ਨੂੰ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਅੰਡਰ-19 ਵਰਲਡ ਕੱਪ ਦੇ ਫਾਈਨਲ ਵਿਚ ਟੀਮ ਇੰਡੀਆ ਨੂੰ ਹਰਾਉਣ ਤੋਂ ਬਾਅਦ ਜੂਨੀਅਰ ਬੰਗਲਾਦੇਸ਼ੀ ਖਿਡਾਰੀਆਂ ਨੇ ਬਦਸਲੂਕੀ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਮੈਚ ਤੋਂ ਬਾਅਦ ਬੰਗਲਾਦੇਸ਼ੀ ਖਿਡਾਰੀਆਂ ਨੇ ਟੀਮ ਇੰਡੀਆ ਦੇ ਜੂਨੀਅਰ ਖਿਡਾਰੀਆਂ ਦੇ ਨਾਲ ਹਾਥਾਪਾਈ ਕੀਤੀ। ਫੀਲਡਿੰਗ ਦੌਰਾਨ ਕਈ ਵਾਰ ਹਮਲਾਵਰ ਰਵੱਈਆ ਦਿਖਾ ਚੁੱਕੇ ਬੰਗਲਾਦੇਸ਼ੀ ਖਿਡਾਰੀਆਂ ਨੇ ਮੌਚ ਤੋਂ ਬਾਅਦ  ਭਾਰਤੀ ਖਿਡਾਰੀਆਂ ਦੇ ਸਾਹਮਣੇ ਜਾ ਕੇ ਉਨ੍ਹਾਂ 'ਤੇ ਗਲਤ ਟਿੱਪਣੀ ਕੀਤੀ।

ਗੇਂਦਬਾਜ਼ੀ ਦੌਰਾਨ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਸ਼ੌਰੀਫੁਲ ਇਸਲਾਮ ਕੁਝ ਜ਼ਿਆਦਾ ਹੀ ਹਮਲਾਵਰ ਦਿਸ ਰਹੇ ਸੀ ਅਤੇ ਹਰ ਗੇਂਦ ਤੋਂ ਬਾਅਦ ਉਹ ਭਾਰਤੀ ਬੱਲੇਬਾਜ਼ਾਂ 'ਤੇ ਕੁਝ ਨਾ ਕੁਝ ਟਿੱਪਣੀ ਕਰ ਰਹੇ ਸੀ। ਇੱਥੇ ਤਕ ਕਿ ਬੰਗਲਾਦੇਸ਼ ਦੇ ਜਿੱਤ ਦੇ ਕਰੀਬ ਪਹੁੰਚਣ ਤੋਂ ਬਾਅਦ ਵੀ ਇਸਲਾਮ ਕੈਮਰੇ ਦੇ ਸਾਹਣੇ ਗਲਤ ਟਿੱਪਣੀ ਕਰਦੇ ਦਿਸੇ। ਕ੍ਰਿਕਟ ਨੂੰ ਜੈਂਟਲਮੈਨ ਖੇਡ ਕਿਹਾ ਜਾਂਦਾ ਹੈ ਪਰ ਬੰਗਲਾਦੇਸ਼ੀ ਕ੍ਰਿਕਟਰਾਂ ਨੇ ਕੁਝ ਮੌਕਿਆਂ 'ਤੇ ਅਜਿਹੀਆਂ ਹਰਕਤਾਂ ਕੀਤੀਆਂ ਜਿਸ ਨਾਲ ਕ੍ਰਿਕਟ ਨੂੰ ਸ਼ਰਮਸਾਰ ਹੋਣਾ ਪਿਆ ਹੈ।

PunjabKesari

ਸਾਲ 2014 ਵਿਚ ਸ਼੍ਰੀਲੰਕਾ ਖਿਲਾਫ ਇਕ ਵਨ ਡੇ ਮੈਚ ਵਿਚ ਬੰਗਲਾਦੇਸ਼ ਦੀ ਸੀਨੀਅਰ ਟੀਮ ਦੇ ਕਪਤਾਨ ਰਹਿ ਚੁੱਕੇ ਸ਼ਾਕਿਬ ਅਲ ਹਸਨ (ਜੋ ਮੈਚ ਫਿਕਸਿੰਗ ਦੇ ਦੋਸ਼ 'ਚ ਪਾਬੰਦੀ ਝਲ ਰਹੇ ਹਨ) ਨੇ ਸ਼੍ਰੀਲੰਕਾ ਖਿਲਾਫ ਆਊਟ ਹੋਣ ਤੋਂ ਬਾਅਦ ਪਵੇਲੀਅਨ ਤੋਂ ਪਹਿਲਾਂ ਆਪਣੇ ਪੱਟ ਵੱਲ ਅਤੇ ਫਿਰ ਕੈਮਰੇ ਵੱਲ ਇਸ਼ਾਰਾ ਕੀਤਾ, ਜਿਸ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਅਨੁਸ਼ਾਸਨੀ ਸੁਣਵਾਈ ਦੌਰਾਨ ਸ਼ਾਕਿਬ 'ਤੇ 3 ਵਨ ਡੇ ਮੈਚਾਂ ਦੀ ਪਾਬੰਦੀ ਅਤੇ 3 ਲੱਖ ਟਕਾ (ਬੰਗਲਾਦੇਸ਼ੀ ਮੁਦਰਾ) ਜੁਰਮਾਨਾ ਲਾਇਆ ਸੀ।

PunjabKesari

ਬੰਗਲਾਦੇਸ਼ ਕ੍ਰਿਕਟ ਟੀਮ ਦੇ ਮਿਡਲ ਆਰਡਰ ਬੱਲੇਬਾਜ਼ ਸ਼ੱਬੀਰ ਰਹਿਮਾਨ ਨੇ ਇਕ ਘਰੇਲੂ ਮੈਚ ਦੌਰਾਨ ਕ੍ਰਿਕਟ ਪ੍ਰਸ਼ੰਸਕ ਨਾਲ ਕੁੱਟਮਾਰ ਕੀਤੀ ਸੀ। ਸਾਲ 2018 ਜਨਵਰੀ ਵਿਚ ਰਾਜਸ਼ਾਹੀ ਡਿਵੀਜ਼ਨਲ ਨੈਸ਼ਨਲ ਕ੍ਰਿਕਟ ਲੀਗ ਦੌਰਾਨ ਅਜਿਹਾ ਹੋਇਆ। ਪਾਰੀ ਦੀ ਬ੍ਰੇਕ ਦੌਰਾਨ ਸ਼ੱਬੀਰ ਨੇ ਮੈਚ ਦੌਰਾਨ ਬਾਹਰ ਜਾਣ ਦੀ ਅੰਪਾਇਰ ਤੋਂ ਇਜਾਜ਼ਤ ਮੰਗੀ ਜੋ ਉਸ ਨੂੰ ਦੇ ਦਿੱਤੀ ਗਈ। ਇਸ ਤੋਂ ਬਾਅਦ ਉਹ ਉਸ ਵਿਅਕਤੀ ਨੂੰ ਕੁੱਟਣ ਲਈ ਸਾਈਡ ਸਕ੍ਰੀਨ ਦੇ ਪਿੱਛੇ ਗਿਆ। ਇਸ ਤੋਂ ਬਾਅਦ ਬੰਗਲਾਦੇਸ਼ ਬੋਰਡ ਨੇ ਸ਼ੱਬੀਰ ਰਹਿਮਾਨ ਦਾ ਸੈਂਟ੍ਰਲ ਕਾਂਟ੍ਰੈਕਟ ਖਤਮ ਕਰ ਦਿੱਤਾ ਸੀ।

PunjabKesari

ਸਾਲ 2016 ਵਿਚ ਢਾਕਾ ਪ੍ਰੀਮੀਅਰ ਲੀਗ ਦੌਰਾਨ ਤਮੀਮ ਇਕਬਾਲ ਲਾਈਵ ਮੈਚ ਵਿਚ ਹੀ ਅੰਪਾਇਰ ਨਾਲ ਭਿੜ ਗਏ। ਮਾਮਲਾ ਇੰਨਾ ਵਿਗੜ ਗਿਆ ਕਿ ਮੈਚ ਨੂੰ ਵਿਚਾਲੇ ਹੀ ਰੋਕਣਾ ਪਿਆ। ਬੰਗਲਾਦੇਸ਼ੀ ਕ੍ਰਿਕਟਰਾਂ ਤੋਂ ਇਲਾਵਾ ਉੱਥੇ ਦੇ ਕ੍ਰਿਕਟ ਪ੍ਰਸ਼ੰਸਕ ਵੀ ਸ਼ਰਮਨਾਕ ਹਰਕਤ ਕਰਨ ਤੋਂ ਬਾਜ਼ ਨਹੀਂ ਆਏ। ਸਾਲ 2016 ਵਿਚ ਏਸ਼ੀਆ ਕੱਪ ਦੌਰਾਨ ਇਕ ਬੰਗਲਾਦੇਸ਼ੀ ਪ੍ਰਸ਼ੰਸਕ ਨੇ ਫੋਟੋਸ਼ਾਪ ਦੇ ਜ਼ਰੀਏ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਦੇ ਨਾਲ ਸਾਬਕਾ ਭਾਰਤੀ ਕਪਤਾਨ ਐੱਮ. ਐੱਸ. ਧੋਨੀ ਦਾ ਕੱਟਿਆ ਹੋਇਆ ਸਿਰ ਫੜਾ ਦਿੱਤਾ। ਤਸਵੀਰ ਅਪਲੋਡ ਹੁੰਦਿਆਂ ਹੀ ਤੇਜ਼ੀ ਨਾਲ ਵਾਇਰਲ ਹੋ ਗਈ।

PunjabKesari

ਮਾਰਚ 2018 ਵਿਚ ਨਿਦਹਾਸ ਟਰਾਫੀ ਟ੍ਰਾਈ ਸੀਰੀਜ਼ ਦੌਰਾਨ ਕੋਲੰਬੋ ਵਿਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਮੈਚ ਵਿਚ ਬੰਗਲਾਦੇਸ਼ ਦੇ ਰਿਜ਼ਰਵ ਕ੍ਰਿਕਟਰ ਨਰੂਲ ਹਸਨ ਸ਼੍ਰੀਲੰਕਾ ਦੇ ਕਪਤਾਨ ਤਿਸਾਰਾ ਪਰੇਰਾ ਨਾਲ ਭਿੜਦੇ ਦਿਸੇ। ਮਾਮਲਾ ਇੰਨਾ ਵੱਧਿਆ ਕਿ ਕੁੱਟਮਾਰ ਦੀ ਨੌਬਤ ਆ ਗਈ। ਖੈਰ ਅੰਪਾਇਰਾਂ ਅਤੇ ਸਾਥੀ ਖਿਡਾਰੀਆਂ ਨੇ ਵਿਚਾਲੇ ਆ ਕੇ ਬਚਾਅ ਕਰ ਸਾਰਿਆਂ ਨੂੰ ਸ਼ਾਂਤ ਕੀਤਾ।

PunjabKesari

ਇਸ ਤੋਂ ਬਾਅਦ ਮਾਰਚ 2018 ਵਿਚ ਹੀ ਨਿਦਹਾਸ ਟਰਾਫੀ ਦੇ 5ਵੇਂ ਮੈਚ ਵਿਚ ਬੰਗਲਾਦੇਸ਼ ਦੇ ਕ੍ਰਿਕਟਰ ਸ਼੍ਰੀਲੰਕਾ ਖਿਲਾਫ ਜਿੱਤ ਤੋਂ ਬਾਅਦ ਤਾਂ ਮੰਨੋ ਕਿ ਆਪਣਾ ਆਪਾ ਹੀ ਗੁਆ ਬੈਠੇ। ਸਾਰੇ ਬੰਗਲਾਦੇਸ਼ੀ ਖਿਡਾਰੀ ਸ਼੍ਰੀਲੰਕਾਈ ਖਿਡਾਰੀਆਂ ਨੂੰ ਚਿੜਾਉਣ ਲਈ ਉਨ੍ਹਾਂ ਦੇ ਅੱਗੇ ਨਾਗਿਨ ਡਾਂਸ ਕਰਨ ਲੱਗੇ। ਇਸ ਦੌਰਾਨ ਤਮੀਮ ਇਕਬਾਲ ਸ਼੍ਰੀਲੰਕਾਈ ਖਿਡਾਰੀ ਕੁਸਲ ਮੈਂਡਿਸ ਨਾਲ ਭਿੜ ਗਏ। ਜਿੱਤ ਤੋਂ ਬਾਅਦ ਜਸ਼ਨ ਵਿਚ ਬੇਕਾਬੂ ਬੰਗਲਾਦੇਸ਼ੀ ਖਿਡਾਰੀਆਂ ਨੇ ਡ੍ਰੈਸਿੰਗ ਰੂਪ ਵਿਚ ਜਾ ਕੇ ਰੱਜ ਕੇ ਤੋੜਭੰਨ ਕੀਤੀ।

PunjabKesari

ਪਿਛਲੇ ਸਾਲ ਭਾਰਤ ਦੌਰੇ ਤੋਂ ਪਹਿਲਾਂ ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ 'ਤੇ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ 2 ਸਾਲ ਦੀ ਪਾਬੰਦੀ ਲਗਾ ਦਿੱਤੀ ਸੀ। ਇਕ ਸ਼ੱਕੀ ਸਟੋਰੀਏ ਵੱਲੋਂ ਆਈ. ਪੀ.ਐੱਲ. ਸਣੇ 3 ਵਾਰ ਪੇਸ਼ਕਸ਼ ਕੀਤੇ ਜਾਣ ਦੀ ਜਾਣਕਾਰੀ ਨਹੀਂ ਦੇਣ 'ਤੇ ਬੰਗਲਾਦੇਸ਼ ਦੇ ਕਪਤਾਨ ਅਤੇ ਸਟਾਰ ਆਲਰਾਊਂਡਰ 'ਤੇ ਆਈ. ਸੀ. ਸੀ. ਨੇ 2 ਸਾਲ ਦੀ ਪਾਬੰਦੀ ਲਗਾਈ ਹੈ।


Related News