...ਤਾਂ ਇਹ ਟੀਮ ਬਣ ਸਕਦੀ ਹੈ ਆਲ ਟਾਇਮ ਬੈਸਟ!

08/15/2017 10:35:34 AM

ਨਵੀਂ ਦਿੱਲੀ— ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਵਿਚ ਭਾਰਤ ਦੀ 3-0 ਜਿੱਤ ਤਾਂ ਇਤਿਹਾਸਕ ਹੀ ਹੈ। ਭਾਰਤੀ ਟੈਸਟ ਕ੍ਰਿਕਟ ਇਤਿਹਾਸ ਦੇ 85 ਸਾਲ ਵਿਚ ਪਹਿਲੀ ਵਾਰ ਵਿਦੇਸ਼ੀ ਜ਼ਮੀਨ ਉੱਤੇ ਕਲੀਨ ਸਵੀਪ ਕੀਤਾ ਹੈ ਤਾਂ ਉਹ ਜਿੱਤ ਇਤਿਹਾਸਕ ਹੀ ਮੰਨੀ ਜਾਵੇਗੀ।
ਸ਼੍ਰੀਲੰਕਾ ਦੀ ਟੀਮ ਬਹੁਤ ਕਮਜੋਰ ਸੀ
ਖੇਡ ਦੇ ਕਿਸੇ ਵੀ ਫੀਲਡ ਬੱਲੇਬਾਜ਼ੀ, ਗੇਂਦਬਾਜ਼ੀ ਜਾਂ ਫੀਲਡਿੰਗ ਵਿਚ ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਨਹੀਂ ਕੀਤਾ। ਮੈਚ ਵੀ ਚਾਰ-ਚਾਰ ਦਿਨ ਹੀ ਚਲੇ। ਆਖ਼ਰੀ ਟੈਸਟ ਮੈਚ ਤਾਂ ਸਿਰਫ ਢਾਈ ਦਿਨ ਵਿਚ ਖ਼ਤਮ ਹੋ ਗਿਆ। ਟੈਸਟ ਕ੍ਰਿਕਟ ਦੇ ਪ੍ਰਚਾਰ ਲਈ ਇਹ ਵਧੀਆ ਨਹੀਂ ਹੈ, ਪਰ ਭਾਰਤੀ ਟੀਮ ਲਈ ਤਾਂ ਵਧੀਆ ਹੀ ਹੈ। ਭਾਰਤ ਦੀ ਟੀਮ ਟੈਸਟ ਰੈਕਿੰਗ ਵਿਚ ਪਹਿਲੇ ਨੰਬਰ ਉੱਤੇ ਬਣੀ ਹੋਈ ਹੈ। ਇਸ ਤੋਂ ਟੀਮ ਦਾ ਮਨੋਬਲ ਵਧਦਾ ਹੈ ਅਤੇ ਇਕ ਚੰਗੀ ਟੀਮ ਤਿਆਰ ਹੁੰਦੀ ਹੈ। ਭਾਰਤ ਨੇ ਸ਼੍ਰੀਲੰਕਾ ਨੂੰ ਤੀਸਰੇ ਟੈਸਟ ਵਿਚ ਇਕ ਪਾਰੀ ਅਤੇ 171 ਦੌੜਾਂ ਨਾਲ ਹਰਾਇਆ, ਗਾਲੇ ਟੈਸਟ 'ਚ 304 ਦੌੜਾਂ ਨਾਲ ਅਤੇ ਕੋਲੰਬੋ ਟੈਸਟ 'ਚ ਭਾਰਤ ਨੇ ਸ਼੍ਰੀਲੰਕਾ ਨੂੰ ਇਕ ਪਾਰੀ ਅਤੇ 53 ਦੌੜਾਂ ਨਾਲ ਹਰਾਇਆ।

ਵਿਰਾਟ ਨੇ ਕਪਤਾਨ ਦੇ ਤੌਰ ਉੱਤੇ ਵਧੀਆ ਫੈਸਲੇ ਕੀਤੇ
ਕਪਤਾਨ ਦੇ ਤੌਰ 'ਤੇ ਜੋ ਕਰਨਾ ਚਾਹੀਦਾ ਹੈ ਵਿਰਾਟ ਨੇ ਉਹੀ ਕੀਤਾ ਵਧੀਆ ਫੈਸਲੇ ਲਏ, ਵਧੀਆ ਟੀਮ ਚੁਣੀ। ਕਪਤਾਨ ਦੇ ਤੌਰ ਉੱਤੇ ਉਨ੍ਹਾਂ ਦੀ ਸੋਚ ਸਾਫ਼ ਹੈ। ਉਹ ਜੋ ਆਪਣੇ ਖਿਡਾਰੀਆਂ ਨੂੰ ਕਹਿਣਾ ਚਾਹੁੰਦੇ ਹਨ ਉਹ ਸਾਫ਼ ਤੌਰ ਉੱਤੇ ਕਹਿੰਦੇ ਹਨ ਅਤੇ ਖਿਡਾਰੀਆਂ ਨੂੰ ਜੋ ਭੂਮਿਕਾ ਮਿਲਦੀ ਹੈ ਉਸਨੂੰ ਠੀਕ ਤਰ੍ਹਾਂ ਨਾਲ ਨਿਭਾ ਰਹੇ ਹਨ।

ਭਾਰਤ ਦਾ ਗੇਂਦਬਾਜ਼ੀ ਹਮਲਾ ਸੰਤੁਲਿਤ
ਭਾਰਤੀ ਗੇਂਦਬਾਜ਼ ਦਾ ਹਮਲਾ ਵੀ ਹੁਣ ਸੰਤੁਲਿਤ ਲਗਦਾ ਹੈ ਉਹ ਭਾਵੇਂ ਸਪਿਨਰ ਹੋਣ ਜਾਣ ਤੇਜ਼ ਗੇਂਦਬਾਜ਼। ਸਭ ਤੋਂ ਵਧੀਆਂ ਗੱਲ ਇਹ ਹੈ ਕਿ ਤੇਜ ਗੇਂਦਬਾਜ ਵਿਕਟ ਕੱਢ ਰਹੇ ਹਨ। ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਵਿਕਟ ਲੈ ਰਹੇ ਹਨ। ਜਦੋਂ ਪੇਸ ਅਟੈਕ ਵਧੀਆ ਹੁੰਦਾ ਹੈ ਤਾਂ ਜਿੱਤ ਦੀ ਸੰਭਾਵਨਾ ਵੱਧ ਜਾਂਦੀ ਹੈ। ਸਪਿਨਰ ਦਾ ਦਬਦਬਾ ਵੀ ਬਣਿਆ ਰਹਿੰਦਾ ਹੈ। ਹਾਲਾਂਕਿ, ਹੁਣ ਇਸ ਟੀਮ ਨੂੰ ਭਾਰਤ ਦੀ ਸਰਵਕਾਲਿਕ ਮਹਾਨ ਟੀਮ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਹੁਣ ਇਸ ਟੀਮ ਨੂੰ ਦੱਖਣ ਅਫਰੀਕਾ, ਆਸਟਰੇਲੀਆ ਅਤੇ ਇੰਗਲੈਂਡ ਵਿਚ ਜਾਕੇ ਜਿੱਤ ਹਾਸਲ ਕਰਨੀ ਹੋਵੇਗੀ। ਇਹ ਚੁਣੌਤੀਆਂ ਸਭ ਤੋਂ ਵੱਡੀਆਂ ਹਨ। ਇਸ ਟੀਮ ਵਿਚ ਸਮਰੱਥਾ ਹੈ ਕਿ ਇਹ ਬਾਹਰ ਜਾਕੇ ਜਿੱਤ ਹਾਸਲ ਕਰ ਸਕਦੀ ਹੈ। ਜੇਕਰ ਭਾਰਤੀ ਟੀਮ ਇਨ੍ਹਾਂ ਚਣੌਤੀਆਂ ਨਾਲ ਲੜ ਸਕਦੀ ਹੈ ਤਾਂ ਭਾਰਤੀ ਟੀਮ ਵਿਸ਼ਵ ਦੀ ਬੈਸਟ ਟੀਮ ਬਣ ਸਕਦੀ ਹੈ।


Related News