ਅੰਡਰ-23 ਟੂਰਨਾਮੈਂਟ ਦੇ ਆਖ਼ਰੀ ਮੁਕਾਬਲੇ ''ਚ ਅਮਰੀਕਾ ਨੇ ਭਾਰਤ ਨੂੰ 4-1 ਨਾਲ ਹਰਾਇਆ

06/26/2022 7:18:26 PM

ਹੇਲਸਿੰਗਬੋਰਗ- ਭਾਰਤੀ ਮਹਿਲਾ ਅੰਡਰ-23 ਟੀਮ ਨੂੰ ਤਿੰਨ ਦੇਸ਼ਾਂ ਦਰਮਿਆਨ ਖੇਡੇ ਜਾ ਰਹੇ 3-ਨੇਸ਼ਨਸ ਟੂਰਨਾਮੈਂਟ ਦੇ ਆਖ਼ਰੀ ਮੁਕਾਬਲੇ 'ਚ ਅਮਰੀਕਾ ਦੇ ਹੱਥੋਂ 1-4 ਨਾਲ ਹਾਰ ਦਾ ਸਾਹਮਣਾ  ਕਰਨਾ ਪਿਆ। ਸਵੀਡਨ ਦੇ ਹੇਲਸਿੰਗਬੋਰਗ ਦੇ ਲੈਰੋਡਸ ਆਈ. ਪੀ. 'ਚ ਸ਼ਨੀਵਾਰ ਨੂੰ ਹੋਏ ਮੁਕਾਬਲੇ 'ਚ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹਏ ਅੱਠਵੇਂ ਮਿੰਟ 'ਚ 1-0 ਦੀ ਬੜ੍ਹਤ ਹਾਸਲ ਕਰ ਲਈ ਪਰ ਇਸ ਤੋਂ ਬਾਅਦ ਟੀਮ ਦੇ ਹੱਥੋਂ ਮੈਚ ਨਿਕਲਦਾ ਰਿਹਾ।

ਅਮਰੀਕਾ ਨੇ ਪਹਿਲੇ ਹਾਫ਼ ਦੇ ਅੰਤ ਤਕ 1-1 ਦੀ ਬਰਾਬਰੀ ਹਾਸਲ ਕਰ ਲਈ ਤੇ ਦੂਜੇ ਹਾਫ਼ 'ਚ ਹਮਲਾਵਰ ਖੇਡ ਦਿਖਾਉਂਦੇ ਹੋਏ ਤਿੰਨ ਗੋਲ ਹੋਰ ਦਾਗ ਕੇ 4-1 ਨਾਲ ਮੈਚ ਆਪਣੀ ਝੋਲੀ 'ਚ ਪਾ ਦਿੱਤਾ। ਭਾਰਤ ਦਾ ਇਕਮਾਤਰ ਗੋਲ ਪਿਆਰੀ ਸ਼ਾਸ਼ਾ ਨੇ ਕੀਤਾ। ਅਮਰੀਕਾ ਵਲੋਂ ਪਹਿਲਾਂ ਮੇਸੀਆਹ ਬ੍ਰਾਊਟ ਨੇ ਗੋਲ ਕਰਕੇ ਮੈਚ ਨੂੰ 1-1 'ਤੇ ਲਿਆ ਖੜ੍ਹਾ ਕੀਤਾ ਜਿਸ ਤੋਂ ਬਾਅਦ ਜੇਨਾ ਨਿਸਵੋਣਂਗਰ ਨੇ ਫ੍ਰੀ ਕਿੱਕ ਨੂੰ ਗੋਲ 'ਚ ਬਦਲ ਕੇ ਆਪਣੀ ਟੀਮ ਨੂੰ 2-1 ਦੀ ਲੀਡ ਦਿਵਈ। ਇਸ ਤੋ ਬਾਅਦ ਸਿਏਰਾ ਐਂਗੇ ਤੇ ਐਵਾ ਕੁਕ ਨੇ ਵੀ ਅਮਰੀਕਾ ਦੇ ਲਈ ਗੋਲ ਕੀਤੇ।


Tarsem Singh

Content Editor

Related News