ਅੰਡਰਟੇਕਰ ਡਬਲਯੂ. ਡਬਲਯੂ. ਈ. ਹਾਲ ਆਫ ਫੇਮ ''ਚ ਹੋਣਗੇ ਸ਼ਾਮਲ
Saturday, Feb 19, 2022 - 12:24 PM (IST)
ਸਪੋਰਟਸ ਡੈਸਕ- ਵਰਲਡ ਰੈਸਲਿੰਗ ਐਂਟਰਟੇਨਮੈਂਟ (ਡਬਲਯੂ. ਡਬਲਯੂ. ਈ.) ਨੇ ਪੁਸ਼ਟੀ ਕੀਤੀ ਹੈ ਕਿ ਦਿ ਅੰਡਰਟੇਕਰ ਹਾਲ ਆਫ਼ ਫੇਮ 'ਚ ਸ਼ਾਮਲ ਹੋਣਗੇ। ਡਬਲਯੂ. ਡਬਲਯੂ. ਈ. ਦੀ ਅਧਿਕਾਰਤ ਵੈੱਬਸਾਈਟ ਨੇ ਕਿਹਾ- ਅੰਡਰਟੇਕਰ ਨੂੰ ਰੇਸਲਮੇਨੀਆ ਵੀਕ ਦੇ 'ਤੇ ਇੰਡਕਸ਼ਨ ਸੈਰੇਮਨੀ ਦੇ ਦੌਰਾਨ ਹਾਲ ਆਫ ਫੇਮ 'ਚ ਸ਼ਾਮਲ ਕੀਤਾ ਜਾਵੇਗਾ। ਇਹ ਪ੍ਰੋਗਰਾਮ 1 ਅਪ੍ਰੈਲ ਨੂੰ ਡਲਾਸ 'ਚ ਅਮਰੀਕਨ ਏਅਰਲਾਈਂਸ ਸੈਂਟਰ 'ਚ ਆਯੋਜਿਤ ਹੋਵੇਗਾ।
ਇਹ ਵੀ ਪੜ੍ਹੋ : ਅਰਧ ਸੈਂਕੜਾ ਲਾਉਣ ਤੋਂ ਬਾਅਦ ਬੋਲੇ ਕੋਹਲੀ- ਮੈਂ ਆਪਣੇ ਸ਼ਾਟ ਖੇਡਣ ਦੇ ਇਰਾਦੇ ਤੋਂ ਖੁਸ਼ ਸੀ
ਮਲਟੀ-ਟਾਈਮ ਡਬਲਯੂ. ਡਬਲਯੂ. ਈ. ਤੇ ਵਰਲਡ ਹੈਵੀਵੇਟ ਚੈਂਪੀਅਨ, 7 ਵਾਰ ਟੈਗ ਟੀਮ ਟਾਈਟਲਹੋਲਡਰ ਤੇ 2007 'ਚ ਰਾਇਲ ਰੰਬਲ ਮੈਚ ਜੇਤੂ ਅੰਡਰਕੇਟਕਰ ਨੇ ਕਈ ਸਾਲਾਂ ਦੇ ਲੰਬੇ ਕਰੀਅਰ 'ਚ ਵੱਡੇ ਰਿਕਾਰਡ ਬਣਾਏ। ਉਨ੍ਹਾਂ ਨੇ ਰੇਸਲਮੇਨੀਆ 'ਚ 21-0 ਦਾ ਰਿਕਾਰਡ ਬਣਾਇਆ। ਇਸ ਦੌਰਾਨ ਉਨ੍ਹਾਂ ਨੇ ਸ਼ਾਨ ਮਾਈਕਲਸ, ਟ੍ਰਿਪਲ ਐੱਚ, ਰੈਂਡੀ ਆਰਟਨ, ਡੀਜ਼ਲ, ਕੇਨ ਸਮੇਤ ਕਈ ਦਿੱਗਜਾਂ 'ਤੇ ਜਿੱਤ ਹਾਸਲ ਕੀਤੀ।
ਇਹ ਵੀ ਪੜ੍ਹੋ : ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਵਾਇਰਲ ਹੋਇਆ ਵਿਆਹ ਦਾ ਕਾਰਡ
ਰੇਸਲਮੇਨੀਆ 'ਚ ਸਿਰਫ਼ ਬ੍ਰਾਕ ਲੈਸਨਰ ਨੇ ਹੀ ਅੰਡਰਟੇਕਰ ਦੀ ਸਟ੍ਰੀਕ ਤੋੜੀ ਸੀ। ਆਪਣੇ ਆਖ਼ਰੀ ਮੈਚ 'ਚ ਅੰਡਰਟੇਕਰ ਨੇ ਏਜੇ ਸਟਾਈਲਸ 'ਤੇ ਜਿੱਤ ਹਾਸਲ ਕੀਤੀ ਸੀ। ਸਰਵਾਈਵਰ ਸੀਰੀਜ਼ 2020 ਦੇ ਬਾਅਦ ਅੰਡਰਟੇਕਰ ਨੇ ਆਪਣੇ ਪ੍ਰੋਫੈਸ਼ਨਲ ਰੈਸਲਿੰਗ ਕਰੀਅਰ 'ਤੇ ਬ੍ਰੇਕ ਲਾ ਦਿੱਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।