ਹਿਰਨ ਵਰਗੀਆਂ ਅੱਖਾਂ ਵਾਲਾ ਸੁਪਰਹੀਰੋ ਹੋਵੇਗਾ ਟੋਕੀਓ ਓਲੰਪਿਕ ਖੇਡਾਂ ਦਾ ਸ਼ੁਭੰਕਰ

02/28/2018 10:57:07 PM

ਟੋਕੀਓ— ਨੀਲੀਆਂ ਧਾਰੀਆਂ, ਹਿਰਨ ਵਰਗੀਆਂ ਅੱਖਾਂ ਅਤੇ ਨੁਕੀਲੇ ਕੰਨਾਂ ਵਾਲਾ ਸੁਪਰਹੀਰੋ ਟੋਕੀਓ ਓਲੰਪਿਕ-2020 ਦਾ ਸ਼ੁਭੰਕਰ ਹੋਵੇਗਾ, ਜਿਸ ਨੂੰ ਜਾਪਾਨ ਦੇ ਸਕੂਲੀ ਬੱਚਿਆਂ ਨੇ ਚੁਣਿਆ ਹੈ। ਅਜੇ ਇਸ ਸ਼ੁਭੰਕਰ ਦਾ ਨਾਂ ਨਹੀਂ ਰੱਖਿਆ ਗਿਆ ਹੈ। ਇਸ ਦੀ ਚੋਣ ਦੇਸ਼ ਭਰ ਦੇ ਸਕੂਲੀ ਬੱਚਿਆਂ ਨੇ 3 ਦਾਅਵੇਦਾਰਾਂ 'ਚੋਂ ਕੀਤੀ ਹੈ।
ਬੱਚਿਆਂ ਨੇ ਏ ਬਦਲ ਚੁਣਿਆ, ਜੋ ਵਿਸ਼ੇਸ਼ ਤਾਕਤਾਂ ਵਾਲਾ ਸੁਪਰਹੀਰੋ ਹੈ। ਇਹ ਪੱਥਰਾਂ ਅਤੇ ਹਵਾ ਨਾਲ ਗੱਲਾਂ ਕਰ ਸਕਦਾ ਹੈ ਅਤੇ ਦੇਖ ਕੇ ਹੀ ਕਿਸੇ ਵੀ ਚੀਜ਼ ਨੂੰ ਹਵਾ 'ਚ ਉਡਾ ਸਕਦਾ ਹੈ। ਇਸ ਨੂੰ ਇਕ ਲੱਖ ਤੋਂ ਜ਼ਿਆਦਾ ਵੋਟਾਂ ਮਿਲੀਆਂ। ਪੋਕੇਮੋਨ ਅਤੇ ਹੈਲੋ ਕਿਟੀ ਦੇ ਦੇਸ਼ ਜਾਪਾਨ 'ਚ ਸ਼ੁਭੰਕਰ ਨੂੰ ਲੈ ਕੇ ਕਾਫੀ ਕ੍ਰੇਜ਼ ਹੈ।


Related News