ਯੂ ਮੁੰਬਾ ਤੇ ਪੁਣੇਰੀ ਪਲਟਨ ਵਿਚਾਲੇ ਮੁਕਾਬਲਾ ਹੋਇਆ ਟਾਈ
Friday, Sep 06, 2019 - 01:45 AM (IST)

ਬੈਂਗਲੁਰੂ— ਯੂ ਮੁੰਬਾ ਤੇ ਪੁਣੇਰੀ ਪਲਟਨ ਦੇ ਵਿਚ ਵੀਰਵਾਰ ਨੂੰ ਇੱਥੇ ਖੇਡੇ ਗਏ ਪ੍ਰੋ ਕਬੱਡੀ ਲੀਗ ਦਾ ਰੋਮਾਂਚਕ ਮੁਕਾਬਲਾ ਟਾਈ ਰਿਹਾ, ਜਿਸ ਨਾਲ ਦੋਵਾਂ ਟੀਮਾਂ ਨੂੰ ਅੰਕ ਬਰਾਬਰ ਮਿਲੇ। ਇਹ ਮੁਕਾਬਲਾ 33-33 ਨਾਲ ਬਰਾਬਰੀ 'ਤੇ ਰਿਹਾ। ਯੂ ਮੁੰਬਾ ਦੀ ਟੀਮ ਨੇ ਆਖਰੀ ਪੰਜ ਮਿੰਟ 'ਚ 6 ਅੰਕ ਨਾਲ ਪੱਛੜਨ ਤੋਂ ਬਾਅਦ ਅਭਿਸ਼ੇਕ ਸਿੰਘ ਦੀ ਬਦੌਲਤ ਸ਼ਾਨਦਾਰ ਵਾਪਸੀ ਕਰਦੇ ਹੋਏ ਮੁਕਾਬਲੇ ਨੂੰ ਡਰਾਅ ਕਰਵਾਇਆ। ਅਭਿਸ਼ੇਕ ਨੇ 11 ਅੰਕ ਹਾਸਲ ਕੀਤੇ।