ਰੋਹਿਤ ਦੀ ਸਫਲਤਾ ਦਾ ਰਾਜ ਹੈ 'ਅਨੁਸ਼ਾਸਨ

Sunday, Jul 07, 2019 - 12:41 PM (IST)

ਰੋਹਿਤ ਦੀ ਸਫਲਤਾ ਦਾ ਰਾਜ ਹੈ 'ਅਨੁਸ਼ਾਸਨ

ਸਪੋਰਟਸ ਡੈਸਕ— ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਵਨ ਡੇ ਕ੍ਰਿਕਟ 'ਚ ਆਪਣੀ ਸਫਲਤਾ ਦਾ ਕ੍ਰੈਡਿਟ ਅਨੁਸ਼ਾਸਨ ਨੂੰ ਦਿੱਤਾ ਹੈ ਜਿਸ ਦੇ ਨਾਲ ਉਹ ਇਕ ਵਰਲਡ ਕੱਪ 'ਚ ਭ ਤੋਂ ਜ਼ਿਆਦਾ ਸੈਂਕੜਾਂ ਮਾਰਨ ਵਾਲੇ ਖਿਡਾਰੀ ਬਣ ਗਏ ਹਨ। ਰੋਹਿਤ ਨੇ ਸ਼ਨੀਵਾਰ ਨੂੰ ਸ਼੍ਰੀਲੰਕਾ ਦੇ ਖਿਲਾਫ 103 ਦੌੜਾਂ ਦੀ ਪਾਰੀ ਖੇਡੀ ਤੇ ਇਕ ਵਰਲਡ ਕੱਪ 'ਚ ਪੰਜ ਸੈਂਕੜੇ ਮਾਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣੇ। 

ਰੋਹਿਤ ਨੇ ਸ਼੍ਰੀਲੰਕਾ 'ਤੇ ਭਾਰਤ ਦੀ ਸੱਤ ਵਿਕਟਾਂ ਦੀ ਜਿੱਤ ਤੋਂ ਬਾਅਦ ਕਿਹਾ, ''ਤੁਹਾਡੀ ਬੱਲੇਬਾਜ਼ੀ 'ਚ ਵੀ ਅਨੁਸ਼ਾਸਨ ਹੋਣਾ ਚਾਹੀਦਾ ਹੈ ਤੇ ਇਹ ਮੈਂ ਆਪਣੇ ਅਤੀਤ ਤੋਂ ਸਿੱਖਿਆ ਹੈ। ਉਨ੍ਹਾਂ ਨੇ ਕਿਹਾ, ''ਜੋ ਗੁਜ਼ਰ ਗਿਆ ਉਹ ਗੁਜ਼ਰ ਗਿਆ, ਕ੍ਰਿਕਟ 'ਚ ਹਰ ਇਕ ਦਿਨ ਨਵਾਂ ਹੁੰਦਾ ਹੈ। ਮੈਂ ਹਰ ਇਕ ਦਿਨ ਦੀ ਸ਼ੁਰੂਆਤ ਨਵੇਂ ਦਿਨ ਦੇ ਰੂਪ 'ਚ ਕਰਨਾ ਚਾਹੁੰਦਾ ਹਾਂ । ਮੈਂ ਇਹ ਸੋਚ ਕੇ ਉਤਰਦਾ ਹਾਂ ਕਿ ਮੈਂ ਕੋਈ ਵਨ ਡੇ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ ਜਾਂ ਟੂਰਨਾਮੈਂਟ 'ਚ ਕੋਈ ਸੈਂਕੜਾ ਨਹੀਂ ਲਗਾਇਆ ਹੈ। ਮੈਂ ਇਸ ਮਾਨਸਿਕਤਾ ਦੇ ਨਾਲ ਉਤਰਨਾ ਚਾਹੁੰਦਾ ਹਾਂ ਤੇ ਮੈਂ ਆਪਣੇ ਆਪ ਨੂੰ ਇਹੀ ਕਹਿੰਦਾ ਹਾਂ।PunjabKesariਇਹ ਪੁੱਛਣ 'ਤੇ ਕਿ ਉਹ ਇਸ ਟੂਰਨਾਮੈਂਟ 'ਚ ਵੱਡੀ ਪਾਰੀਆਂ ਕਿਵੇਂ ਖੇਡ ਪਾ ਰਹੇ ਹਨ, ਰੋਹਿਤ ਨੇ ਕਿਹਾ, ''ਕਰੀਜ਼ 'ਤੇ ਉਤਰਨ ਤੋਂ ਬਾਅਦ ਸ਼ਾਟ ਦੀ ਚੋਣ ਹੋ ਜਾਂਦਾ ਹੈ। ਮੈਨੂੰ ਆਪਣੇ ਆਪ ਨੂੰ ਵਾਰ ਵਾਰ ਦੱਸਣਾ ਹੁੰਦਾ ਹੈ ਕਿ ਇਸ ਪਿੱਚ 'ਤੇ ਮੈਂ ਕਿਸ ਤਰ੍ਹਾਂ ਦੇ ਸ਼ਾਟ ਖੇਡ ਸਕਦਾ ਹਾਂ ਤੇ ਕਿਸ ਤਰ੍ਹਾਂ  ਦੇ ਗੇਂਦਬਾਜ਼ ਮੈਨੂੰ ਗੇਂਦਬਾਜ਼ੀ ਕਰ ਰਹੇ ਹਾਂ। ਰੋਹਿਤ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਆਪਣੀ ਟੀਮ ਲਈ ਮੈਚ ਜਿੱਤਣਾ ਹੈ, ਉਪਲੱਬਧੀਆਂ ਦੇ ਪਿੱਛੇ ਜਾਣਾ ਨਹੀਂ।


Related News