ਨਵੇਂ ਕੋਚਿੰਗ ਸਟਾਫ ਦੀ ਸ਼ੈਲੀ ਦ੍ਰਾਵਿੜ ਦੀ ਤੁਲਨਾ ''ਚ ਵੱਖ ਹੈ ਪਰ ਕੋਈ ਸਮੱਸਿਆ ਨਹੀਂ ਹੈ : ਰੋਹਿਤ

Tuesday, Sep 17, 2024 - 03:52 PM (IST)

ਨਵੇਂ ਕੋਚਿੰਗ ਸਟਾਫ ਦੀ ਸ਼ੈਲੀ ਦ੍ਰਾਵਿੜ ਦੀ ਤੁਲਨਾ ''ਚ ਵੱਖ ਹੈ ਪਰ ਕੋਈ ਸਮੱਸਿਆ ਨਹੀਂ ਹੈ : ਰੋਹਿਤ

ਚੇਨਈ- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਮੰਗਲਵਾਰ ਨੂੰ ਕਿਹਾ ਕਿ ਮੁੱਖ ਕੋਚ ਗੌਤਮ ਗੰਭੀਰ ਦੀ ਸ਼ੈਲੀ ਰਾਹੁਲ ਦ੍ਰਵਿੜ ਤੋਂ ਵੱਖ ਹਨ ਪਰ ਨਵੇਂ ਕੋਚ ਦੇ ਨਾਲ ਉਨ੍ਹਾਂ ਦਾ ਤਾਲਮੇਲ ਚੰਗਾ ਹੈ।  ਰੋਹਿਤ ਬੰਗਲਾਦੇਸ਼ ਦੇ ਖਿਲਾਫ ਵੀਰਵਾਰ ਤੋਂ ਇਥੇ ਸ਼ੁਰੂ ਹੋ ਰਹੇ ਦੋ ਮੈਚਾਂ ਦੀ ਟੈਸਟ ਲੜੀ ਤੋਂ ਪਹਿਲੇ ਮੀਡੀਆ ਨੂੰ ਸੰਬੋਧਿਤ ਕਰ ਰਹੇ ਸਨ। ਰੋਹਿਤ ਨੇ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਕਿਹਾ ਜ਼ਾਹਿਰ ਤੌਰ 'ਤੇ ਰਾਹੁਲ ਭਰਾ, ਵਿਕਰਮ ਰਾਠੌਰ ਅਤੇ ਪਾਰਸ ਮਹਾਮਬਰੇ ਇਕ ਵੱਖਰੀ ਟੀਮ ਸੀ। ਸਾਨੂੰ ਪਤਾ ਹੈ ਕਿ ਨਵਾਂ ਸਹਿਯੋਗੀ ਸਟਾਫ ਵੱਖਰੀ ਦ੍ਰਿਸ਼ਟੀਕੋਣ ਲਿਆਵੇਗਾ।
ਉਨ੍ਹਾਂ ਨੇ ਨਵੇਂ ਕੋਚ ਦੇ ਨਾਲ ਆਪਣੇ ਤਾਲਮੇਲ ਦੇ ਬਾਰੇ 'ਚ ਕਿਹਾ ਕਿ ਨਵੇਂ ਕੋਚਿੰਗ ਮੈਂਬਰਾਂ ਦੀ ਸ਼ੈਲੀ ਵੱਖਰੀ ਹੈ ਪਰ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਆਪਸੀ ਸਮਝ ਮਹੱਤਵਪੂਰਨ ਹੈ ਅਤੇ ਗੰਭੀਰ ਦੇ ਨਾਲ ਮੇਰੀ ਸਮਝ ਅਜਿਹੀ ਹੈ। ਗੰਭੀਰ ਨੇ ਜੁਲਾਈ 'ਚ ਟੀਮ ਦੀ ਕਮਾਨ ਸੰਭਾਲੀ ਸੀ ਅਤੇ ਟੀਮ ਉਨ੍ਹਾਂ ਦੇ ਕਾਰਜਕਾਲ 'ਚ ਆਪਣਾ ਪਹਿਲਾ ਟੈਸਟ ਖੇਡੇਗੀ। 


author

Aarti dhillon

Content Editor

Related News