ਆਸਟਰੇਲੀਆਈ ਕੋਚ ਦਾ ਬਿਆਨ, ਮੈਨੂੰ ਲਗਦਾ ਸੀ ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼ ਹੈ

Monday, Sep 09, 2019 - 03:28 PM (IST)

ਆਸਟਰੇਲੀਆਈ ਕੋਚ ਦਾ ਬਿਆਨ, ਮੈਨੂੰ ਲਗਦਾ ਸੀ ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼ ਹੈ

ਸਪੋਰਟਸ ਡੈਸਕ : ਏਸ਼ੇਜ਼ ਸੀਰੀਜ਼ ਵਿਚ ਸਟੀਵ ਸਮਿਥ ਦੀ ਧਮਾਕੇਦਾਰ ਬੱਲੇਬਾਜ਼ੀ ਨੂੰ ਦੇਖ ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਸਾਬਕਾ ਕਪਤਾਨ ਸਟੀਵ ਸਮਿਥ ਨੂੰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਬਿਹਤਰ ਖਿਡਾਰੀ ਦੱਸਿਆ ਹੈ। ਲੈਂਗਰ ਨੇ ਕਿਹਾ ਕਿ ਮੈਨੂੰ ਲਗਦਾ ਸੀ ਕਿ ਵਿਰਾਟ ਕੋਹਲੀ ਸਰਸਵ੍ਰੇਸ਼ਠ ਬੱਲੇਬਾਜ਼ ਹੈ ਪਰ ਮੈਂ ਜਿਨ੍ਹਾਂ ਬੱਲੇਬਾਜ਼ਾਂ ਨੂੰ ਖੇਡਦਿਆਂ ਦੇਖਿਆ ਉਨ੍ਹਾਂ ਵਿਚ ਸਮਿਥ ਵਰਗੀ ਦੌੜਾਂ ਬਣਾਉਣ ਦੀ ਭੁੱਖ ਨਹੀਂ ਦਿਸੀ।

PunjabKesari

ਲੈਂਗਰ ਨੇ ਇਕ ਸਪੋਰਟਸ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੋਹਲੀ ਖੇਡਾਂ ਦੇ ਤਿਨਾ ਸਵਰੂਪਾਂ ਵਿਚ ਸ਼ਾਨਦਾਰ ਅੰਦਾਜ਼ 'ਚ ਖੇਡਦੇ ਹਨ ਪਰ ਸਮਿਥ ਦਾ ਪੱਧਰ ਹੀ ਅਲੱਗ ਹੈ। ਉਸ ਵਿਚ ਖੇਡ ਨੂੰ ਲੈ ਕੇ ਜਿਸ ਤਰ੍ਹਾਂ ਦੀ ਭੁੱਖ ਹੈ, ਉਸ ਤਰ੍ਹਾਂ ਦੀ ਮੈਨੂੰ ਕਿਤੇ ਹੋਰ ਨਹੀਂ ਦਿਸੀ। ਉਸ ਨੇ ਕਿਹਾ ਕਿ ਸਮਿਥ ਸਮੱਸਿਆਵਾਂ ਦਾ ਹਲ ਕਰਨ 'ਚ ਮਾਹਿਰ ਹੈ। ਸਮਿਥ ਦੇ ਨਾਲ ਹੀ ਲੈਂਗਰ ਨੇ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਚੋਟੀ ਸਥਾਨ 'ਤੇ ਬਰਕਰਾਰ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਵੀ ਰੱਜ ਕੇ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਕੋਲ ਦੁਨੀਆ ਦਾ ਸਰਵਸ੍ਰੇਸ਼ਠ ਟੈਸਟ ਗੇਂਦਬਾਜ਼ ਅਤੇ ਸਰਵਸ੍ਰੇਸ਼ਠ ਬੱਲੇਬਾਜ਼ ਹੈ। ਕਮਿੰਸ ਨੇ ਮੈਨਚੈਸਟਰ ਟੈਸਟ ਵਿਚ 7 ਵਿਕਟਾਂ ਹਾਸਲ ਕੀਤੀਆਂ ਸੀ।

ਸਮਿਥ ਨੇ 5 ਪਾਰੀਆਂ ਵਿਚ ਬਣਾਈਆਂ 671 ਦੌੜਾਂ
PunjabKesari

ਏਸ਼ੇਜ਼ ਸੀਰੀਜ਼ ਵਿਚ ਸਮਿਥ ਦਾ ਬੱਲਾ ਰੱਜ ਕੇ ਬੋਲਿਆ ਅਤੇ ਇਸੇ ਦਾ ਨਤੀਜਾ ਸੀ ਕਿ ਟੈਸਟ ਰੈਂਕਿੰਗ ਵਿਚ ਕੋਹਲੀ ਨੂੰ 2 ਨੰਬਰ 'ਤੇ ਹੋਣਾ ਪਿਆ। ਸਮਿਥ ਨੇ ਏਸ਼ੇਜ਼ ਸੀਰੀਜ਼ ਦੀ 5 ਪਾਰੀਆਂ ਵਿਚ 142, 144, 92, 211 ਅਤੇ 82 ਦੌੜਾਂ ਬਣਾਈਆਂ। ਉਸ ਨੇ ਸੀਰੀਜ਼ ਵਿਚ ਕੁਲ 671 ਦੌੜਾਂ ਬਣਾਈਆਂ। ਉੱਥੇ ਹੀ ਕੋਹਲੀ ਦੀ ਗੱਲ ਕਰੀਏ ਤਾਂ ਉਹ ਵੈਸਟਇੰਡੀਜ਼ ਖਿਲਾਫ 2 ਟੈਸਟ ਦੀਆਂ 4 ਪਾਰੀਆਂ ਵਿਚ ਇਕ ਵੀ ਸੈਂਕੜਾ ਨਹੀਂ ਲਗਾ ਸਕੇ ਅਤੇ ਦੂਜੇ ਟੈਸਟ ਦੀ ਦੂਜੀ ਪਾਰੀ ਵਿਚ ਤਾਂ ਉਹ ਜ਼ੀਰੋ 'ਤੇ ਹੀ ਆਊਟ ਹੋ ਗਏ।


Related News