ਖੇਡ ਮੰਤਰੀ ਨੇ ਫੀਫਾ ਵਿਸ਼ਵ ਕੱਪ ਲਈ ਅੰਡਰ-17 ਟੀਮ ਨੂੰ ਦਿੱਤੀਆਂ ਸ਼ੁਭਕਾਮਨਾਵਾਂ
Friday, Sep 22, 2017 - 07:10 PM (IST)
ਨਵੀਂ ਦਿੱਲੀ— ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਸ਼ੁੱਕਰਵਾਰ ਨੂੰ 6 ਅਕਤੂਬਰ ਤੋਂ ਭਾਰਤ ਦੀ ਮੇਜ਼ਬਾਨੀ 'ਚ ਹੋਣ ਵਾਲੀ ਅੰਡਰ-17 ਫੀਫਾ ਵਿਸ਼ਵ ਕੱਪ ਲਈ ਭਾਰਤੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਾਠੌਰ ਨੇ ਕਿਹਾ ਕਿ ਸ਼ੁਭਕਾਮਨਾਵਾਂ ਭਾਰਤੀ ਅੰਡਰ-17 ਟੀਮ, ਤੁਸੀਂ ਆਪਣੇ ਬੈਸਟ ਪ੍ਰਦਰਸ਼ਨ ਕਰੋ, ਦੇਸ਼ ਪੂਰੇ ਮਾਣ ਨਾਲ ਤੁਹਾਡੇ ਨਾਲ ਖੜ੍ਹਾ ਹੈ।
'ਆਲ ਦਿ ਬੈਸਟ'
ਖੇਡ ਮੰਤਰੀ ਨੇ ਆਪਣੇ ਟਵੀਟ ਦੇ ਰਾਹੀ ਦੇਸ਼ਵਾਸੀਆਂ ਤੋਂ ਨੀਲੀ ਜਰਸੀ ਪਾਉਣ ਵਾਲੀ ਭਾਰਤੀ ਟੀਮ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ। ਵਿਸ਼ਵ ਕੱਪ 'ਚ ਹਿੱਸਾ ਲੈਣ ਲਈ ਭਾਰਤ ਦੀ 21 ਮੈਂਬਰੀ ਟੀਮ ਦਾ ਐਲਾਨ ਵੀਰਵਾਰ ਹੋ ਗਿਆ ਹੈ।
ਭਾਰਤ ਦਾ ਪਹਿਲਾ ਮੈਚ 6 ਅਕਤੂਬਰ ਨੂੰ
ਲੁਇਸ ਨਾਰਟਨ ਦੇ ਮਾਟੋਸ ਦੀ ਦੇਖ ਰੇਖ 'ਚ ਖੇਡਣ ਵਾਲੀ ਇਸ ਟੀਮ 'ਚ ਤਿੰਨ ਗੋਲਕੀਪਰ, ਛੇ ਡਿਵੇਂਡਰ, 10 ਮਿਡਫੀਲਡਰ ਅਤੇ ਦੋ ਫਾਰਵਰਡ ਸ਼ਾਮਲ ਕੀਤੇ ਗਏ ਹਨ। ਭਾਰਤ ਨੂੰ ਆਪਣਾ ਪਹਿਲਾ ਮੈਚ 6 ਅਕਤੂਬਰ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ 'ਚ ਅਮਰੀਕਾ ਨਾਲ ਖੇਡਣਾ ਹੈ।
