ICC ਲਈ ਕਮਾਈ ਦਾ ਸਾਧਨ ਹੈ ਵਨ ਡੇ ਸਵਰੂਪ : ਹੋਲਡਿੰਗ

06/08/2020 6:21:24 PM

ਨਵੀਂ ਦਿੱਲੀ— ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼  ਮਾਈਕਲ ਹੋਲਡਿੰਗ ਦਾ ਮੰਨਣਾ ਹੈ ਕਿ ਵਨ ਡੇ ਕੌਮਾਂਤਰੀ ਕ੍ਰਿਕਟ ਦੀ ਪ੍ਰਾਸੰਗਿਤਾ ਨੂੰ ਲੈ ਕੇ ਜਤਾਈਆਂ ਜਾ ਰਹੀਆਂ ਚਿੰਤਾਵਾਂ  ਦੇ ਬਾਵਜੂਦ ਇਹ ਸਵਰੂਪ ਬਣਿਆ ਰਹੇਗਾ ਕਿਉਂਕਿ ਇਸ ਨਾਲ ਅਜੇ ਵੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੂੰ ਕਾਫੀ ਵਿੱਤੀ ਲਾਭ ਹੁੰਦਾ ਹੈ। ਪਹਿਲਾਂ ਰਿਕੀ ਪੋਂਟਿੰਗ ਤੇ ਰਾਹੁਲ ਦ੍ਰਾਵਿੜ ਵਰਗੇ ਧਾਕੜਾਂ ਨੇ ਟੀ-20 ਦੀ ਵਧਦੀ ਪ੍ਰਸਿੱਧੀ  ਤੇ ਟੈਸਟ ਕ੍ਰਿਕਟ ਦਾ ਇਕ ਕ੍ਰਿਕਟ ਦੇ ਲਈ ਅਸਲ ਚੁਣੌਤੀ ਬਣੇ ਰਹਿਣ ਦੇ ਕਾਰਣ ਵਨ ਡੇ ਨੂੰ ਲੈ ਕੇ ਸ਼ੱਕ ਜਤਾਇਆ ਸੀ। ਹਾਲਾਂਕਿ ਹੋਲਡਿੰਗ ਨੂੰ ਲੱਗਦਾ ਹੈ ਕਿ 50 ਓਵਰਾਂ ਦੇ ਸਵਰੂਪ ਦਾ ਕੁਝ ਨਹੀਂ ਬਿਗੜਨ ਵਾਲਾ ਹੈ। ਹੋਲਡਿੰਗ ਨੇ ਇਕ ਲਾਈਵ ਚੈਟ ਦੌਰਾਨ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਆਈ.ਸੀ. ਸੀ. ਕਦੇ 50 ਓਵਰਾਂ ਦੀ ਕ੍ਰਿਕਟ ਨੂੰ ਹਟਾਉਣਾ ਚਾਹੇਗੀ ਕਿਉਂਕਿ ਜਿੱਥੋਂ ਤਕ  ਟੀ. ਵੀ. ਅਧਿਕਾਰਾਂ ਦਾ ਸਵਾਲ ਹੈ ਤਾਂ ਇਸ ਨਾਲ ਉਸਦੀ ਸਭ ਤੋਂ ਵੱਧ ਕਮਾਈ ਹੁੰਦੀ ਹੈ। ਇਸ ਨਾਲ ਉਸਦੀ ਕਮਾਈਵਿਚ ਵੀ ਭਾਰੀ ਗਿਰਾਵਟ ਆ ਜਾਵੇਗੀ।'' 

ਹੋਲਡਿੰਗ  ਟੀ-20 ਦੇ ਪ੍ਰਸ਼ੰਸਕਾਂ ਵਿਚ ਸ਼ਾਮਲ ਨਹੀਂ ਹੈ ਤੇ ਉਸ ਨੇ ਕਿਹਾ ਕਿ ਹੁਣ ਖੇਡ ਨੂੰ ਹੋਰ ਛੋਟਾ ਬਣਾਉਣ ਤੋਂ ਰੋਕਣਾ ਚਾਹੀਦਾ ਹੈ। ਉਸ ਨੇ ਕਿਹਾ, ''ਲੋਕ ਟੀ-20 ਦੇ ਤਾਬੜਤੋੜ ਅੰਦਾਜ਼ ਦਾ ਮਜ਼ਾ ਲੈਂਦੇ ਹਨ। ਜਦੋਂ 10-10 ਓਵਰਾਂ ਦਾ ਮੈਚ ਹੋਵੇਗਾ ਤਾਂ ਤੁਸੀਂ ਦੇਖੋਗੇ ਕਿ ਲੋਕਾਂ ਦਾ ਟੀ-20 ਵਿਚ ਮਨ ਨਹੀਂ ਲੱਗੇਗਾ ਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਕਿਸੇ ਮੋੜ 'ਤੇ ਲੋਕਾਂ ਨੂੰ 5-5 ਓਵਰਾਂ ਦੀ ਖੇਡ ਵੀ ਪਸੰਦ ਆਉਣ ਲੱਗੇਗਾ।''


Ranjit

Content Editor

Related News