ISL ਦੇ ਦੂਜੇ ਪੜਾਅ ਦਾ ਸ਼ਡਿਊਲ ਜਾਰੀ, 5 ਮਾਰਚ ਤੱਕ ਖੇਡੇ ਜਾਣਗੇ ਲੀਗ ਮੁਕਾਬਲੇ

Tuesday, Dec 21, 2021 - 09:29 PM (IST)

ਨਵੀਂ ਦਿੱਲੀ- ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਫੁੱਟਬਾਲ ਟੂਰਨਾਮੈਂਟ ਦੇ ਮੌਜੂਦਾ ਸੈਸ਼ਨ ਦਾ ਦੂਜਾ ਪੜਾਅ 10 ਜਨਵਰੀ ਤੋਂ ਸ਼ੁਰੂ ਹੋਵੇਗਾ ਤੇ 55 ਦਿਨਾਂ ਤੱਕ ਚੱਲੇਗਾ। ਮੌਜੂਦਾ ਚੈਂਪੀਅਨ ਮੁੰਬਈ ਸਿਟੀ ਐੱਫ. ਸੀ. ਫਿਲਹਾਲ ਲੀਗ ਵਿਚ ਚੋਟੀ 'ਤੇ ਹੈ ਪਰ ਜਮਸ਼ੇਦਪੁਰ ਐੱਫ. ਸੀ. ਤੇ ਹੈਦਰਾਬਾਦ ਐੱਫ. ਸੀ. ਤੋਂ ਸਖਤ ਟੱਕਰ ਮਿਲ ਰਹੀ ਹੈ। ਦੋ ਟੀਮਾਂ ਦੋ ਵਾਰ ਦੇ ਜੇਤੂ ਚੇਨਈਯਿਨ ਐੱਫ. ਸੀ. ਵੀ ਲੈਅ ਵਿਚ ਹੈ ਤੇ ਪਿਛਲੇ ਸੈਸ਼ਨ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਪਿੱਛੇ ਛੱਡਦੇ ਹੋਏ ਸੈਮੀਫਾਈਨਲ ਵਿਚ ਪਹੁੰਚਣ ਦੇ ਲਈ ਬੇਤਾਬ ਹੈ।

ਇਹ ਖ਼ਬਰ ਪੜ੍ਹੋ- ਪਾਕਿਸਤਾਨ 'ਤੇ ਰੋਮਾਂਚਕ ਜਿੱਤ ਨਾਲ ਕੋਰੀਆ ਪਹਿਲੀ ਵਾਰ ਫਾਈਨਲ 'ਚ


ਲੀਗ ਦਾ ਪਹਿਲਾ ਗੇੜ 30 ਦਸੰਬਰ ਨੂੰ ਚੇਨਈਯਿਨ ਐੱਫ. ਸੀ. ਤੇ ਬੈਂਗਲੁਰੂ ਐੱਫ. ਸੀ. ਦੇ ਮੈਚ ਦੇ ਨਾਲ ਖਤਮ ਹੋਵੇਗਾ। ਚੋਟੀ ਦੀਆਂ ਚਾਰ ਟੀਮਾਂ ਤੇ ਅੰਕ ਸੂਚੀ ਵਿਚ ਹੇਠਲੇ ਸਥਾਨ 'ਤੇ ਕਾਬਜ਼ ਟੀਮਾਂ ਦੇ ਵਿਚ ਸਿਰਫ 8 ਅੰਕ ਦਾ ਅੰਤਰ ਹੈ। ਅਜਿਹੇ ਵਿਚ ਸਾਰੀਆਂ ਟੀਮਾਂ ਦੇ ਕੋਲ ਅੱਗੇ ਵਧਣ ਦਾ ਮੌਕਾ ਹੈ। ਜਨਵਰੀ ਵਿਚ ਟ੍ਰਾਂਸਫਰ ਮਾਰਕਟ (ਖਿਡਾਰੀਆਂ ਦੀ ਅਦਲਾ ਬਦਲੀ) ਵੀ ਖੁਲ ਜਾਵੇਗੀ ਤੇ ਕਲੱਬਾਂ ਨੂੰ ਲੀਗ ਸ਼ੀਲਡ ਤੇ ਆਈ. ਐੱਸ. ਐੱਲ. ਟਰਾਫੀ ਦੋਵਾਂ ਦੇ ਲਈ ਟੀਮ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ। ਲੀਗ ਦਾ ਆਖਰੀ ਮੁਕਾਬਲਾ ਐੱਫ. ਸੀ. ਗੋਆ ਤੇ ਕੇਰਲ ਬਲਾਸਟਰ ਦੇ ਵਿਚਾਲੇ ਪੰਜ ਮਾਰਚ ਨੂੰ ਖੇਡਿਆ ਜਾਵੇਗਾ। ਦੂਜੇ ਗੇੜ ਵਿਚ ਲੀਗ ਦੇ ਸਾਰੇ ਮੈਚ ਸ਼ਾਮ 7.30 ਮਿੰਟ ਤੋਂ ਖੇਡੇ ਜਾਣਗੇ।

ਇਹ ਖ਼ਬਰ ਪੜ੍ਹੋ- ਮੁਚੋਵਾ ਨੇ ਆਸਟਰੇਲੀਅਨ ਓਪਨ ਤੋਂ ਵਾਪਸ ਲਿਆ ਨਾਮ, ਇਹ ਵੱਡੇ ਖਿਡਾਰੀ ਵੀ ਹੋ ਚੁੱਕੇ ਹਨ ਬਾਹਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News