PCB ਨੇ ਸਟਾਰ ਸਪੋਰਟਸ ਦੇ ਇਸ਼ਤਿਹਾਰ ਨੂੰ ਲੈ ਕੇ ICC ਨੂੰ ਕੀਤੀ ਸ਼ਿਕਾਇਤ

Sunday, Jun 16, 2019 - 10:27 PM (IST)

PCB ਨੇ ਸਟਾਰ ਸਪੋਰਟਸ ਦੇ ਇਸ਼ਤਿਹਾਰ ਨੂੰ ਲੈ ਕੇ ICC ਨੂੰ ਕੀਤੀ ਸ਼ਿਕਾਇਤ

ਮਾਨਚੈਸਟਰ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਮੇਜ਼ਬਾਨ ਪ੍ਰਸਾਰਕ ਸਟਾਰ ਸਪੋਰਟਸ ਦੇ ਇਸ਼ਤਿਹਾਰ (ਟੀ. ਵੀ. ਸੀ.) ਨੂੰ ਲੈ ਕੇ ਆਈ. ਸੀ. ਸੀ. ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਨੂੰ ਉਸ ਨੇ 'ਇਤਰਾਜ਼ਯੋਗ' ਕਰਾਰ ਦਿੱਤਾ ਹੈ। ਆਈ. ਸੀ. ਸੀ. ਅਧਿਕਾਰੀਆਂ ਨੇ ਵੀ ਇਸ ਸਬੰਧ ਵਿਚ ਪ੍ਰਸਾਰਕ ਨਾਲ ਗੱਲਬਾਤ ਕੀਤੀ ਹੈ ਅਤੇ ਉਸ ਨੇ ਪੀ. ਸੀ. ਬੀ. ਦੇ ਇਤਰਾਜ਼ ਤੋਂ ਜਾਣੂ ਕਰਵਾਇਆ ਹੈ। 
ਇਥੋਂ ਤਕ ਕਿ ਬੀ. ਸੀ. ਸੀ. ਆਈ. ਅਧਿਕਾਰੀ ਵੀ ਇਸ ਮਾਮਲੇ ਤੋਂ ਜਾਣੂ ਹਨ ਪਰ ਉਨ੍ਹਾਂ ਨੇ ਇਸ ਤੋਂ ਦੂਰ ਰਹਿਣਾ ਹੀ ਠੀਕ ਸਮਝਿਆ ਕਿਉਂਕਿ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, ''ਹਾਂ, ਅਹਿਸਾਨ ਮਨੀ ਨੇ ਪੀ. ਸੀ. ਬੀ. ਵਲੋਂ ਆਈ. ਸੀ. ਸੀ.  ਕੋਲ ਇਤਰਾਜ਼ ਦਰਜ ਕਰਵਾਇਆ ਹੈ। ''
ਭਾਰਤ ਤੇ ਪਾਕਿਸਤਾਨ ਵਿਚਾਲੇ ਐਤਵਾਰ ਨੂੰ ਮੈਚ ਤੋਂ ਪਹਿਲਾਂ ਸਟਾਰ ਸਪੋਰਟਸ ਨੇ ਇਕ ਇਸ਼ਤਿਹਾਰ ਤਿਆਰ ਕੀਤਾ ਸੀ, ਜਿਸ ਵਿਚ ਭਾਰਤੀ ਪ੍ਰਸ਼ੰਸਕ ਖੁਦ ਨੂੰ ਪਾਕਿਸਤਾਨੀ ਸਮਰਥਕ ਦਾ 'ਬਾਪ' ਕਹਿ ਰਿਹਾ ਹੈ। ਪਾਕਿਸਤਾਨੀ ਪ੍ਰਸ਼ੰਸਕ ਕਹਿੰਦਾ ਹੈ ਕਿ ਉਸ ਦੇ 'ਅੱਬੂ' ਨੇ ਕਿਹਾ ਕਿ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਅਤੇ ਉਦੋਂ ਭਾਰਤੀ ਪ੍ਰਸ਼ੰਸਕ ਕਹਿੰਦਾ ਹੈ, ''ਮੈਂ ਕਦੋਂ ਕਿਹਾ।''


author

Gurdeep Singh

Content Editor

Related News