ਅਸੀਂ ਜਿਹੜਾ ਰਸਤਾ ਚੁਣਿਆ ਹੈ, ਕੱਲ ਦੇ ਮੈਚ ਦੇ ਨਤੀਜੇ ਤੋਂ ਉਹ ਪ੍ਰਭਾਵਿਤ ਨਹੀਂ ਹੋਵੇਗਾ : ਸਿਮਨਸ

Saturday, Dec 21, 2019 - 07:34 PM (IST)

ਅਸੀਂ ਜਿਹੜਾ ਰਸਤਾ ਚੁਣਿਆ ਹੈ, ਕੱਲ ਦੇ ਮੈਚ ਦੇ ਨਤੀਜੇ ਤੋਂ ਉਹ ਪ੍ਰਭਾਵਿਤ ਨਹੀਂ ਹੋਵੇਗਾ : ਸਿਮਨਸ

ਨਵੀਂ ਦਿੱਲੀ : ਵੈਸਟਇੰਡੀਜ਼ ਦੇ ਮੁੱਖ ਕੋਚ ਫਿਲ ਸਿਮਨਸ ਨੂੰ ਲੱਗਦਾ ਹੈ ਕਿ ਉਸਦੀ ਟੀਮ ਦਾ ਸਰਵਸ੍ਰੇਸਠ ਪ੍ਰਦਰਸ਼ਨ ਵੀ ਸ਼ਾਇਦ ਐਤਵਾਰ ਨੂੰ ਇੱਥੇ ਭਾਰਤ ਨੂੰ ਹਰਾਉਣ ਲਈ ਕਾਫੀ ਨਹੀਂ ਹੋਵੇਗਾ ਪਰ ਕੈਰੇਬੀਆਈ ਟੀਮ ਨੇ ਉਸਦੇ ਮਾਰਗਦਰਸ਼ਨ ਵਿਚ ਜਿਹੜੀ ਦਿਸ਼ਾ ਫੜੀ ਹੈ, ਉਹ ਇਸਦੇ ਨਤੀਜੇ ਤੋਂ ਪ੍ਰਭਾਵਿਤ ਨਹੀਂ ਹੋਵੇਗੀ। ਸਾਬਕਾ ਖਿਡਾਰੀ ਸਿਮਨਸ ਨੂੰ ਅਕਤੂਬਰ ਵਿਚ ਦੁਬਾਰਾ ਵੈਸਟਇੰਡੀਜ਼ ਦਾ ਕੋਚ ਨਿਯੁਕਤ ਕੀਤਾ ਗਿਆ।

PunjabKesari

ਸਿਮਨਸ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਸਾਰੇ ਖਿਡਾਰੀ ਜਾਣਦੇ ਹਨ ਕਿ ਅਸੀਂ ਕੱਲ  ਆਪਣਾ ਸਰਵਸ੍ਰੇਸ਼ਠ ਖੇਡਣਾ ਚਾਹੁੰਦੇ ਹਾਂ ਤੇ ਹਾਲਾਂਕਿ ਅਸੀਂ ਆਪਣਾ ਸਰਵਸਰੇਸ਼ਠ ਵੀ ਖੇਡੀਏ ਤੇ ਅਸੀਂ ਸ਼ਾਦਿ ਜਿੱਤ ਨਾ ਸਕੀਏ।'' ਉਸ ਨੇ ਕਿਹਾ, ''ਅਹਿਮ ਚੀਜ਼ ਇਹ ਹੈ ਕਿ ਅਸੀਂ ਕੁਝ ਬਣਾਉਣ ਦੀ ਕੋਸ਼ਿਸ ਕਰ ਰਹੇ ਹਾਂ ਤੇ ਕੱਲ ਦੇ ਮੈਚ ਤੋਂ ਉਹ ਦਿਸ਼ਾ ਪ੍ਰਭਾਵਿਤ ਨੀਂ ਹੋਵੇਗੀ, ਜਿਸ ਵਿਚ ਅਸੀਂ ਵਧ ਰਹੇ ਹਾਂ ਪਰ ਅਸੀਂ ਕੁਝ ਨਿਰਮਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅਸੀਂ ਉਸ ਦਿਸ਼ਾ ਵਿਚ ਵਧਣਾ ਜਾਰੀ ਰੱਖਾਂਗੇ।''


Related News