ਪੰਤ ਫਿਰ ਫੇਲ, ਸੋਸ਼ਲ ਮੀਡੀਆ ''ਤੇ ਉੱਡਿਆ ਮਜ਼ਾਕ

Wednesday, Dec 11, 2019 - 10:08 PM (IST)

ਪੰਤ ਫਿਰ ਫੇਲ, ਸੋਸ਼ਲ ਮੀਡੀਆ ''ਤੇ ਉੱਡਿਆ ਮਜ਼ਾਕ

ਨਵੀਂ ਦਿੱਲੀ— ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇਕ ਵਾਰ ਫਿਰ ਤੋਂ ਟਰੋਲਿੰਗ ਦਾ ਸ਼ਿਕਾਰ ਹੋ ਗਏ। ਦਰਅਸਲ ਭਾਰਤੀ ਟੀਮ ਵੈਸਟਇੰਡੀਜ਼ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਵਾਨਖੇੜੇ ਸਟੇਡੀਅਮ 'ਚ ਖੇਡ ਰਹੀ ਹੈ। ਪਹਿਲੀ ਵਿਕਟ ਦੇ ਲਈ ਭਾਵੇਂ ਹੀ ਰੋਹਿਤ ਸ਼ਰਮਾ ਤੇ ਕੇ. ਐੱਲ. ਰਾਹੁਲ ਨੇ ਭਾਰਤੀ ਟੀਮ ਨੂੰ ਮਜ਼ਬੂਤ ਸ਼ੁਰੂਆਤ ਦੇ ਦਿੱਤੀ ਪਰ ਜਦੋਂ ਕਪਤਾਨ ਕੋਹਲੀ ਨੇ ਰਨ ਗਤੀ ਹੋਰ ਤੇਜ਼ ਕਰਨ ਦੇ ਲਈ ਰਿਸ਼ਭ ਪੰਤ ਨੂੰ ਕ੍ਰੀਜ਼ 'ਤੇ ਭੇਜਿਆ ਤਾਂ ਉਹ ਜ਼ੀਰੋ 'ਤੇ ਆਊਟ ਹੋ ਗਏ।
ਰਿਸ਼ਭ ਪੰਤ ਮੈਚ ਦੇ ਦੌਰਾਨ ਇਕ ਵਾਰ ਫਿਰ ਤੋਂ ਗਲਤ ਸ਼ਾਟ ਖੇਡਣ ਦੇ ਚੱਕਰ 'ਚ ਆਊਟ ਹੋ ਗਿਆ। ਪੋਲਾਰਡ ਦੀ ਇਕ ਗੇਂਦ 'ਤੇ ਆਫ ਸਾਈਡ 'ਤੇ ਲੰਮਾ ਛੱਕਾ ਲਗਾਉਣ ਦੇ ਚੱਕਰ 'ਚ ਪੰਤ ਬਾਊਂਡਰੀ 'ਤੇ ਖੜ੍ਹੇ ਜੇਸਨ ਹੋਲਡਰ ਨੂੰ ਸਿੱਧਾ ਕੈਚ ਕਰਵਾ ਦਿੱਤਾ। ਨਾਲ ਹੀ ਪੰਤ ਦੇ ਇਕ ਵਾਰ ਫਿਰ ਤੋਂ ਜਲਦ ਆਊਟ ਹੋਣ 'ਤੇ ਸੋਸ਼ਲ ਮੀਡੀਆ 'ਤੇ ਉਸਦੀ ਟਰੋਲਿੰਗ ਹੋਈ।
ਦੇਖੋਂ ਟਵੀਟਸ—


author

Gurdeep Singh

Content Editor

Related News