ਅਰਬਪਤੀ ਬਣਿਆ ਤਾਂ ਪਾਕਿ ਦਾ ਇਹ ਕ੍ਰਿਕਟਰ ਰਹਿਣਾ ਚਾਹੁੰਦਾ ਹੈ ਭਾਰਤ ''ਚ

5/10/2020 11:19:45 PM

ਨਵੀਂ ਦਿੱਲੀ— ਪਾਕਿਸਤਾਨ ਦੇ ਦਿੱਗਜ ਖਿਡਾਰੀ ਸ਼ੋਏਬ ਅਖਤਰ ਨੇ ਕਿਹਾ ਹੈ ਕਿ ਉਹ ਭਾਰਤ 'ਚ ਰਹਿਣਾ ਚਾਹੁੰਦੇ ਹਨ। ਹੈਰਾਨ ਨਾ ਹੋਵੇ, ਇਸ ਦੇ ਲਈ ਉਨ੍ਹਾਂ ਨੇ ਇਕ 'ਸ਼ਰਤ' ਰੱਖੀ ਹੈ। ਅਖਤਰ ਨੇ ਕਿਹਾ ਜੇਕਰ ਉਹ ਅਰਬਪਤੀ ਬਣ ਗਏ ਤਾਂ ਮੁੰਬਈ 'ਚ ਰਹਿਣਗੇ। ਅਖਤਰ ਨੇ ਨਾਲ ਹੀ ਦੱਸਿਆ ਕਿ ਉਹ ਭਾਰਤ ਤੋਂ ਜਿੰਨਾ ਵੀ ਪੈਸਾ ਕਮਾਉਂਦੇ ਹਨ, ਉਸਦਾ 30 ਫੀਸਦੀ ਉਹ ਇਸੇ ਦੇਸ਼ 'ਚ ਦਾਨ ਕਰ ਦਿੰਦੇ ਹਨ। ਅਖਤਰ ਨੇ ਹੇਲੋ ਐਪ 'ਤੇ ਇਕ ਵੀਡੀਓ ਸੇਸ਼ਨ 'ਚ ਕਿਹਾ ਕਿ ਮੈਂ ਜਿੰਨਾ ਵੀ ਭਾਰਤ ਤੋਂ ਕਮਾਉਂਦਾ ਹਾਂ, ਉਸਦਾ 30 ਫੀਸਦੀ ਹਿੱਸਾ ਇੱਥੇ ਦਾਨ ਕਰ ਦਿੰਦਾ ਹਾਂ। ਜੇਕਰ ਹੁਣ ਅਰਬਪਤੀ ਬਣ ਗਿਆ ਤਾਂ ਮੈਂ ਮੁੰਬਈ 'ਚ ਰਹਿ ਚਾਹਾਂਗਾ। ਉਨ੍ਹਾਂ ਨੇ ਦੱਸਿਆ ਕਿ ਕਸ਼ਮੀਰ 'ਚ ਜਦੋ 2005 'ਚ ਭੂਚਾਲ ਆਇਆ ਸੀ ਤਾਂ ਉਨ੍ਹਾਂ ਨੇ ਕਈ ਭਾਰਤੀਆਂ ਨੂੰ ਸਪੋਰਟ ਕੀਤਾ ਸੀ ਤੇ ਉਹ ਪਾਕਿਸਤਾਨ 'ਚ ਵੀ ਹਿੰਦੂਆਂ ਦੀ ਵੀ ਮਦਦ ਕਰਦੇ ਰਹੇ ਹਨ।

PunjabKesari
ਅਖਤਰ ਨੇ ਅੱਗੇ ਕਿਹਾ ਕਿ ਉਹ ਹਰ ਵਿਅਕਤੀ ਨੂੰ ਪਿਆਰ ਕਰਦੇ ਹਨ, ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ। ਉਨ੍ਹਾਂ ਨੇ ਕਿਹਾ ਕਿ ਮੈਂ ਅੰਦਰ ਤੋਂ ਬਹੁਤ ਨਰਮ ਹਾਂ ਪਰ ਬਾਹਰ ਤੋਂ ਮੇਰੀ ਇਮੋਜ ਅਜਿਹੀ ਹੈ ਕਿ ਬਹੁਤ ਸੀਰੀਅਸ ਹਾਂ ਤੇ ਇਕ ਆਕ੍ਰਾਮਕ ਪੇਸਰ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ਾਹਰੁਖ ਖਾਨ ਤੋਂ ਉਨ੍ਹਾਂ ਨੇ ਫੈਂਸ ਨੂੰ ਪਿਆਰ ਕਰਨਾ ਸਿੱਖਿਆ ਹੈ। ਅਖਤਰ ਨੇ ਕਿਹਾ ਰਿ ਸ਼ਾਹਰੁਖ ਆਪਣੇ ਫੈਂਸ ਨੂੰ ਇੰਝ ਮਿਲਦੇ ਹਨ ਜਿਵੇਂ ਬਹੁਤ ਸਮੇਂ ਬਾਅਦ ਮਿਲਦੇ ਹਨ। ਉਹ ਮੇਰੇ ਵੱਡੇ ਭਰਾ ਵਰਗੇ ਹਨ, ਜਿਵੇਂ ਆਮਿਰ ਖਾਨ ਹਨ। ਅਖਤਰ ਸ਼ਾਹਰੁਖ ਦੇ ਮਾਲਿਕਾਨਾ ਹਕ ਵਾਲੀ ਆਈ. ਪੀ. ਐੱਲ. ਟੀਮ ਕੋਲਕਾਤਾ ਤੋਂ ਵੀ ਖੇਡ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Content Editor Gurdeep Singh