ਦੁਨੀਆ ਦਾ ਇਕਲੌਤਾ ਓਪਨਰ ਬੱਲੇਬਾਜ਼ ਜੋ ਟੈਸਟ 'ਚ ਕਦੇ ਆਊਟ ਨਹੀਂ ਹੋਇਆ

Monday, Jun 14, 2021 - 08:30 PM (IST)

ਨਵੀਂ ਦਿੱਲੀ- ਕ੍ਰਿਕਟ ਦੀ ਦੁਨੀਆ 'ਚ ਕਈ ਅਜਿਹੇ ਕਿੱਸੇ ਹਨ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਅਜਿਹਾ ਹੀ ਇਕ ਕਿੱਸਾ ਹੈ ਇੰਗਲੈਂਡ ਦੇ ਐਂਡੀ ਲੋਇਡ ਦਾ। ਇੰਗਲੈਂਡ ਦੇ ਐਂਡੀ ਲੋਇਡ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਇਕਲੌਤੇ ਅਜਿਹੇ ਓਪਨਰ ਹਨ ਜੋ ਟੈਸਟ 'ਚ ਕਦੇ ਆਊਟ ਨਹੀਂ ਹੋਏ ਪਰ ਇਸ ਦੇ ਪਿੱਛੇ ਇਕ ਦਿਲਚਸਪ ਘਟਨਾ ਹੈ। ਦਰਅਸਲ ਲੋਇਡ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਮੈਚ ਬਰਮਿੰਘਮ ਦੇ ਮੈਦਾਨ 'ਤੇ ਵੈਸਟਇੰਡੀਜ਼ ਵਿਰੁੱਧ ਖੇਡਿਆ ਸੀ। ਆਪਣੇ ਪਹਿਲੇ ਹੀ ਟੈਸਟ 'ਚ ਜਦੋਂ ਇੰਗਲੈਂਡ ਵਲੋਂ ਲੋਇਡ ਨੇ ਓਪਨਿੰਗ ਕੀਤੀ ਤਾਂ ਉਸਦੇ ਨਾਲ ਇਕ ਹਾਦਸਾ ਹੋ ਗਿਆ। ਹੋਇਆ ਇਹ ਕਿ ਜਦੋ ਉਹ 10 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਸਨ ਤਾਂ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਮੈਕਲਮ ਮਾਰਸ਼ਲ ਦੀ ਇਕ ਖਤਰਨਾਕ ਬਾਊਂਸਰ ਉਸਦੇ ਹੈਲਮਟ 'ਤੇ ਜਾ ਲੱਗੀ। ਜਿਸ ਦੌਰਾਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀ ਹੋਣ ਕਾਰਨ ਤੁਰੰਤ ਹੀ ਐਂਡੀ ਨੂੰ ਬੱਲੇਬਾਜ਼ੀ ਛੱਡ ਹਸਪਤਾਲ ਜਾਣਾ ਪਿਆ ਸੀ। ਉਨ੍ਹਾਂ ਨੂੰ ਬਹੁਤ ਸਮੇਂ ਤੱਕ ਹਸਪਤਾਲ 'ਚ ਰਹਿਣਾ ਪਿਆ ਸੀ।


ਬਦਕਿਸਮਤੀ ਨਾਲ ਐਂਡੀ ਫਿਰ ਵਾਪਸ ਟੈਸਟ ਮੈਚ ਖੇਡਣ ਨਹੀਂ ਆਇਆ। ਇਹੀ ਨਹੀਂ ਇਹ ਉਸਦੇ ਕਰੀਅਰ ਦਾ ਆਖਰੀ ਟੈਸਟ ਮੈਚ ਸਾਬਤ ਹੋਇਆ। ਸੱਟ ਇੰਨੀ ਗੰਭੀਰ ਸੀ ਕਿ ਉਸਦੀ ਵਾਪਸੀ ਫਿਰ ਟੈਸਟ ਕ੍ਰਿਕਟ 'ਚ ਨਹੀਂ ਹੋ ਸਕੀ। ਐਂਡੀ ਲੋਇਡ ਦਾ ਨਾਂ ਅਜਿਹੇ ਖਿਡਾਰੀਆਂ 'ਚ ਸ਼ਾਮਲ ਹੋ ਗਿਆ, ਜਿਸਦਾ ਟੈਸਟ ਕਰੀਅੜ ਦਾ ਆਗਾਜ ਹੀ ਟੈਸਟ ਕਰੀਅਰ ਦਾ ਅੰਤ ਹੋ ਗਿਆ। ਇਸ ਤਰ੍ਹਾਂ ਨਾਲ ਲੋਇਡ ਟੈਸਟ ਕ੍ਰਿਕਟ ਦੇ ਇਤਿਹਾਸ ਦੇ ਇਕਲੌਤੇ ਅਜਿਹੇ ਓਪਨਰ ਬੱਲੇਬਾਜ਼ ਬਣ ਗਏ ਜੋ ਕਦੇ ਆਊਟ ਨਹੀਂ ਹੋਇਆ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ 'ਚ ਡੈਬਿਊ 14 ਜੂਨ 1984 ਨੂੰ ਭਾਵ ਅੱਜ ਦੇ ਹੀ ਦਿਨ ਕੀਤਾ ਸੀ।

ਇਹ ਖ਼ਬਰ ਪੜ੍ਹੋ- WTC ਫਾਈਨਲ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇ ਕਰੋੜ ਰੁਪਏ, ICC ਨੇ ਦਿੱਤੀ ਜਾਣਕਾਰੀ


ਐਂਡੀ ਨੇ 3 ਵਨ ਡੇ ਮੈਚ ਵੀ ਆਪਣੇ ਇੰਟਰਨੈਸ਼ਨਲ ਕਰੀਅਰ 'ਚ ਖੇਡੇ ਸਨ। ਇਸ ਦੌਰਾਨ ਉਨ੍ਹਾਂ ਨੇ 101 ਦੌੜਾਂ ਬਣਾਈਆਂ ਸਨ। ਵਨ ਡੇ 'ਚ ਉਸਦਾ ਟਾਪ ਸਕੋਰ 49 ਦੌੜਾਂ ਰਿਹਾ ਸੀ। ਭਾਵੇਂ ਹੀ ਇੰਟਰਨੈਸ਼ਨਲ ਕਰੀਅਰ 'ਚ ਐਂਡੀ ਕੁਝ ਕਮਾਲ ਨਹੀਂ ਕਰ ਸਕੇ ਸਨ ਪਰ ਉਸਦਾ ਫਸਟ ਕਲਾਸ ਕ੍ਰਿਕਟ ਕਰੀਅਰ ਸ਼ਾਨਦਾਰ ਰਿਹਾ ਸੀ। 312 ਫਸਟ ਕਲਾਸ ਮੈਚ 'ਚ ਉਨ੍ਹਾਂ ਨੇ 17211 ਦੌੜਾਂ ਬਣਾਈਆਂ ਸਨ, ਜਿਸ 'ਚ 29 ਸੈਂਕੜੇ ਅਤੇ 87 ਅਰਧ ਸੈਂਕੜੇ ਸ਼ਾਮਲ ਸਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News