ਜਾਪਾਨ ਓਲੰਪਿਕ ਮਿਊਜ਼ੀਅਮ 'ਚ ਰੱਖੀ ਜਾਵੇਗੀ ਓਲੰਪਿਕ ਮਸ਼ਾਲ

08/31/2020 7:59:02 PM

ਟੋਕੀਓ– ਓਲੰਪਿਕ ਮਸ਼ਾਲ ਨੂੰ ਇਕ ਮਹੀਨਾ ਪਹਿਲਾਂ ਟੋਕੀਓ ਦੇ ਨੈਸ਼ਨਲ ਸਟੇਡੀਅਮ ਵਿਚ ਜਗਾਇਆ ਜਾਣੀ ਸੀ ਪਰ ਹੁਣ ਉਸ ਨੂੰ ਇਸ ਤੋਂ ਕੁਝ ਕਦਮ ਦੂਰੀ 'ਤੇ ਸਥਿਤ ਇਕ ਮਿਊਜ਼ੀਅਮ ਵਿਚ ਰੱਖਿਆ ਜਾਵੇਗਾ। ਓਲੰਪਿਕ ਮਸ਼ਾਲ ਮਾਰਚ ਵਿਚ ਯੂਨਾਨ ਤੋਂ ਜਾਪਾਨ ਪਹੁੰਚੀ ਸੀ ਪਰ ਇਸ ਨੂੰ ਆਮ ਲੋਕਾਂ ਦੇ ਦੇਖਣ ਲਈ ਨਹੀਂ ਰੱਖਿਆ ਗਿਆ ਸੀ ਕਿਉਂਕਿ ਕੋਵਿਡ-19 ਮਹਾਮਾਰੀ ਦੇ ਕਾਰਣ ਓਲੰਪਿਕ ਨੂੰ ਅਗਲੇ ਸਾਲ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

PunjabKesari
ਟੋਕੀਓ ਓਲੰਪਿਕ ਕਮੇਟੀ ਦੇ ਮੁਖੀ ਯੋਸ਼ਿਰੋ ਮੋਰੀ ਤੇ ਓਲੰਪਿਕ ਕਮੇਟੀ ਦੇ ਮੁਖੀ ਯਾਸੁਹਿਰੋ ਯਾਮਾਸ਼ਿਤੋ ਨੇ ਸੋਮਵਾਰ ਨੂੰ ਇਕ ਸਮਾਰੋਹ ਵਿਚ ਇਸ ਮਸ਼ਾਲ ਦੀ ਘੁੰਡ ਚੁਕਾਈ ਕੀਤੀ। ਮਸ਼ਾਲ ਹੁਣ ਮੰਗਲਵਾਰ ਤੋਂ ਘੱਟ ਤੋਂ ਘੱਟ ਦੋ ਮਹੀਨਿਆਂ ਤਕ ਜਾਪਾਨ ਓਲੰਪਿਕ ਮਿਊਜ਼ੀਅਮ ਵਿਚ ਰੱਖੀ ਜਾਵੇਗੀ। ਦਰਸ਼ਕ ਕੁਝ ਨਿਯਮਾਂ ਦੀ ਪਾਲਣਾ ਕਰਕੇ ਹੀ ਇਸ ਮਿਊਜ਼ੀਅਮ ਵਿਚ ਜਾ ਸਕਦੇ ਹਨ, ਜਿਹੜਾ ਨਵੇਂ ਸਟੇਡੀਅਮ ਦੇ ਨੇੜੇ ਹੀ ਸਥਿਤ ਹੈ।


Gurdeep Singh

Content Editor

Related News