ਨੇਪਾਲ ਟੀਮ ‘ਕ੍ਰਿਕਟ ਵਿਸ਼ਵ ਕੱਪ ਲੀਗ-2 ਲੜੀ’ ਤੋਂ ਪਹਿਲਾਂ NCA ''ਚ ਟ੍ਰੇਨਿੰਗ ਲਵੇਗੀ
Tuesday, Aug 13, 2024 - 01:17 PM (IST)

ਕਾਠਮੰਡੂ–ਨੇਪਾਲ ਕ੍ਰਿਕਟ ਟੀਮ ਕੈਨੇਡਾ ਵਿਚ ਹੋਣ ਵਾਲੀ ‘ਕ੍ਰਿਕਟ ਵਿਸ਼ਵ ਕੱਪ ਲੀਗ 2 ਲੜੀ’ ਦੀਆਂ ਤਿਆਰੀਆਂ ਦੇ ਤਹਿਤ ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਟ੍ਰੇਨਿੰਗ ਲਵੇਗੀ। ਨੇਪਾਲ ਦੀ ਟੀਮ ਤਿਕੋਣੀ ਲੜੀ ਖੇਡਣ ਲਈ ਕੈਨੇਡਾ ਜਾਣ ਤੋਂ ਪਹਿਲਾਂ ਦੋ ਹਫਤਿਆਂ ਲਈ ਐੱਨ. ਸੀ. ਏ. ਵਿਚ ਅਭਿਆਸ ਕਰੇਗੀ। ਇਸ ਲੜੀ ਵਿਚ ਕੈਨੇਡਾ ਤੇ ਨੇਪਾਲ ਦੇ ਨਾਲ ਓਮਾਨ ਦੀ ਟੀਮ ਵੀ ਹਿੱਸਾ ਲਵੇਗੀ। ਨੇਪਾਲ ਇਸ ਸਮੇਂ ਲੀਗ 2 ਦੀ ਅੰਕ ਸੂਚੀ ਵਿਚ 6ਵੇਂ ਸਥਾਨ ’ਤੇ ਹੈ।