ਸ਼ੁਭੰਕਰ ਡਬਲਯੂ. ਜੀ. ਸੀ. ਮੈਕਸੀਕੋ ''ਚ ਸਾਂਝੇ ਤੌਰ ''ਤੇ 19ਵੇਂ ਸਥਾਨ ''ਤੇ
Saturday, Feb 23, 2019 - 01:04 AM (IST)
ਮੈਕਸੀਕੋ— ਭਾਰਤ ਦੇ ਸ਼ੁਭੰਕਰ ਸ਼ਰਮਾ ਨੇ ਆਖਰੀ ਚਾਰ ਹੋਲ ਵਿਚ ਦੋ ਬਰਡੀਆਂ ਬਣਾ ਕੇ ਵਿਸ਼ਵ ਗੋਲਫ ਚੈਂਪੀਅਨਸ਼ਿਪ-ਮੈਕਸੀਕੋ ਦੇ ਪਹਿਲੇ ਦੌਰ ਵਿਚ ਇਕ ਅੰਡਰ-70 ਦਾ ਸਕੋਰ ਬਣਾਇਆ ਤੇ ਉਹ ਸਾਂਝੇ ਤੌਰ 'ਤੇ 19ਵੇਂ ਸਥਾਨ 'ਤੇ ਹੈ। ਪਿਛਲੇ ਸਾਲ ਸ਼ੁਭੰਕਰ ਇਸ ਇਕ ਕਰੋੜ ਦੋ ਲੱਖ ਪੰਜਾਹ ਹਜ਼ਾਰ ਡਾਲਰ ਇਨਾਮੀ ਟੂਰਨਾਮੈਂਟ ਵਿਚ ਸਾਂਝੇ ਤੌਰ 'ਤੇ 9ਵੇਂ ਸਥਾਨ 'ਤੇ ਰਿਹਾ ਸੀ। ਪਹਿਲੇ ਦੌਰ ਤੋਂ ਬਾਅਦ ਰੋਰੀ ਮੈਕਲਰਾਏ (63) ਚੋਟੀ 'ਤੇ ਚੱਲ ਰਿਹਾ ਹੈ, ਜਦਕਿ ਡਸਟਿਨ ਜਾਨਸਨ (64) ਉਸ ਤੋਂ ਇਕ ਸ਼ਾਟ ਪਿੱਛੇ ਹੈ।
