ਪਾਕਿ ''ਚ ਫਿਰ ਪਰਤਿਆ ਗਲੀ ਕ੍ਰਿਕਟ ਦਾ ਜਾਦੂ, ਖਿਡਾਰੀ ਚੁਣਨ ਲਈ ਲੱਭਿਆ ਇਹ ਅਨੋਖਾ ਤਰੀਕਾ

10/31/2019 2:11:05 PM

ਇਸਲਾਮਾਬਾਦ : ਅੱਜ ਕੱਲ ਖੇਡ ਵਿਚ ਦਰਸ਼ਕਾਂ ਨੂੰ ਖਿੱਚਣ ਲਈ ਤਰ੍ਹਾਂ ਤਰ੍ਹਾਂ ਦੇ ਪ੍ਰਯੋਗ ਕੀਤੇ ਜਾਂਦੇ ਹਨ ਪਰ ਪਿਛਲੇ ਚੁਝ ਸਮੇਂ ਤੋਂ ਕ੍ਰਿਕਟ ਵਿਚ ਵੀ ਸਾਨੂੰ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ। ਖਾਸਕਰ ਫ੍ਰੈਂਚਾਈਜ਼ੀ ਕ੍ਰਿਕਟ ਟੂਰਨਾਮੈਂਟ ਵਿਚ ਅਜਿਹਾ ਹੋਣਾ ਕੋਈ ਨਵੀਂ ਗੱਲ ਨਹੀਂ ਹੈ ਅਤੇ ਇੱਥੇ ਨਵੇਂ-ਨਵੇਂ ਤਜ਼ਰਬੇ ਹੁੰਦੇ ਹੀ ਰਹਿੰਦੇ ਹਨ। ਅਜਿਹੇ ਦੌਰ ਵਿਚ ਜਦੋਂ ਇੰਨੀ ਜ਼ਿਆਦਾ ਕ੍ਰਿਕਟ ਖੇਡੀ ਜਾ ਰਹੀ ਹੈ, ਫ੍ਰੈਂਚਾਈਜ਼ੀ ਮਾਲਕਾਂ ਲਈ ਦਰਸ਼ਕਾਂ ਦੇ ਸਾਹਮਣੇ ਕੁਝ ਨਵਾਂ ਕਰਨ ਦੀ ਚੁਣੌਤੀ ਲਗਾਤਾਰ ਬਣੀ ਰਹਿੰਦੀ ਹੈ। ਹਾਲਾਂਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੋਈ ਵੀ ਫ੍ਰੈਂਚਾਈਜ਼ੀ ਟੂਰਨਾਮੈਂਟ ਆਈ. ਪੀ. ਐੱਲ. ਜਿੰਨੀ ਸਫਲਤਾ ਤੱਕ ਪਹੁੰਚਦਾ ਨਹੀਂ ਦਿਸ ਰਿਹਾ ਹੈ, ਜਿਸ ਨੇ ਨਾ ਸਿਰਫ ਆਰਥਿਕ ਤੌਰ ਨਾਲ ਆਪਣੀਆਂ ਜੜਾਂ ਜਮਾਈਆਂ ਹਨ ਸਗੋਂ ਪ੍ਰਸਿੱਧੀ ਦੇ ਮਾਮਲੇ ਵਿਚ ਵੀ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ। ਬਾਵਜੂਦ ਇਸ ਦੇ ਆਪਣੇ ਨਵੇਂ ਐਕਸਪੈਰੀਮੈਂਟ ਅਤੇ ਕੁਝ ਨਵਾਂ ਕਰਨ ਦੀ ਰਵਾਇਤ ਕਾਰਨ ਆਸਟਰੇਲੀਆ ਦੀ ਬਿਗ ਬੈਸ਼ ਲੀਗ ਨੇ ਵੀ ਕ੍ਰਿਕਟ ਪ੍ਰਸ਼ੰਸਕਾਂ ਦੇ ਦਿਲਾਂ ਵਿਚ ਖਾਸ ਜਗ੍ਹਾ ਬਣਾਈ ਹੈ।

PunjabKesari

ਆਸਟਰੇਲੀਆ ਦੀ ਬਿਗ ਬੈਸ਼ ਲੀਗ ਤੋਂ ਸਬਕ ਲੈਂਦਿਆਂ ਹੁਣ ਪਾਕਿਸਤਾਨ ਸੁਪਰ ਲੀਗ ਨੇ ਵੀ ਕੁਝ ਨਵਾਂ ਕਰਨ ਦੀ ਸੋਚੀ ਹੈ। ਇਹੀ ਵਜ੍ਹਾ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਘਰੇਲੂ ਟੂਰਨਾਮੈਂਟ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਨਵੀਂ ਰਵਾਇਤ ਸ਼ੁਰੂ ਕਰੇਗਾ। ਇਸ ਦੇ ਤਹਿਤ ਪੀ. ਸੀ. ਬੀ. ਨੇ ਪਾਕਿਸਤਾਨ ਸੁਪਰ ਲੀਗ ਦੇ ਨਵੰਬਰ ਵਿਚ ਹੋਣ ਵਾਲੇ ਡ੍ਰਾਫਟ ਵਿਚ ਪੁੱਗਣ-ਪੁਗਾਟਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਗਲੀ ਕ੍ਰਿਕਟ ਦੇ ਪ੍ਰਸਿੱਧ ਸ਼ਬਦ ਪੁੱਗਣ-ਪੁਗਾਟੇ ਦੇ ਜ਼ਰੀਏ ਫ੍ਰੈਂਚਾਈਜ਼ੀ ਟੀਮਾਂ ਨੂੰ ਪੀ. ਐੱਸ. ਐੱਲ. ਡ੍ਰਾਫਟ ਵਿਚ ਪਹਿਲਾਂ ਖਿਡਾਰੀ ਚੁਣਨ ਦਾ ਅਧਿਕਾਰ ਦਿੱਤਾ ਜਾਵੇਗਾ।

PunjabKesari

ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਸੁਪਰ ਲੀਗ ਦੇ 5ਵੇਂ ਸੀਜ਼ਨ ਲਈ ਨਵੰਬਰ ਵਿਚ ਹੋਣ ਵਾਲੇ ਡ੍ਰਾਫਟ ਲਈ ਫ੍ਰੈਂਚਾਈਜ਼ੀ ਟੀਮਾਂ ਦੇ ਨੁਮਾਈਂਦੇ ਮੀਨਾਰ-ਏ-ਪਾਕਿਸਤਾਨ ਜਾਂ ਗੱਦਾਫੀ ਸਟੇਡੀਅਮ ਵਿਚ ਪੁੱਗਣ-ਪੁਗਾਟੇ ਲਈ ਇਕੱਠੇ ਹੋਣਗੇ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਘਰੇਲੂ ਕ੍ਰਿਕਟ ਵਿਚ ਟਾਸ ਦੀ ਭੂਮਿਕਾ ਖਤਮ ਕਰ ਦਿੱਤੀ ਸੀ ਤਾਂ ਜੋ ਮੇਜ਼ਬਾਨ ਟੀਮ ਘਰੇਲੂ ਸਾਡੀਡ ਹੋਣ ਦਾ ਫਾਇਦਾ ਨਾ ਚੁੱਕ ਸਕੇ। ਸੂਤਰਾਂ ਮੁਤਾਬਕ, ਪਾਕਿਸਤਾਨ ਕ੍ਰਿਕਟ ਬੋਰਡ ਨੇ ਇਹ ਵਿਚਾਰ ਆਸਟਰੇਲੀਆ ਬਿਗ ਬੈਸ਼ ਲੀਗ ਟੂਰਨਾਮੈਂਟ ਤੋਂ ਲਿਆ ਹੈ। ਦੱਸ ਦਈਏ ਕਿ ਬਿਗ ਬੈਸ਼ ਲੀਗ ਸਾਲ 2018 ਵਿਚ ਸਿੱਕੇ ਦੀ ਜਗ੍ਹਾ ਬੈਟ ਨੂੰ ਉੱਛਾਲ ਕੇ ਟਾਸ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ। ਪਾਕਿਸਤਾਨ ਸੁਪਰ ਲੀਗ ਦਾ 5ਵਾਂ ਸੈਸ਼ਨ ਅਗਲੇ ਸਾਲ 20 ਫਰਵਰੀ ਤੋਂ ਸ਼ੁਰੂ ਹੋ ਕੇ 22 ਮਾਰਚ ਤੱਕ ਚੱਲੇਗਾ। ਇਸ ਦੇ ਲਈ ਖਿਡਾਰੀਆਂ ਦਾ ਡ੍ਰਾਫਟ ਨਵੰਬਰ ਵਿਚ ਆਯੋਜਿਤ ਹੋਵੇਗਾ।


Related News