550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਸ਼ਤੀ ਦੌੜਾਂ ਦਾ ਆਗਾਜ਼, ਤਿੰਨ ਦਿਨ ਤੱਕ ਚੱਲਣਗੇ ਇਹ ਮੁਕਾਬਲੇ

Wednesday, Oct 23, 2019 - 01:25 AM (IST)

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਸ਼ਤੀ ਦੌੜਾਂ ਦਾ ਆਗਾਜ਼, ਤਿੰਨ ਦਿਨ ਤੱਕ ਚੱਲਣਗੇ ਇਹ ਮੁਕਾਬਲੇ

ਸੁਲਤਾਨਪੁਰ ਲੋਧੀ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਨਰੇਸ਼ ਹੈਪੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 50 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮੀ ਪੱਧਰ ਦੀਆਂ ਤਿੰਨ ਦਿਨ ਚੱਲਣ ਵਾਲੀਆਂ ਕਿਸ਼ਤੀ ਦੌੜਾਂ ਅੱਜ ਪਵਿੱਤਰ ਕਾਲੀ ਵੇਈਂ ਵਿੱਚ ਸ਼ੁਰੂ ਹੋ ਗਈਆਂ। ਤਿੰਨ ਦਿਨ ਤੱਕ ਚੱਲਣ ਵਾਲੀਆਂ ਇੰਨ੍ਹਾਂ ਖੇਡਾਂ ਵਿੱਚ 10 ਸੂਬਿਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਸ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਮਹਾਂਰਾਸ਼ਟਰਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਮਨੀਪੁਰ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਕਿਸ਼ਤੀ ਦੌੜਾਂ ਦਾ ਉਦਘਾਟਨ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸੰਤ ਦਇਆ ਸਿੰਘ ਨੇ ਸਾਂਝੇ ਤੌਰ 'ਤੇ ਕੀਤਾ। ਇੰਨ੍ਹਾਂ ਕਿਸ਼ਤੀ ਦੌੜਾਂ ਵਿੱਚ ਡਰੈਗਨ ਬੋਟ, ਕੈਨੋ ਪੋਲੋ, ਕਿਯਾਕਿੰਗ ਤੇ ਕਨੋਇੰਗ ਦੇ ਮੁਕਾਬਲੇ ਹੋਣਗੇ। ਕਿਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਵੱਖ–ਵੱਖ ਸੂਬਿਆਂ ਤੋਂ 400 ਦੇ ਕਰੀਬ ਖਿਡਾਰੀ ਅਤੇ ਉਨ੍ਹਾਂ ਦੇ ਕੋਚ ਆਏ ਹੋਏ ਹਨ।

PunjabKesari
ਪੰਜਾਬ ਵਿੱਚ ਕਿਸ਼ਤੀਆਂ ਦੀਆਂ ਦੌੜਾਂ ਸਿਰਫ ਪਵਿੱਤਰ ਕਾਲੀ ਵੇਈਂ ਵਿੱਚ ਹੀ ਹੁੰਦੀਆਂ ਆ ਰਹੀਆਂ ਹਨ। ਇੰਨ੍ਹਾਂ ਕਿਸ਼ਤੀ ਮੁਕਾਬਲਿਆਂ ਦੀ ਮੇਜ਼ਬਾਨੀ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਵੱਲੋਂ ਕੀਤੀ ਜਾ ਰਹੀ ਹੈ। ਇਸ ਸੈਂਟਰ ਦੇ ਕੋਚ ਅਮਨਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਮੁਕਾਬਲੇ ਪਹਿਲਾਂ ਕੇਰਲਾ ਅਤੇ ਭੋਪਾਲ ਵਿਚ ਜ਼ਿਆਦਾਤਰ ਕਰਵਾਏ ਜਾਂਦੇ ਸੀ ਪਰ ਸੰਤ ਸੀਚੇਵਾਲ ਵਾਟਰ ਸੈਂਟਰ ਬਣਨ ਨਾਲ ਹੁਣ ਇਹ ਮੁਕਾਬਲੇ ਪੰਜਾਬ ਦੀ ਧਰਤੀ ਤੇ ਵੀ ਕਰਵਾਏ ਜਾਣ ਲੱਗ ਗਏ ਹਨ। ਇਸ ਦੂਸਰੀ ਵਾਰ ਨੈਸ਼ਨਲ ਕੱਪ ਪਵਿੱਤਰ ਕਾਲੀ ਵੇਈਂ ਕਿਨਾਰੇ ਕਰਵਾਇਆ ਗਿਆ ਹੈ ਇਸ ਤੋਂ ਪਹਿਲਾਂ ਸਾਲ 2017 ਵਿਚ ਕਿਯਾਕਿੰਗ ਤੇ ਕਨੋਇੰਗ ਦੀ ਚੈਂਪੀਅਨਸ਼ਿਪ ਪਵਿੱਤਰ ਕਾਲੀ ਵੇਈਂ ਕਿਨਾਰੇ ਕਰਵਾਈ ਗਈ ਸੀ ਤੇ ਹੁਣ ਦੂਸਰੀ ਵਾਰ ਇਹ ਡਰੈਗਨ ਬੋਟ, ਕੈਨੋ ਪੋਲੋ, ਕਿਯਾਕਿੰਗ ਤੇ ਕਨੋਇੰਗ ਦੇ ਨੈਸ਼ਨਲ ਫੈਡਰੇਸ਼ਨ ਕੱਪ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਕਾਲੀ ਵੇਈਂ ਕਿਨਾਰੇ ਕਰਵਾਏ ਗਏ ਹਨ।

PunjabKesari
ਇਸ ਮੌਕੇ ਸੰਤ ਸੀਚੇਵਾਲ ਜੀ ਵੱਲੋਂ ਚੈਪੀਅਨਸ਼ਿਪ ਦਾ ਉਦਘਾਟਨ ਕਰਨ ਮੌਕੇ ਆਏ ਖਿਡਾਰੀਆਂ ਨੂੰ ਜੀ ਆਇਆਂ ਕਹਿੰਦੇ 550 ਸਾਲਾਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦੱਸਿਆ। ਇਸ ਮੌਕੇ ਸੰਤ ਦਇਆ ਸਿੰਘ ਜੀ, ਸੰਤ ਸੁਖਜੀਤ ਸਿੰਘ, ਬਲਬੀਰ ਸਿੰਘ ਬਲੰਿਗ, ਯੱਗਦੱਤ, ਸੁਰਜੀਤ ਸਿੰਘ ਸ਼ੰਟੀ, ਸੈਕਟਰੀ ਪ੍ਰਭਜੀਤ ਸਿੰਘ, ਡਾ. ਰਾਕੇਸ਼ ਮਲਿਕ, ਪ੍ਰੋ. ਅਮਨਦੀਪ ਸਿੰਘ, ਮਨਜੀਤ ਸਿੰਘ ਇੰਚਾਰਜ਼ ਵਾਟਰ ਸਪੋਰਟਸ, ਦੀਪਕ ਕੁਮਾਰ ਆਦਿ ਹਾਜ਼ਰ ਸਨ।


author

Gurdeep Singh

Content Editor

Related News