ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ 'ਚ ਧਮਾਲ ਮਚਾਉਣਗੇ ਇਹ ਭਾਰਤੀ ਯੁਵਾ
Tuesday, Dec 05, 2017 - 05:07 PM (IST)
ਨਵੀਂ ਦਿੱਲੀ (ਬਿਊਰੋ)— ਸ਼੍ਰੀਲੰਕਾ ਖਿਲਾਫ 20 ਤਾਰੀਖ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਦੀ ਚੋਣ ਹੋ ਗਈ ਹੈ। ਇਸ ਸੀਰੀਜ਼ ਵਿਚ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਰੋਹਿਤ ਸ਼ਰਮਾ ਟੀਮ ਦੀ ਕਮਾਨ ਨੂੰ ਸੰਭਾਲਣਗੇ, ਉਥੇ ਹੀ ਦਿਲਚਸਪ ਗੱਲ ਇਹ ਹੈ ਕਿ ਇਸ ਸੀਰੀਜ਼ ਵਿਚ ਚਾਰ ਨਵੇਂ ਯੁਵਾ ਭਾਰਤੀ ਕ੍ਰਿਕਟਰ ਧਮਾਲ ਮਚਾਉਂਦੇ ਨਜ਼ਰ ਆਉਣਗੇ।
ਦੀਪਕ ਹੁਡਾ : ਜਨਮ 19 ਅਪ੍ਰੈਲ 1995 ਹਰਿਆਣਾ
ਫਰਸਟ ਕਲਾਸ ਕ੍ਰਿਕਟ ਵਿਚ ਪੰਜਾਬ ਖਿਲਾਫ ਬੜੌਦਾ ਲਈ ਬਤੋਰ ਕਪਤਾਨ ਖੇਡਦੇ ਹੋਏ ਦੀਪਕ ਹੁੱਡਾ 293 ਦੌੜਾਂ ਦੀ ਪਾਰੀ ਖੇਡ ਕੇ ਚਰਚਾ ਵਿਚ ਆਏ ਸਨ। ਇਸਦੇ ਬਾਅਦ ਉਨ੍ਹਾਂ ਨੇ ਆਈ.ਪੀ.ਐੱਲ. ਵਿਚ ਰਾਜਸਥਾਨ ਰਾਇਲਸ ਲਈ ਖੇਡਦੇ ਹੋਏ ਉਨ੍ਹਾਂ ਨੇ 25 ਗੇਂਦਾਂ ਵਿਚ 54 ਦੌੜਾਂ ਬਣਾ ਕੇ ਦਿੱਲੀ ਡੇਅਰਡੇਵਿਲਸ ਨੂੰ ਜਿੱਤਣ ਤੋਂ ਰੋਕਿਆ ਸੀ।
ਵਾਸ਼ਿੰਗਟਨ ਸੁੰਦਰ : ਜਨਮ 5 ਅਕਤੂਬਰ 1999 ਤਮਿਲਨਾਡੂ
ਫਰਸਟ ਕਲਾਸ ਕ੍ਰਿਕਟ ਵਿਚ ਸਿਰਫ਼ 17 ਪਾਰੀਆਂ ਵਿਚ 52 ਦੀ ਔਸਤ ਨਾਲ 532 ਦੌੜਾਂ ਬਣਾਉਣ ਵਾਲੇ ਵਾਸ਼ਿੰਗਟਨ ਸੁੰਦਰ ਦੀ ਜਿੰਦਗੀ ਕਿਸੇ ਹਾਲੀਵੁੱਡ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਖੱਬੇ ਹੱਥ ਨਾਲ ਬੱਲੇਬਾਜ਼ੀ ਅਤੇ ਸੱਜੇ ਹੱਥ ਨਾਲ ਆਫ ਸਪਿਨ ਗੇਂਦਬਾਜ਼ੀ ਕਰਨ ਵਾਲੇ ਸੁੰਦਰ ਭਾਰਤ ਲਈ ਅੰਡਰ-19 ਕ੍ਰਿਕਟ ਵਿਚ ਵੀ ਖੇਡ ਚੁੱਕੇ ਹਨ।
ਮੁਹੰਮਦ ਸਿਰਾਜ : ਜਨਮ 13 ਮਾਰਚ 1994 ਤੇਲੰਗਾਨਾ
ਆਪਣੇ ਪਹਿਲੇ ਹੀ ਟੀ-20 ਵਿਚ 4 ਓਵਰਾਂ ਵਿਚ 53 ਦੌੜਾਂ ਉੱਤੇ ਇਕ ਵਿਕਟ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰਨ ਵਾਲੇ ਮੁਹੰਮਦ ਸਿਰਾਜ ਨੇ ਫਰਸਟ ਕਲਾਸ ਵਿੱਚ ਵਧੀਆ ਪ੍ਰਦਰਸ਼ਨ ਦੇ ਦਮ ਉੱਤੇ ਭਾਰਤੀ ਟੀਮ ਵਿਚ ਜਗ੍ਹਾ ਬਣਾ ਲਈ ਹੈ। 15 ਫਰਸਟ ਕਲਾਸ ਮੈਚਾਂ ਵਿਚ ਉਹ ਹੁਣ ਤੱਕ 57 ਵਿਕਟਾਂ ਲੈ ਚੁੱਕੇ ਹਨ।
ਬਾਂਸਲ ਥੰਪੀ : ਜਨਮ 11 ਸਿਤੰਬਰ 1999 ਕੇਰਲ
2017 ਆਈ.ਪੀ.ਐੱਲ ਐਡੀਸ਼ਨ ਲਈ 85 ਲੱਖ ਵਿਚ ਵਿਕੇ ਬਾਂਸਲ ਥੰਪੀ ਐਮਰਜਿੰਗ ਪਲੇਅਰ ਐਵਾਰਡ ਵੀ ਜਿੱਤ ਚੁੱਕੇ ਹਨ। 140 ਦੀ ਸਪੀਡ ਨਾਲ ਗੇਂਦਬਾਜੀ ਕਰਨ ਵਾਲੇ ਥੰਪੀ ਆਪਣੇ ਸਟਿਕ ਯਾਰਕਰ ਲਈ ਜਾਣੇ ਜਾਂਦੇ ਹਨ। ਥੰਪੀ ਕਹਿੰਦੇ ਹਨ ਉਨ੍ਹਾਂ ਨੇ ਟੈਨਿਸ ਗੇਂਦ ਨਾਲ ਖੇਡ ਕੇ ਗੇਂਦ ਸਵਿੰਗ ਕਰਨੀ ਸਿੱਖੀ ਹੈ।
