ਭਾਰਤੀ ਮਹਿਲਾ ਟੀਮ ਨੇ ਏਸ਼ੀਆ ਰਗਬੀ ਸੈਵਨਸ ’ਚ ਚਾਂਦੀ ਤਮਗਾ ਜਿੱਤਿਆ
Monday, Oct 07, 2024 - 03:10 PM (IST)
ਮੁੰਬਈ, (ਭਾਸ਼ਾ)– ਭਾਰਤੀ ਮਹਿਲਾ ਰਗਬੀ ਟੀਮ ਨੇ ਕਾਠਮਾਂਡੂ ਵਿਚ ਏਸ਼ੀਆਈ ਐਮੀਰੇਟਸ ਸੈਵਨਸ ਟਰਾਫੀ ਦੇ ਫਾਈਨਲ ਵਿਚ ਫਿਲੀਪੀਨਸ ਹੱਥੋਂ 5-7 ਨਾਲ ਮਿਲੀ ਹਾਰ ਤੋਂ ਬਾਅਦ ਚਾਂਦੀ ਤਮਗਾ ਹਾਸਲ ਕੀਤਾ। ਸ਼ਿਖਾ ਯਾਦਵ ਦੀ ਅਗਵਾਈ ਵਾਲੀ ਟੀਮ ਸੈਮੀਫਾਈਨਲ ਵਿਚ ਗੁਆਮ ਨੂੰ 24-7 ਨਾਲ ਹਰਾਉਣ ਤੋਂ ਬਾਅਦ ਅੰਕ ਸੂਚੀ ਵਿਚ ਚੋਟੀ ’ਤੇ ਰਹਿ ਕੇ ਫਾਈਨਲ ਵਿਚ ਪਹੁੰਚੀ ਸੀ। ਲੀਗ ਦੌਰ ਵਿਚ ਭਾਰਤ ਨੇ ਸ਼੍ਰੀਲੰਕਾ ਨੂੰ 29-10 ਤੇ ਇੰਡੋਨੇਸ਼ੀਆ ਨੂੰ 17-10 ਨਾਲ ਹਰਾਇਆ ਸੀ।
ਟੂਰਨਾਮੈਂਟ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਕਰਵਾਇਆ ਗਿਆ। ਟੀਮ ਦੇ ਚਾਂਦੀ ਤਮਗੇ ’ਤੇ ਮਾਣ ਮਹਿਸੂਸ ਕਰਦੇ ਹੋਏ ਭਾਰਤੀ ਕਪਤਾਨ ਸ਼ਿਖਾ ਨੇ ਕਿਹਾ ਕਿ ਉਹ ਆਗਾਮੀ ਪ੍ਰਤੀਯੋਗਿਤਾਵਾਂ ਵਿਚ ਸੋਨ ਤਮਗਾ ਜਿੱਤਣ ਦੀ ਕੋਸ਼ਿਸ਼ ਕਰਨਗੇ। ਨਾਲ ਹੀ ਉਸ ਨੇ ਕੋਚ ਵੈਸਾਲੇ ਸੇਰੇਵੀ ਤੇ ਸਹਿਯੋਗੀ ਸਟਾਫ ਦਾ ਵੀ ਧੰਨਵਾਦ ਕੀਤਾ।