ਭਾਰਤੀ ਟੀਮ ਨੇ ਅਭਿਆਸ ਸੈਸ਼ਨ ਦੌਰਾਨ ਖੂਬ ਵਹਾਇਆ ਪਸੀਨਾ, 19 ਸਤੰਬਰ ਤੋਂ ਖੇਡਿਆ ਜਾਵੇਗਾ ਪਹਿਲਾ ਮੈਚ

Monday, Sep 16, 2024 - 07:08 PM (IST)

ਚੇਨਈ : ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਦੇ ਸਾਰੇ 16 ਖਿਡਾਰੀਆਂ ਨੇ ਬੰਗਲਾਦੇਸ਼ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਸੋਮਵਾਰ ਨੂੰ ਇੱਥੇ ਚੇਪੌਕ ਮੈਦਾਨ 'ਤੇ ਅਭਿਆਸ ਸੈਸ਼ਨ ਦੌਰਾਨ ਖੂਬ ਪਸੀਨਾ ਵਹਾਇਆ। ਟੀਮ ਦੇ ਖਿਡਾਰੀਆਂ ਨੇ ਐਤਵਾਰ ਨੂੰ ਆਰਾਮ ਤੋਂ ਬਾਅਦ ਆਪਣੇ ਤੀਜੇ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ। ਬੰਗਲਾਦੇਸ਼ ਖਿਲਾਫ ਸੀਰੀਜ਼ ਦਾ ਪਹਿਲਾ ਮੈਚ ਇੱਥੇ 19 ਸਤੰਬਰ ਤੋਂ ਖੇਡਿਆ ਜਾਵੇਗਾ।

ਤਜਰਬੇਕਾਰ ਵਿਰਾਟ ਕੋਹਲੀ ਅਭਿਆਸ ਸੈਸ਼ਨ ਵਿਚ ਬੱਲੇਬਾਜ਼ੀ ਕਰਨ ਲਈ ਸਭ ਤੋਂ ਪਹਿਲਾਂ ਪਹੁੰਚੇ ਅਤੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਉਸ ਦੇ ਕੋਲ ਨੈੱਟ ਵਿਚ ਅਭਿਆਸ ਕਰ ਰਹੇ ਸਨ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਅਤੇ ਰਵੀਚੰਦਰਨ ਅਸ਼ਵਿਨ ਵਿਰੁੱਧ ਜ਼ਿਆਦਾ ਬੱਲੇਬਾਜ਼ੀ ਕੀਤੀ। ਇਨ੍ਹਾਂ ਦੋਵਾਂ ਤੋਂ ਬਾਅਦ ਕਪਤਾਨ ਰੋਹਿਤ, ਸ਼ੁਭਮਨ ਗਿੱਲ ਅਤੇ ਸਰਫਰਾਜ਼ ਖਾਨ ਬੱਲੇਬਾਜ਼ੀ ਅਭਿਆਸ ਲਈ ਪਹੁੰਚੇ। ਸਰਫਰਾਜ਼ ਦਲੀਪ ਟਰਾਫੀ ਦੇ ਦੂਜੇ ਦੌਰ ਦੇ ਮੈਚ ਤੋਂ ਬਾਅਦ ਦੇਰ ਨਾਲ ਟੀਮ 'ਚ ਸ਼ਾਮਲ ਹੋਏ।

ਇਹ ਵੀ ਪੜ੍ਹੋ : ਅਸ਼ਵਿਨ ਨੇ ਬੁਮਰਾਹ ਨੂੰ ਚੁਣਿਆ ਸਭ ਤੋਂ ਕੀਮਤੀ ਭਾਰਤੀ ਕ੍ਰਿਕਟਰ, ਰੋਹਿਤ-ਕੋਹਲੀ ਨੂੰ ਕੀਤਾ ਨਜ਼ਰਅੰਦਾਜ਼

ਰੋਹਿਤ ਨੇ ਅਭਿਆਸ ਸੈਸ਼ਨ ਦੌਰਾਨ ਸਪਿੰਨ ਗੇਂਦਬਾਜ਼ਾਂ ਖ਼ਿਲਾਫ਼ ਜ਼ਿਆਦਾ ਬੱਲੇਬਾਜ਼ੀ ਕੀਤੀ। ਹਰਫਨਮੌਲਾ ਰਵਿੰਦਰ ਜਡੇਜਾ, ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਵੀ ਸਥਾਨਕ ਗੇਂਦਬਾਜ਼ਾਂ ਅਤੇ ਥ੍ਰੋਅਡਾਊਨ ਮਾਹਿਰਾਂ ਵਿਰੁੱਧ ਅਭਿਆਸ ਕੀਤਾ। ਗੇਂਦਬਾਜ਼ਾਂ ਨੂੰ ਅਭਿਆਸ ਪਿੱਚ ਤੋਂ ਚੰਗਾ ਉਛਾਲ ਮਿਲ ਰਿਹਾ ਸੀ। ਭਾਰਤੀ ਟੀਮ ਦੋ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਦੋ ਹੋਰ ਅਭਿਆਸ ਸੈਸ਼ਨਾਂ ਵਿਚ ਹਿੱਸਾ ਲਵੇਗੀ।

ਪਾਕਿਸਤਾਨ ਖਿਲਾਫ ਦੋ ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਕਰਨ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ। ਚੇਨਈ ਦੀ ਪਿੱਚ ਆਮ ਤੌਰ 'ਤੇ ਸਪਿੰਨਰਾਂ ਲਈ ਮਦਦਗਾਰ ਹੁੰਦੀ ਹੈ ਅਤੇ ਅਜਿਹੀ ਸਥਿਤੀ 'ਚ ਭਾਰਤੀ ਟੀਮ ਤਿੰਨ ਸਪਿੰਨਰਾਂ ਅਤੇ ਦੋ ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ 'ਤੇ ਉਤਰੇਗੀ। ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ 'ਤੇ ਹੋਵੇਗੀ, ਜਦਕਿ ਸਪਿੰਨ ਵਿਭਾਗ 'ਚ ਕੁਲਦੀਪ ਯਾਦਵ ਦੇ ਅਸ਼ਵਿਨ ਅਤੇ ਜਡੇਜਾ ਨਾਲ ਪਲੇਇੰਗ ਇਲੈਵਨ 'ਚ ਜਗ੍ਹਾ ਬਣਾਉਣ ਦੀ ਸੰਭਾਵਨਾ ਹੈ।

ਅਜਿਹੇ 'ਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਆਪਣੀ ਆਲ ਰਾਊਂਡਰ ਖੇਡ ਨਾਲ ਪ੍ਰਭਾਵਿਤ ਕਰ ਰਹੇ ਅਕਸ਼ਰ ਪਟੇਲ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਪੰਤ ਦੋ ਸਾਲ ਦੇ ਵਕਫੇ ਬਾਅਦ ਟੈਸਟ ਟੀਮ ਵਿਚ ਵਾਪਸੀ ਲਈ ਤਿਆਰ ਹਨ। ਪੰਤ ਦੇ ਇਲੈਵਨ 'ਚ ਆਉਣ ਨਾਲ ਇੰਗਲੈਂਡ ਖਿਲਾਫ ਪਿਛਲੀ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਧਰੁਵ ਜੁਰੇਲ ਨੂੰ ਬੈਂਚ 'ਤੇ ਬੈਠਣਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News