2022 ਤੋਂ ਨਵੀਂ ਜਰਸੀ ’ਚ ਦਿਸੇਗੀ ਭਾਰਤੀ ਸੀਨੀਅਰ ਮਹਿਲਾ ਫੁੱਟਬਾਲ ਟੀਮ
Sunday, Dec 19, 2021 - 04:51 PM (IST)
ਕੋਲਕਾਤਾ– ਭਾਰਤੀ ਸੀਨੀਅਰ ਮਹਿਲਾ ਫੁੱਟਬਾਲ ਟੀਮ 2022 ਤੋਂ ਨਵੀਂ ਜਰਸੀ ਵਿਚ ਦਿਸੇਗੀ। ਮਹਿਲਾ ਟੀਮ ਦੀ ਇਸ ਜਰਸੀ ਦੀ ਪਹਿਲੀ ਲੁਕ ਅਗਲੇ ਸਾਲ ਦੇਸ਼ ਵਿਚ ਹੋਣ ਵਾਲੇ ਏ. ਐੱਫ. ਸੀ. ਮਹਿਲਾ ਏਸ਼ੀਆ ਕੱਪ 2022 ਵਿਚ ਦਿਸੇਗੀ, ਜਿਸ ਵਿਚ ਉਹ ਇਸ ਨਵੀਂ ਜਰਸੀ ਵਿਚ ਦੇਸ਼ ਦੀ ਪ੍ਰਤੀਨਿਧਤਾ ਕਰੇਗੀ।
ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਦੇ ਜਨਰਲ ਸਕੱਤਰ ਕੁਸ਼ਲ ਦਾਸ ਨੇ ਇਕ ਬਿਆਨ ਵਿਚ ਕਿਹਾ, ‘‘ਸਾਨੂੰ ਭਰੋਸਾ ਹੈ ਕਿ ਏ. ਐੱਫ. ਸੀ. ਮਹਿਲਾ ਏਸ਼ੀਆਈ ਕੱਪ ਭਾਰਤ 2022 ਜਨਤਾ ਨੂੰ ਉਤਸ਼ਾਹਿਤ ਕਰੇਗਾ ਤੇ ਭਾਰਤ ਵਿਚ ਮਹਿਲਾਵਾਂ ਦੀ ਖੇਡ ਦੇ ਬਾਰੇ ਵਿਚ ਜਾਗਰੂਕਤਾ ਫੈਲਾਏਗਾ। ਇਹ ਟੂਰਨਾਮੈਂਟ ਨਾਲ ਹੀ ਨਾਲ ਦੇਸ਼ ਵਿਚ ਨੌਜਵਾਨ ਲੜਕੀਆਂ ਨੂੰ ਖੇਡ ਨੂੰ ਅਪਣਾਉਣ ਤੇ ਆਪਣੇ ਸੁਪਨਿਆਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰੇਗਾ। ਬਹੁਤ ਲੰਬੇ ਸਮੇਂ ਤੋਂ ਨਾ ਸਿਰਫ ਭਾਰਤ ਵਿਚ, ਸਗੋਂ ਵਿਸ਼ਵ ਪੱਧਰ ’ਤੇ ਵੀ ਮਹਿਲਾਵਾਂ ਦੀ ਖੇਡ ਪੁਰਸ਼ਾਂ ਦੇ ਫੁੱਟਬਾਲ ਦੇ ਆਸਰੇ ਵਿਚ ਰਹੀ ਹੈ। ਸਾਨੂੰ ਇਸ ਨੂੰ ਸਮੂਹਿਕ ਰੂਪ ਨਾਲ ਕਦਮ ਦਰ ਕਦਮ ਬਦਲਣ ਦੀ ਲੋੜ ਹੈ।’’